Ukraine-Russia War: ਰੂਸ-ਯੂਕਰੇਨ ਯੁੱਧ ਨੇ ਬਦਲਿਆ ਏਅਰ ਟ੍ਰੈਫਿਕ, ਯੂਕਰੇਨ ਦੇ ਆਸਮਾਨ 'ਤੇ ਇੱਕ ਵੀ ਜਹਾਜ਼ ਨਹੀਂ
ਰੂਸ-ਯੂਕਰੇਨ ਜੰਗ ਦੇ ਵਿਚਕਾਰ ਯੂਕਰੇਨ ਨੇ ਸਾਰੇ ਨਾਗਰਿਕ ਜਹਾਜ਼ਾਂ ਲਈ ਹਵਾਈ ਖੇਤਰ (Air Space) ਬੰਦ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਨੇ ਇਸ ਬਾਰੇ ਰਿਪੋਰਟ ਦਿੱਤੀ ਹੈ।
Ukraine-Russia War: ਰੂਸ-ਯੂਕਰੇਨ ਜੰਗ ਦੇ ਵਿਚਕਾਰ ਯੂਕਰੇਨ ਨੇ ਸਾਰੇ ਨਾਗਰਿਕ ਜਹਾਜ਼ਾਂ ਲਈ ਹਵਾਈ ਖੇਤਰ (Air Space) ਬੰਦ ਕਰ ਦਿੱਤਾ ਹੈ। ਵਾਲ ਸਟਰੀਟ ਜਰਨਲ ਨੇ ਇਸ ਬਾਰੇ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਇਸ ਸਬੰਧੀ ਪਾਇਲਟਾਂ ਤੇ ਆਪਰੇਟਰਾਂ ਨੂੰ ਰਸਮੀ ਨੋਟਿਸ ਭੇਜਿਆ ਗਿਆ ਹੈ ਜਿਸ ਵਿੱਚ ਸੰਭਾਵੀ ਖ਼ਤਰੇ ਦੀ ਚੇਤਾਵਨੀ ਦਿੱਤੀ ਗਈ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਸਥਿਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਹ ਤਬਦੀਲੀ ਹਵਾਈ ਖੇਤਰ ਵਿੱਚ ਵੀ ਦਿਖਾਈ ਦੇ ਰਹੀ ਹੈ। ਲਾਈਵ ਫਲਾਈਟ ਟ੍ਰੈਕਿੰਗ ਪਲੇਟਫਾਰਮ Flightradar24 ਨੇ ਇਸ ਸੰਬੰਧੀ ਇੱਕ ਟਵੀਟ ਵੀ ਸਾਂਝਾ ਕੀਤਾ ਹੈ। ਇਹ ਟਵੀਟ ਯੁੱਧ ਤੋਂ ਬਾਅਦ ਯੂਕਰੇਨ ਦੇ ਹਵਾਈ ਖੇਤਰ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ।
ਟਵੀਟ ਸੱਤ ਦਿਨ ਪਹਿਲਾਂ ਤੇ ਹੁਣ ਤੋਂ ਹਵਾਈ ਆਵਾਜਾਈ ਨੂੰ ਦਰਸਾਉਂਦਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਫਿਲਹਾਲ ਇਕ ਵੀ ਫਲਾਈਟ ਯੂਕਰੇਨ ਦੇ ਹਵਾਈ ਖੇਤਰ 'ਚੋਂ ਨਹੀਂ ਲੰਘ ਰਹੀ ਹੈ। ਸੁਰੱਖਿਆ ਕਾਰਨ ਕਈ ਉਡਾਣਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ।
ਸੱਤ ਦਿਨ ਪੁਰਾਣੀ ਫੋਟੋ ਵਿੱਚ, ਤੁਸੀਂ ਯੂਕਰੇਨ ਦੇ ਹਵਾਈ ਖੇਤਰ ਵਿੱਚ ਉਡਾਣਾਂ ਵੀ ਦੇਖੋਗੇ। ਯਾਨੀ ਜੰਗ ਦਾ ਅਸਰ ਹਵਾਈ ਆਵਾਜਾਈ 'ਤੇ ਵੀ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਵਾਈ ਖੇਤਰ ਆਮ ਤੌਰ 'ਤੇ ਬੰਦ ਨਹੀਂ ਹੁੰਦਾ ਹੈ। ਪਰ, ਯੁੱਧ ਦੇ ਕਾਰਨ, ਯੂਕਰੇਨ ਨੂੰ ਐਮਰਜੈਂਸੀ ਲਗਾਉਣੀ ਪਈ ਅਤੇ ਹਵਾਈ ਖੇਤਰ ਨੂੰ ਬੰਦ ਕਰਨਾ ਪਿਆ।
ਨੋਟਿਸ ਤੋਂ ਬਾਅਦ ਫਲਾਈਟਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਹਨ। Flightradar24 ਦੇ ਅਨੁਸਾਰ, ਤੇਲ ਅਵੀਵ ਤੋਂ ਟੋਰਾਂਟੋ ਜਾਣ ਵਾਲੀ ਇੱਕ ਅਲ ਅਲ ਫਲਾਈਟ ਨੂੰ ਯੂਕਰੇਨ ਦੇ ਹਵਾਈ ਖੇਤਰ ਦੇ ਪੱਛਮੀ ਹਿੱਸੇ ਵਿੱਚ ਦਾਖਲ ਹੋਣ 'ਤੇ ਯੂ-ਟਰਨ ਲੈਣਾ ਪਿਆ।
ਯੂਰੋਕੰਟਰੋਲ ਦੇ ਅੰਕੜਿਆਂ ਮੁਤਾਬਕ ਏਅਰਲਾਈਨਜ਼ ਕੰਪਨੀਆਂ ਪਿਛਲੇ ਹਫਤੇ ਤੋਂ ਜਹਾਜ਼ਾਂ ਦੇ ਰੂਟ ਬਦਲ ਰਹੀਆਂ ਹਨ। ਇਸਦੇ ਕਾਰਨ, ਰੋਮਾਨੀਆ, ਹੰਗਰੀ, ਪੋਲੈਂਡ ਤੇ ਸਲੋਵਾਕੀਆ ਨੇ ਸੋਮਵਾਰ ਨੂੰ ਓਵਰਫਲਾਈਟ ਵਿੱਚ ਸੰਯੁਕਤ 10% ਵਾਧਾ ਦੇਖਿਆ। ਤੁਹਾਨੂੰ ਦੱਸ ਦੇਈਏ ਕਿ ਯੂਰੋਕੰਟਰੋਲ ਸਿਰਫ ਯੂਰਪੀਅਨ ਏਅਰ ਟ੍ਰੈਫਿਕ ਦਾ ਪ੍ਰਬੰਧਨ ਕਰਦਾ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :