Ukraine-Russia conflict: ਕੀਵ 'ਚ ਜਾਰੀ ਰੂਸ ਦੇ ਹਮਲੇ, ਬੰਬ ਨਾਲ ਉਡਾਇਆ ਸਾਈਕਲਿਸਟ
Ukraine-Russia conflict: ਰੂਸੀ ਫੋਰਸਾਂ ਨੇ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਮਿਜ਼ਾਈਲ ਅਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ, ਮਾਸਕੋ ਵੱਲੋਂ ਸ਼ੁਰੂ ਕੀਤੇ ਗਏ
Ukraine-Russia conflict: ਰੂਸੀ ਫੋਰਸਾਂ ਨੇ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਮਿਜ਼ਾਈਲ ਅਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ, ਮਾਸਕੋ ਵੱਲੋਂ ਸ਼ੁਰੂ ਕੀਤੇ ਗਏ ਹਮਲੇ ਦੀ ਇੱਕ ਭਿਆਨਕ ਵੀਡੀਓ ਸਾਹਮਣੇ ਆਈ ਹੈ, ਇਹ ਵੀਡੀਓ ਯੂਕਰੇਨ ਦੇ ਖਿਲਾਫ ਰੂਸ ਦੇ ਬੇਰਹਿਮ ਹਮਲੇ ਨੂੰ ਦਰਸਾਉਂਦਾ ਹੈ । ਰੂਸ ਦੇ ਹਮਲੇ ਦਾ ਉਦੇਸ਼ ਆਮ ਯੂਕਰੇਨੀਅਨ ਨਾਗਰਿਕਾਂ ਦੀ ਜਾਨ 'ਤੇ ਹੈ । ਜਿਵੇਂ ਕਿ ਤੁਸੀਂ ਵਾਇਰਲ ਵੀਡੀਓ ਦੇਖ ਸਕਦੇ ਹੋ, ਯੂਕਰੇਨ ਦੀ ਇੱਕ ਸੜਕ 'ਤੇ ਇੱਕ ਸਾਈਕਲ ਸਵਾਰ ਨੂੰ ਅਚਾਨਕ ਹਵਾ ਤੋਂ ਬੰਬ ਨਾਲ ਉਡਾ ਦਿੱਤਾ ਗਿਆ, ਇਹ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ ਹੈ.
The moment when civilians were shot in Ukraine. pic.twitter.com/VfrjtE3lCX
— REALIST (@realistqx1) February 24, 2022
ਰੂਸ ਅਤੇ ਯੂਕਰੇਨ ਦੀ ਲੜਾਈ ਵਿਚਕਾਰ ਆਮ ਨਾਗਰਿਕ ਸੰਤਾਪ ਭੋਗ ਰਹੇ ਹਨ ਅਤੇ ਹਮਲਿਆਂ ਦੇ ਪਹਿਲੇ ਦਿਨ 137 ਲੋਕਾਂ ਦੀ ਜਾਨ ਚਲੀ ਗਈ ਜਦਕਿ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ ਅਤੇ ਇਹ ਹਮਲੇ ਅਜੇ ਵੀ ਜਾਰੀ ਹਨ। ਲਗਾਤਾਰ ਹੋ ਰਹੇ ਵਿਸਫੋਟ ਕਾਰਨ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਅਤੇ ਸੈਂਕੜੇ ਹੀ ਸੈਨਿਕ ਜ਼ਖਮੀ ਹੋਏ ਹਨ।
ਬੇਕਸੂਰ ਲੋਕ ਇਸ ਜੰਗ 'ਚ ਮਾਰੇ ਜਾ ਰਹੇ ਹਨ ਅਤੇ ਇਹ ਸਾਈਕਲਿਸਟ ਵੀ ਇਹਨਾਂ 'ਚੋਂ ਇੱਕ ਸੀ। ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਹਨ। ਯਕੀਨਨ ਇਹ ਸ਼ੁੱਕਰਵਾਰ ਯੂਕਰੇਨ ਦਾ ਬਲੈਕ ਫ੍ਰਾਈਡੇਅ ਹੈ ਕਿਉਂਕਿ ਰੂਸ ਨੇ ਆਪਣੇ ਹਮਲਿਆਂ ਦੀ ਤੀਬਰਤਾ ਦੁੱਗਣੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਹਟਾਈਆਂ ਕੋਰੋਨਾ ਪਾਬੰਦੀਆ, ਨਹੀਂ ਹੋਵੇਗਾ ਨਾਈਟ ਕਰਫਿਊ, ਪੂਰੀ ਸਮਰੱਥਾ ਨਾਲ ਖੁੱਲ੍ਹਣਗੇ ਸਕੂਲ
Ukraine-Russia War: ਯੁਕਰੇਨ 'ਚ ਤਲਵੰਡੀ ਸਾਬੋ ਦੇ ਵੀ ਫਸੇ 3 ਵਿਦਿਆਰਥੀ, ਮਾਪਿਆਂ ਨੇ ਸੁਣਾਇਆ ਹਾਲ