Ukraine-Russia War Updates: ਰੂਸ ਵੀ ਦੇਣ ਲੱਗਾ ਪਾਬੰਦੀਆਂ ਦਾ ਜਵਾਬ! ਰਾਕੇਟ ਤੋਂ ਹਟਾਏ ਅਮਰੀਕਾ ਤੇ ਬ੍ਰਿਟੇਨ ਦੇ ਝੰਡੇ, ਕਿਹਾ ਹੋਰ ਸੁੰਦਰ ਦਿਖੇਗਾ ਰਾਕੇਟ
Ukraine-Russia War updates: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅੱਠਵੇਂ ਦਿਨ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।
Ukraine-Russia War updates: ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅੱਠਵੇਂ ਦਿਨ ਵੀ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਯੂਕਰੇਨ 'ਤੇ ਹਮਲਾ ਕਰਨ ਕਾਰਨ ਜਿੱਥੇ ਅਮਰੀਕਾ, ਯੂਰਪ ਸਮੇਤ ਕਈ ਦੇਸ਼ਾਂ ਨੇ ਉਸ 'ਤੇ ਪਾਬੰਦੀਆਂ ਲਗਾਈਆਂ ਹਨ, ਉਥੇ ਹੀ ਜਵਾਬ 'ਚ ਰੂਸ ਨੇ ਵੀ ਪਾਬੰਦੀਆਂ ਦਾ ਜਵਾਬ ਪਾਬੰਦੀਆਂ ਨਾਲ ਦੇਣ ਦਾ ਫੈਸਲਾ ਕੀਤਾ ਹੈ।
ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰੂਸ ਅੰਤਰਰਾਸ਼ਟਰੀ ਪੁਲਾੜ 'ਚ ਭੇਜੇ ਜਾਣ ਵਾਲੇ ਰਾਕੇਟ 'ਤੇ ਅਮਰੀਕਾ ਅਤੇ ਬ੍ਰਿਟੇਨ ਦੇ ਝੰਡੇ ਮਿਟਾ ਰਿਹਾ ਹੈ ਪਰ ਉਸ ਨੇ ਭਾਰਤ ਦੇ ਤਿਰੰਗੇ ਝੰਡੇ ਨੂੰ ਉਥੇ ਹੀ ਰਹਿਣ ਦਿੱਤਾ ਹੈ।
Стартовики на Байконуре решили, что без флагов некоторых стран наша ракета будет краше выглядеть. pic.twitter.com/jG1ohimNuX
— РОГОЗИН (@Rogozin) March 2, 2022
ਇਸ ਵੀਡੀਓ 'ਚ ਰੂਸ, ਅਮਰੀਕਾ, ਜਾਪਾਨ ਤੇ ਬ੍ਰਿਟੇਨ ਦੇ ਝੰਡੇ ਢੱਕੇ ਹੋਏ ਹਨ ਜਦਕਿ ਭਾਰਤ ਦੇ ਝੰਡੇ ਨੂੰ ਆਪਣੀ ਜਗ੍ਹਾ 'ਤੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਮੁਖੀ ਦਮਿਤਰੀ ਰੋਗੋਜਿਨ ਨੇ ਟਵੀਟ ਕੀਤਾ: "ਲਾਂਚਰ... ਅਸੀਂ ਫੈਸਲਾ ਕੀਤਾ ਹੈ ਕਿ ਸਾਡਾ ਰਾਕੇਟ ਕੁਝ ਦੇਸ਼ਾਂ ਦੇ ਝੰਡਿਆਂ ਤੋਂ ਬਿਨਾਂ ਹੋਰ ਸੁੰਦਰ ਦਿਖਾਈ ਦੇਵੇਗਾ।"
ਕਿਹੜੇ ਦੇਸ਼ਾਂ ਨੇ ਰੂਸ 'ਤੇ ਲਗਾਈਆਂ ਹਨ ਪਾਬੰਦੀਆਂ -
ਜ਼ਿਕਰਯੋਗ ਹੈ ਕਿ ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਨੇ ਇਸ ਦੇ ਖਿਲਾਫ ਇਕਜੁੱਟ ਹੋ ਕੇ ਸਪਲਾਈ ਚੇਨ, ਬੈਂਕਿੰਗ ਪ੍ਰਣਾਲੀ, ਖੇਡਾਂ ਅਤੇ ਦੂਜੇ ਦੇਸ਼ਾਂ ਨਾਲ ਕੂਟਨੀਤਕ ਸਬੰਧ ਤੋੜ ਦਿੱਤੇ ਹਨ। ਰੂਸ ਨੂੰ ਵਿਸ਼ਵ ਪੱਧਰ 'ਤੇ ਅਲੱਗ-ਥਲੱਗ ਕਰਨ ਲਈ ਕਈ ਦੇਸ਼ ਉਸ 'ਤੇ ਸਖ਼ਤ ਪਾਬੰਦੀਆਂ ਲਗਾ ਰਹੇ ਹਨ, ਜਿਸ ਕਾਰਨ ਉਹ ਕਈ ਮੋਰਚਿਆਂ 'ਤੇ ਦੁਨੀਆ ਤੋਂ ਅਚਾਨਕ ਕੱਟ ਗਿਆ ਹੈ।
ਬੈਂਕਿੰਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਇਸਦੀ ਸਮਰੱਥਾ ਕਾਫ਼ੀ ਘੱਟ ਗਈ ਹੈ। ਪ੍ਰਮੁੱਖ ਅੰਤਰਰਾਸ਼ਟਰੀ ਖੇਡਾਂ ਵਿੱਚ ਇਸਦੀ ਭਾਗੀਦਾਰੀ ਟੁੱਟ ਰਹੀ ਹੈ। ਇਸ ਦੇ ਜਹਾਜ਼ਾਂ 'ਤੇ ਯੂਰਪ ਵਿਚ ਪਾਬੰਦੀ ਲਗਾਈ ਗਈ ਹੈ। ਅਮਰੀਕਾ ਦੇ ਰਾਜਾਂ ਨੇ ਉਸ ਦੀ 'ਵੋਡਕਾ' (ਇਕ ਕਿਸਮ ਦੀ ਸ਼ਰਾਬ) ਦੀ ਦਰਾਮਦ ਬੰਦ ਕਰ ਦਿੱਤੀ ਹੈ। ਇੱਥੋਂ ਤੱਕ ਕਿ ਆਪਣੀ ਨਿਰਪੱਖਤਾ ਲਈ ਜਾਣਿਆ ਜਾਂਦਾ ਸਵਿਟਜ਼ਰਲੈਂਡ ਵੀ ਸਾਵਧਾਨੀ ਨਾਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਮੂੰਹ ਮੋੜ ਰਿਹਾ ਹੈ।