Boris Johnson to Cancel India Visit: ਭਾਰਤ ਵਿਚ ਮਿਲੇ ਕੋਰੋਨਾ ਦੇ ਨਵੇਂ ਵੈਰਿਅੰਟ ਤੋਂ ਬ੍ਰਿਟਿਸ਼ ਨੇਤਾਵਾਂ ‘ਚ ਦਹਿਸ਼ਸਤ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਦਿੱਤੀ ਭਾਰਤ ਦੌਰਾ ਰੱਦ ਕਰਨ ਦੀ ਸਲਾਹ
ਭਾਰਤ ਵਿਚ ਮਿਲੇ ਕੋਰੋਨਾਵਾਇਰਸ ਦੇ ਨਵੇਂ ਵੈਰਿਅੰਟ ਕਾਰਨ ਵਿਦੇਸ਼ਾਂ ਵਿਚ ਵੀ ਦਹਿਸ਼ਤ ਹੈ। ਬ੍ਰਿਟਿਸ਼ ਵਿਰੋਧੀ ਧਿਰ ਨੇ ਬੋਰਿਸ ਜੌਨਸਨ ਤੋਂ ਭਾਰਤ ਦੀ ਯਾਤਰਾ ਰੱਦ ਕਰਨ ਦੀ ਮੰਗ ਵੀ ਕੀਤੀ ਹੈ।
ਲੰਡਨ: ਭਾਰਤ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ (Coronavirus) ਵਿਦੇਸ਼ਾਂ 'ਚ ਵੀ ਦਹਿਸ਼ਤ ਫੈਲ ਗਈ ਹੈ। ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਭਾਰਤ ਯਾਤਰਾ ਰੱਦ ਕਰਨ ਦੀ ਮੰਗ ਕੀਤੀ ਹੈ। ਜੌਨਸਨ ਦਾ ਭਾਰਤ ਦੌਰਾ ਅਗਲੇ ਐਤਵਾਰ ਤੋਂ ਸ਼ੁਰੂ ਹੋਣ ਵਾਲਾ ਹੈ।
ਦੱਸ ਦਈਏ ਕਿ ਹੁਣ ਭਾਰਤ ਵਿਚ ਰੋਜ਼ਾਨਾ ਕੋਰੋਨਾ ਸੰਕਰਮਣ ਅਤੇ ਮੌਤ ਦੇ ਅੰਕੜੇ ਪੁਰਾਣੇ ਰਿਕਾਰਡ ਤੋੜ ਰਹੇ ਹਨ। ਭਾਰਤ ਵਿੱਚ ਵਿਗੜ ਰਹੇ ਹਾਲਾਤ ਨੂੰ ਵੇਖਦਿਆਂ ਬ੍ਰਿਟੇਨ ਦੇ ਨੇਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣੀ ਭਾਰਤ ਯਾਤਰਾ ਰੱਦ ਕਰਨ ਲਈ ਕਿਹਾ ਹੈ। ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਵੀ ਐਤਵਾਰ ਨੂੰ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਭਾਰਤ ਵਿਚ ਮਿਲੇ ਕੋਰੋਨਾਵਾਇਰਸ ਦੇ 'ਦੋਹਰੇ ਪਰਿਵਰਤਨ' ਦੇ ਵੈਰਿਅੰਟ ਕਾਰਨ ਆਪਣੀ ਯਾਤਰਾ ਰੱਦ ਕਰਨੀ ਚਾਹੀਦੀ ਹੈ।
ਜੌਨਸਨ ਦਾ ਭਾਰਤ ਦੌਰਾ ਅਗਲੇ ਐਤਵਾਰ ਤੋਂ ਸ਼ੁਰੂ ਹੋਣ ਵਾਲਾ ਹੈ। ਬ੍ਰਿਟੇਨ ਦੇ ਵੱਖ-ਵੱਖ ਵਰਗ ਮੰਗ ਕਰ ਰਹੇ ਹਨ ਕਿ ਜੌਨਸਨ ਨੂੰ ਕੋਰੋਨਾਵਾਇਰਸ ਦੇ ਭਾਰਤ ਵਿਚ ਪਾਈ ਜਾਣ ਵਾਲੀਆਂ ਕਿਸਮਾਂ ਕਾਰਨ ਨਵੀਂ ਦਿੱਲੀ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਬਲਿਕ ਹੈਲਥ ਇੰਗਲੈਂਡ (ਪੀਐਚਈ) ਨੇ ਕਿਹਾ ਹੈ ਕਿ ਪਿਛਲੇ ਮਹੀਨੇ ਤੋਂ ਯੂਕੇ ਵਿਚ ਕੋਰੋਨਾਵਾਇਰਸ ਦੇ 'ਡਬਲ ਮਿਊਟੈਂਟ' ਇੰਡੀਅਨ ਵੈਰਿਅੰਟ ਨਾਲ ਜੁੜੇ 77 ਕੇਸ ਸਾਹਮਣੇ ਆਏ ਹਨ। ਵਾਇਰਸ ਦੇ ਇਸ ਰੂਪ ਨੂੰ ‘ਵੇਰੀਐਂਟ ਅੰਡਰ ਇਨਵੈਸਟੀਗੇਸ਼ਨ’ (ਵੀਯੂਆਈ) ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਪੀਐਮ ਮੋਦੀ ਨਾਲ ਗੱਲਬਾਤ 26 ਅਪ੍ਰੈਲ ਨੂੰ ਹੋਵੇਗੀ
ਡਾਉਨਿੰਗ ਸਟ੍ਰੀਟ ਨੇ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਸੰਖੇਪ ਦੌਰੇ ਦੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਸੀ, ਜਿਸ ਵਿੱਚ ਸੋਮਵਾਰ 26 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੇ ਪ੍ਰੋਗਰਾਮ ਸ਼ਾਮਲ ਹਨ। ਲੇਬਰ ਪਾਰਟੀ ਦੇ ਨੇਤਾ ਸਟੀਵ ਰੀਡ ਨੇ ਕਿਹਾ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਧਾਨ ਮੰਤਰੀ ਜ਼ੂਮ ਜ਼ਰੀਏ ਭਾਰਤ ਸਰਕਾਰ ਨਾਲ ਗੱਲਬਾਤ ਕਿਉਂ ਨਹੀਂ ਕਰ ਸਕਦੇ।”
ਬ੍ਰਿਟਿਸ਼ ਵਾਤਾਵਰਣ ਮੰਤਰੀ ਜਾਰਜ ਯੂਸਟਿਸ ਨੇ ਹਾਲਾਂਕਿ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਾਇਰਸ ਦਾ ਭਾਰਤੀ ਰੂਪ ਟੀਕਾ ਪ੍ਰਤੀਰੋਧਕ ਸ਼ਕਤੀ ਤੋਂ ਬਚ ਸਕਦਾ ਹੈ ਜਾਂ ਵਧੇਰੇ ਮਾਰੂ ਹੈ। ਉਨ੍ਹਾਂ ਕਿਹਾ, 'ਹਾਲਾਂਕਿ, ਅਸੀਂ ਇਸ ਨੂੰ ਵੇਖ ਰਹੇ ਹਾਂ ਅਤੇ ਇਸ ਦਾ ਅਧਿਐਨ ਕੀਤਾ ਜਾਵੇਗਾ।' ਹੁਣ ਇਹ ਵੇਖਣਾ ਹੋਵੇਗਾ ਕਿ ਜੌਨਸਨ ਦੀ ਭਾਰਤ ਯਾਤਰਾ ਤਹਿ ਅਨੁਸਾਰ ਹੋਵੇਗੀ, ਜਾਂ ਇਸ 'ਚ ਕੋਈ ਬਦਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Texas Firing: ਅਮਰੀਕਾ 'ਚ ਫਾਇਰਿੰਗ ਦੀਆਂ ਘਟਨਾਵਾਂ ਜਾਰੀ, ਟੈਕਸਾਸ 'ਚ ਇੱਕ ਸ਼ਾਪਿੰਗ ਸੈਂਟਰ ਅੰਦਰ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin