ਪੜਚੋਲ ਕਰੋ
Advertisement
ਭਾਰਤ ਦੇ ਦੁਸ਼ਮਣ ਮਸੂਦ ਨੂੰ ਲੈ ਕੇ UNSC ਮੈਂਬਰਾਂ ਤੇ ਚੀਨ ਵਿਚਾਲੇ ਖੜਕੀ
ਨਵੀਂ ਦਿੱਲੀ: ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਤੇ ਚੀਨ ਵਿਚਾਲੇ ਖੜਕ ਗਈ ਹੈ। ਚੀਨ ਵੱਲੋਂ ਮਸੂਦ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦਾ ਰਾਹ ਰੋਕਣ ਮਗਰੋਂ ਯੂਐਨ ਮੈਂਬਰਾਂ ਨੇ ਚੀਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚੀਨ ਦਾ ਇਹ ਰੁਖ ਕਾਇਮ ਰਿਹਾ ਤਾਂ ‘ਕੋਈ ਹੋਰ ਕਾਰਵਾਈ’ ਕਰਨੀ ਪਏਗੀ।
ਯਾਦ ਰਹੇ ਚੀਨ ਵੱਲੋਂ ਮਸੂਦ ਨੂੰ ਆਲਮੀ ਅੱਤਵਾਦੀ ਐਲਾਣਨ ਸਬੰਧੀ ਤਜਵੀਜ਼ ਦੇ ਰਾਹ ਵਿੱਚ ਚੌਥੀ ਵਾਰ ਅੜਿੱਕਾ ਢਾਹਿਆ ਹੈ। ਇਸ ਤੋਂ ਨਾਰਾਜ਼ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕਾਂ ਨੇ ਪੇਈਚਿੰਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸੇ ਨੀਤੀ ’ਤੇ ਤੁਰਦਾ ਰਿਹਾ ਤਾਂ ਉਨ੍ਹਾਂ ਨੂੰ ‘ਕੋਈ ਹੋਰ ਕਾਰਵਾਈ’ ਕਰਨ ਲਈ ਮਜਬੂਰ ਹੋਣਾ ਪਏਗਾ।
ਦੂਜੇ ਪਾਸੇ ਚੀਨ ਨੇ ਕਿਹਾ ਕਿ ਜੈਸ਼ ਮੁਖੀ ਖ਼ਿਲਾਫ਼ ਕਾਰਵਾਈ ਨੂੰ ਰੋਕਣ ਦਾ ਮੁੱਖ ਮਕਸਦ ਸਬੰਧਤ ਧਿਰਾਂ ਨੂੰ ਸੰਵਾਦ ਦੇ ਰਾਹ ਪਾ ਕੇ ਕੋਈ ਅਜਿਹਾ ਹੱਲ ਕੱਢਣਾ ਹੈ, ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਸੁਰੱਖਿਆ ਕੌਂਸਲ ਦੇ ਸੀਨੀਅਰ ਰਾਜਦੂਤਾਂ ਨੇ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਚੀਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, ‘ਜੇਕਰ ਚੀਨ ਇਸੇ ਤਰ੍ਹਾਂ ਮਸੂਦ ਮਾਮਲੇ ਵਿੱਚ ਰਾਹ ਦਾ ਰੋੜਾ ਬਣਦਾ ਰਿਹਾ ਤਾਂ ਯੂਐਨ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕ ਕੋਈ ਹੋਰ ਕਾਰਵਾਈ ਕਰਨ ਲਈ ਮਜਬੂਰ ਹੋਣਗੇ।’
ਯਾਦ ਰਹੇ ਕਿ ਪਿਛਲੇ ਦਸ ਸਾਲ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਚੀਨ ਨੇ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐਸਆਈ ਦੀ ਅੱਖਾਂ ਦੇ ਤਾਰੇ ਕਹੇ ਜਾਂਦੇ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦੇ ਰਾਹ ਵਿੱਚ ਅੜਿੱਕਾ ਢਾਹਿਆ ਹੈ। ਜੈਸ਼ ਮੁਖੀ ਸੱਜਰੇ ਪੁਲਵਾਮਾ ਹਮਲੇ ਸਮੇਤ ਪਠਾਨਕੋਟ ਏਅਰਬੇਸ ’ਤੇ ਦਹਿਸ਼ਤੀ ਹਮਲੇ, ਉੜੀ ਹਮਲੇ ਤੇ 2001 ਵਿੱਚ ਸੰਸਦ ’ਤੇ ਹਮਲੇ ਜਿਹੇ ਕਈ ਅਪਰਾਧਾਂ ਦਾ ਮੁੱਖ ਸਾਜ਼ਿਸ਼ਘਾੜਾ ਹੈ।
ਅਜ਼ਹਰ ਨੂੰ ਯੂਐਨ ਸੁਰੱਖਿਆ ਕੌਂਸਲ ਦੀ 1267 ਅਲਕਾਇਦਾ ਸੈਂਕਸ਼ਨਜ਼ ਕਮੇਟੀ ਤਹਿਤ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਮਤਾ ਫਰਾਂਸ, ਯੂਕੇ ਤੇ ਅਮਰੀਕਾ ਨੇ ਪੇਸ਼ ਕੀਤਾ ਸੀ। ਉਧਰ ਕਈ ਭਾਰਤੀ ਅਮਰੀਕੀ ਜਥੇਬੰਦੀਆਂ ਨੇ ਵੀ ਚੀਨ ਦੀ ਇਸ ਪੇਸ਼ਕਦਮੀ ਦਾ ਵਿਰੋਧ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement