ਪੜਚੋਲ ਕਰੋ
(Source: ECI/ABP News)
ਭਾਰਤ-ਪਾਕਿ ਰਿਸ਼ਤਿਆਂ ਬਾਰੇ ਟਰੰਪ ਦਾ ਵੱਡਾ ਖੁਲਾਸਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫੇਰ ਭਾਰਤ ਤੇ ਪਾਕਿਸਤਾਨ ਰਿਸ਼ਤਿਆਂ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਹੋਇਆ ਹੈ।
![ਭਾਰਤ-ਪਾਕਿ ਰਿਸ਼ਤਿਆਂ ਬਾਰੇ ਟਰੰਪ ਦਾ ਵੱਡਾ ਖੁਲਾਸਾ US President Donald Trump will be meeting Prime Minister Narendra Modi and Pakistan PM Imran Khan ਭਾਰਤ-ਪਾਕਿ ਰਿਸ਼ਤਿਆਂ ਬਾਰੇ ਟਰੰਪ ਦਾ ਵੱਡਾ ਖੁਲਾਸਾ](https://static.abplive.com/wp-content/uploads/sites/5/2019/08/20100836/trump-imran-modi.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫੇਰ ਭਾਰਤ ਤੇ ਪਾਕਿਸਤਾਨ ਰਿਸ਼ਤਿਆਂ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਹੋਇਆ ਹੈ। ਵ੍ਹਾਈਟ ਹਾਉਸ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਬਗੈਰ ਕਸ਼ਮੀਰ ਦਾ ਨਾਂ ਲਏ ਕਿਹਾ, “ਦੋਵਾਂ ਦੇਸ਼ਾਂ ‘ਚ ਤਣਾਅ ਘਟਿਆ ਹੈ। ਮੈਂ ਸਮਝਦਾ ਹਾਂ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕਾਫੀ ਸੁਧਾਰ ਹੋਇਆ ਹੈ।"
ਇਸ ਦੇ ਨਾਲ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਜਲਦੀ ਹੀ ਮੁਲਾਕਾਤ ਕਰਨਗੇ। ਟਰੰਪ 22 ਸਤੰਬਰ ਨੂੰ ਮੋਦੀ ਨੂੰ ਮਿਲਣਗੇ। ਦੋਵੇਂ ਨੇਤਾ ਹਿਊਸਟਨ ‘ਚ ਹਾਓਡੀ ਮੋਦੀ ਸਮਾਗਮ ‘ਚ ਹਿੱਸਾ ਲੈਣਗੇ। ਇਸ ਦੌਰਾਨ ਪਹਿਲੀ ਵਾਰ ਕੋਈ ਅਮਰੀਕੀ ਰਾਸ਼ਟਰਪਤੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰੇਗਾ। ਟਰੰਪ ਨੇ ਇਹ ਸਾਫ਼ ਨਹੀਂ ਕੀਤਾ ਕਿ ਉਹ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਦੋਂ ਮਿਲਣਗੇ।
ਜਦਕਿ ਮੰਨਿਆ ਜਾ ਰਿਹਾ ਹੈ ਕਿ ਉਹ ਨਿਊਯਾਰਕ ‘ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਇਮਰਾਨ ਖਾਨ ਨਾਲ ਗੱਲ ਕਰ ਸਕਦੇ ਹਨ। ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕਰਨ ਮਗਰੋਂ ਹੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਲਖ਼ੀ ਆਈ ਹੈ। ਇਸ ‘ਚ ਟਰੰਪ ਵਿਚੋਲਗੀ ਦੀ ਪੇਸ਼ਕਸ਼ ਕਈ ਵਾਰ ਕਰ ਚੁੱਕੇ ਹਨ ਪਰ ਭਾਰਤੀ ਪੀਐਮ ਮੋਦੀ ਸਾਫ਼ ਕਹਿ ਚੁੱਕੇ ਹਨ ਕਿ ਕਸ਼ਮੀਰ, ਭਾਰਤ ਦਾ ਮਸਲਾ ਹੈ ਤੇ ਇਸ ‘ਚ ਉਸ ਨੂੰ ਕਿਸੇ ਦੀ ਦਖਲ ਦੀ ਲੋੜ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)