ਅਮਰੀਕੀ ਵਿਗਿਆਨੀਆਂ ਦਾ ਕੋਰੋਨਾਵਾਇਰਸ ਬਾਰੇ ਵੱਡਾ ਖੁਲਾਸਾ, ਬਗੈਰ ਲੱਛਣਾਂ ਵਾਲੇ ਮਰੀਜ਼ਾਂ ’ਤੇ ਸਿਰਫ਼ 10 ਦਿਨ ਅਸਰ
ਖੋਜਕਾਰਾਂ ਨੇ 75 ਤੋਂ ਵੱਧ ਖੋਜਾਂ ਦਾ ਪ੍ਰੀਖਣ ਕੀਤਾ ਗਿਆ ਤੇ ਪਾਇਆ ਕਿ ਗੰਭੀਰ ਤੌਰ ’ਤੇ ਵਾਇਰਸ ਦੇ ਮਰੀਜ਼ ਤੋਂ ਕੋਰੋਨਾਵਾਇਰਸ ਦੀ ਲਾਗ ਸਿਰਫ਼ 20 ਕੁ ਦਿਨਾਂ ਤੱਕ ਹੀ ਫੈਲ ਸਕਦੀ ਹੈ।
ਵਾਸ਼ਿੰਗਟਨ: ਕੋਰੋਨਾਵਾਇਰਸ ਦੇ ਹਲਕੇ ਲੱਛਣਾਂ ਜਾਂ ਬਿਨਾ ਲੱਛਣਾਂ ਵਾਲੇ ਮਰੀਜ਼ਾਂ ਉੱਤੇ ਇਸ ਵਾਇਰਸ ਦਾ ਅਸਰ ਕਦੋਂ ਤੱਕ ਰਹਿ ਸਕਦਾ ਹੈ। ਇਸ ਸਵਾਲ ਦਾ ਜਵਾਬ ਨਵੀਂ ਖੋਜ ਵਿੱਚ ਦੇਖਣ ਦਾ ਯਤਨ ਕੀਤਾ ਗਿਆ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਹਲਕੇ ਜਾਂ ਬਿਨਾ ਲੱਛਣਾਂ ਵਾਲੇ ਮਰੀਜ਼ ਵੱਧ ਤੋਂ ਵੱਧ 10 ਦਿਨਾਂ ਤੱਕ ਹੀ ਇਸ ਵਾਇਰਸ ਤੋਂ ਪ੍ਰਭਾਵਿਤ ਰਹਿ ਸਕਦੇ ਹਨ। ਇਹ ਖੋਜ ਅਮਰੀਕਾ ਦੀ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਤੇ ਰੀਗਨ ਸਟੇਟ ਯੂਨੀਵਰਸਿਟੀ ਨੇ ਕੀਤੀ ਹੈ।
ਖੋਜਕਾਰਾਂ ਨੇ 75 ਤੋਂ ਵੱਧ ਖੋਜਾਂ ਦਾ ਪ੍ਰੀਖਣ ਕੀਤਾ ਗਿਆ ਤੇ ਪਾਇਆ ਕਿ ਗੰਭੀਰ ਤੌਰ ’ਤੇ ਵਾਇਰਸ ਦੇ ਮਰੀਜ਼ ਤੋਂ ਕੋਰੋਨਾਵਾਇਰਸ ਦੀ ਲਾਗ ਸਿਰਫ਼ 20 ਕੁ ਦਿਨਾਂ ਤੱਕ ਹੀ ਫੈਲ ਸਕਦੀ ਹੈ। ਇਸ ਸਮੀਖਿਆ ਨੂੰ ‘ਇਨਫ਼ੈਕਸ਼ਨ ਕੰਟਰੋਲ ਐਂਡ ਹਾਸਪਿਟਲ ਐਪੀਡੀਮੀਓਲੋਜੀ’ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਖੋਜ ਵਿੱਚ ਦੱਸਿਆ ਗਿਆ ਹੈ ਕਿ ਵਾਇਰਸ RNA ਦੀ ਸ਼ਨਾਖ਼ਤ ਦਾ ਉਸ ਦੇ ਪ੍ਰਭਾਵਹੀਣ ਹੋਣ ਨਾਲ ਕੋਈ ਸਬੰਧ ਨਹੀਂ।
ਖੋਜਕਾਰਾਂ ਅਨੁਸਾਰ ਜਿਊਂਦੇ ਵਾਇਰਸ ਦਾ ਪਤਾ ਮਾਮੂਲੀ ਲੱਛਣਾਂ ਜਾਂ ਬਿਨਾ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਸਿਰਫ਼ 9 ਦਿਨਾਂ ਤੱਕ ਚੱਲ ਸਕਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਮੀਖਿਆ ਅਮਰੀਕਾ ਦੀ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀਆਂ ਹਦਾਇਤਾਂ ਮੁਤਾਬਕ ਹੈ। ਖੋਜ ਲਈ 77 ਰਿਪੋਰਟਾਂ ਦਾ ਨਿਰੀਖਣ ਤੇ ਪ੍ਰੀਖਣ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ 59 ਮੈਡੀਕਲ ਰਸਾਲੇ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਇਨ੍ਹਾਂ ਸਾਰੀਆਂ ਰਿਪੋਰਟਾਂ ਵਿੱਚ ਵਾਇਰਸ ਦੇ ਝੜਨ ਦੀ ਜਾਂਚ-ਪੜਤਾਲ ਲਈ ਰਵਾਇਤੀ ਤਰੀਕੇ ਦੀ ਵਰਤੋਂ ਕੀਤੀ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ