US Student Loan: ਅਮਰੀਕੀ ਰਾਸ਼ਟਰਪਤੀ ਬਾਈਡਨ ਦਾ ਵੱਡਾ ਐਲਾਨ, ਇਸ ਆਮਦਨ ਵਰਗ ਦੇ ਵਿਦਿਆਰਥੀਆਂ ਦੇ ਸਟੂਡੈਂਟ ਲੋਨ ਹੋਣਗੇ ਮੁਆਫ਼
US Student Loan: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਅਮਰੀਕੀ ਵਿਦਿਆਰਥੀਆਂ ਲਈ ਕਰਜ਼ੇ ਮੁਆਫ ਕੀਤੇ ਜਾਣਗੇ
US Student Loan: ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਅਮਰੀਕੀ ਵਿਦਿਆਰਥੀਆਂ ਲਈ ਕਰਜ਼ੇ ਮੁਆਫ ਕੀਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ $1,25,000 ਤੋਂ ਘੱਟ ਹੈ। ਵਿਦਿਆਰਥੀ ਲੋਨ 'ਚ ਕਟੌਤੀ ਕਰਨਾ ਬਾਈਡਨ ਪ੍ਰਸ਼ਾਸਨ (Biden Administration) ਦਾ ਇੱਕ ਵੱਡਾ ਚੋਣ ਵਾਅਦਾ ਸੀ।
ਉਨ੍ਹਾਂ ਨੇ ਇਸ ਸਬੰਧ 'ਚ ਟਵੀਟ ਕਰਕੇ ਕਿਹਾ ਕਿ ਮੈਂ ਚੋਣਾਂ 'ਚ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਜਾ ਰਿਹਾ ਹਾਂ। ਅਸੀਂ ਮੱਧ ਵਰਗ ਨੂੰ ਕੁਝ ਰਾਹਤ ਦੇਣ ਲਈ ਜਨਵਰੀ 2023 ਵਿੱਚ ਕੁਝ ਅਮਰੀਕੀ ਵਿਦਿਆਰਥੀ ਕਰਜ਼ੇ ਮੁਆਫ ਜਾਂ ਕਟੌਤੀ ਕਰਨ ਜਾ ਰਹੇ ਹਾਂ।
ਕੀ ਹੈ ਬਾਈਡਨ ਦੀ ਕਰਜ਼ਾ ਮਾਫੀ ਮੁਹਿੰਮ ?
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਿਦਿਆਰਥੀ ਕਰਜ਼ਾ ਮੁਆਫ਼ੀ ਦਾ ਐਲਾਨ ਕੀਤਾ ਹੈ। ਪਰ ਉਹਨਾਂ ਨੇ ਇਹ ਐਲਾਨ ਕੁਝ ਸ਼ਰਤਾਂ ਨਾਲ ਕੀਤਾ ਹੈ। ਇਹ ਸ਼ਰਤਾਂ ਨਿਮਨਲਿਖਤ ਹਨ...
ਜੇਕਰ ਤੁਸੀਂ ਪੇਲ ਗ੍ਰਾਂਟ 'ਤੇ ਕਾਲਜ ਗਏ ਸੀ, ਤਾਂ ਤੁਹਾਨੂੰ $20,000 ਦੀ ਛੋਟ ਮਿਲੇਗੀ, ਅਤੇ ਜੇਕਰ ਤੁਸੀਂ ਪੇਲ ਗ੍ਰਾਂਟ ਦਾ ਲਾਭ ਨਹੀਂ ਲੈਂਦੇ ਹੋ ਤਾਂ ਤੁਹਾਨੂੰ $10,000 ਦੀ ਛੋਟ ਮਿਲੇਗੀ। ਇਸ 'ਤੇ ਵੀ ਇਹ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀ ਸਾਲਾਨਾ ਆਮਦਨ 1,25,000 ਡਾਲਰ ਤੋਂ ਘੱਟ ਹੈ।
In keeping with my campaign promise, my Administration is announcing a plan to give working and middle class families breathing room as they prepare to resume federal student loan payments in January 2023.
— President Biden (@POTUS) August 24, 2022
I'll have more details this afternoon. pic.twitter.com/kuZNqoMe4I
ਇਸ ਦੇ ਨਾਲ ਹੀ ਬਾਈਡਨ ਪ੍ਰਸ਼ਾਸਨ ਨੇ ਦਸੰਬਰ 2022 ਤੱਕ ਕਰਜ਼ੇ ਦੀ ਅਦਾਇਗੀ ਨੂੰ ਘਟਾ ਦਿੱਤਾ ਹੈ। 31 ਦਸੰਬਰ 2022 ਤੱਕ ਕੋਈ ਕਰਜ਼ਾ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਲੋਨ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਉਸ ਲੋਨ ਲਈ ਆਪਣੀ ਆਮਦਨ ਦਾ ਸਿਰਫ 5 ਫੀਸਦੀ ਹੀ ਜਮ੍ਹਾ ਕਰਨਾ ਹੋਵੇਗਾ। ਉਦਾਹਰਨ ਲਈ, ਜੇਕਰ ਤੁਹਾਡੀ ਆਮਦਨ 100 ਰੁਪਏ ਪ੍ਰਤੀ ਮਹੀਨਾ ਹੈ, ਤਾਂ ਤੁਹਾਨੂੰ ਸਿਰਫ਼ 5 ਰੁਪਏ ਦੀ ਲੋਨ ਦੀ ਕਿਸ਼ਤ ਜਮ੍ਹਾ ਕਰਨ ਦੀ ਲੋੜ ਹੋਵੇਗੀ।
Education Loan Information:
Calculate Education Loan EMI