ਇੱਕ ਹੀ ਹਸਪਤਾਲ ਦੀਆਂ 12 ਨਰਸਾਂ ਇਕੱਠਿਆਂ ਪ੍ਰੈਗਨੈਂਟ! ਕਈਆਂ ਦੀ ਡਿਲਵਰੀ ਡੇਟ ਵੀ ਸੇਮ, ਸਾਲ ਦੇ ਅਖੀਰ ਤੱਕ ਬਣਨਗੀਆਂ ਮਾਂ
US Nurse: ਅਮਰੀਕਾ ਦੇ ਇੱਕ ਹਸਪਤਾਲ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਮੇਂ ਵਿੱਚ ਹੀ 1 ਦਰਜਨ ਮਹਿਲਾ ਨਰਸਾਂ ਮਾਂ ਬਣਨ ਵਾਲੀਆਂ ਹਨ।
US Virginia Nurse: ਦੁਨੀਆ ਵਿੱਚ ਸਭ ਤੋਂ ਵੱਧ ਖੁਸ਼ੀ ਇਨਸਾਨ ਨੂੰ ਉਦੋਂ ਹੁੰਦੀ ਹੈ ਜਦੋਂ ਉਹ ਪੈਰੇਂਟਸ ਬਣਦਾ ਹੈ। ਇਸ ਨਾਲ ਜੁੜੀ ਇੱਕ ਖਬਰ ਅਮਰੀਕਾ ਦੇ ਵਰਜੀਨੀਆ ਹਸਪਤਾਲ ਤੋਂ ਸਾਹਮਣੇ ਆਈ ਹੈ, ਜੋ ਕਿ ਹੈਰਾਨ ਕਰਨ ਵਾਲੀ ਵੀ ਹੈ। ਵਰਜੀਨੀਆ ਦੇ ਰਿਵਰਸਾਈਡ ਰੀਜਨਲ ਮੈਡੀਕਲ ਸੈਂਟਰ ਦੀ NICU ਟੀਮ ਦੀਆਂ ਕੁੱਲ 12 ਨਰਸਾਂ ਇਕੱਠਿਆਂ ਗਰਭਵਤੀ ਹੋ ਗਈਆਂ ਹਨ।
ਰਿਵਰ ਸਾਈਡ ਰੀਜਨਲ ਮੈਡੀਕਲ ਸੈਂਟਰ ਦੇ ਬੁਲਾਰੇ ਨੇ 12 ਨਰਸਾਂ ਦੇ ਇਕੱਠੇ ਮਾਂ ਬਣਨ ਦੀ ਖੁਸ਼ੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਕੁੱਲ 12 ਨਰਸਾਂ ਗਰਭਵਤੀ ਹਨ। ਇਨ੍ਹਾਂ ਵਿੱਚੋਂ 11 ਰਜਿਸਟਰਡ ਨਰਸਾਂ ਹਨ ਅਤੇ ਇਕ ਯੂਨਿਟ ਸਕੱਤਰ ਹੈ। ਇਨ੍ਹਾਂ ਵਿੱਚੋਂ ਦੋ ਔਰਤਾਂ ਪਹਿਲਾਂ ਹੀ ਦੋ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਹਨ। ਇੱਕ ਮਹਿਲਾ ਕਰਮਚਾਰੀ ਨੇ 15 ਮਾਰਚ ਨੂੰ ਇੱਕ ਬੱਚੀ ਅਤੇ ਦੂਜੀ ਨੇ 16 ਮਈ ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ।
ਹਸਪਤਾਲ ਦੀਆਂ ਕੁੱਲ 12 ਨਰਸਾਂ ਵਿੱਚੋਂ 10 ਨਰਸਾਂ ਦੇ ਬੱਚੇ ਹੋਣੇ ਬਾਕੀ ਹਨ। ਇਨ੍ਹਾਂ 'ਚੋਂ ਹੇਲੀ ਬ੍ਰੈਡਸ਼ੌ ਨਾਂ ਦੀ ਮਹਿਲਾ ਨਰਸ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰਾ ਸਾਥ ਦੇਣ ਲਈ ਹੋਰ ਵੀ ਕਈ ਨਰਸਾਂ ਹਨ।
ਇਹ ਵੀ ਪੜ੍ਹੋ: 30 ਰੁਪਏ ਦੀ ਕਮਾਈ ਨਾਲ ਬਣਾਇਆ 12 ਹਜ਼ਾਰ ਕਰੋੜ ਦਾ ਸਾਮਰਾਜ, ਲੋਕ ਕਹਿੰਦੇ 'ਪੰਜਾਬ ਦਾ ਧੀਰੂਭਾਈ ਅੰਬਾਨੀ'
ਯੂਐਸ ਟੂਡੇ ਦੀ ਰਿਪੋਰਟ ਮੁਤਾਬਕ ਹੇਲੀ ਬ੍ਰੈਡਸ਼ੌ ਨੇ ਕਿਹਾ ਕਿ ਜੇਕਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਸਾਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਸਾਡੀ ਥਾਂ 'ਤੇ ਕੋਈ ਨਾ ਕੋਈ ਆ ਕੇ ਕੰਮ ਕਰ ਲੈਂਦਾ ਹੈ। ਅਸੀਂ ਇੱਕ ਦੂਜੇ ਨੂੰ ਸਹਾਰਾ ਦਿੰਦੇ ਹਾਂ।
ਸਾਲ ਦੇ ਅਖੀਰ ਤੱਕ ਬਣਨਗੀਆਂ ਮਾਂ
ਵਰਜੀਨੀਆ ਦੇ ਰਿਵਰਸਾਈਡ ਰੀਜਨਲ ਮੈਡੀਕਲ ਸੈਂਟਰ ਵਿਚ ਕੰਮ ਕਰਨ ਵਾਲੀ ਨਰਸ ਹੇਲੀ ਬ੍ਰੈਡਸ਼ੌ ਤੋਂ ਇਲਾਵਾ ਅਗਲੇ ਮਹੀਨੇ ਤਿੰਨ ਔਰਤਾਂ ਮਾਂ ਬਣਨ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਗਸਤ ਵਿੱਚ ਤਿੰਨ ਹੋਰ ਔਰਤਾਂ ਬੱਚੇ ਨੂੰ ਜਨਮ ਦੇਣ ਜਾ ਰਹੀਆਂ ਹਨ। ਦੂਜੇ ਪਾਸੇ ਬਾਕੀ 3 ਔਰਤਾਂ ਕ੍ਰਮਵਾਰ ਸਤੰਬਰ, ਅਕਤੂਬਰ ਅਤੇ ਨਵੰਬਰ ਵਿੱਚ ਮਾਂ ਬਣਨ ਜਾ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਇਸ ਸਾਲ ਦੇ ਅੰਤ ਤੱਕ ਹਸਪਤਾਲ ਦੀਆਂ ਸਾਰੀਆਂ ਨਰਸਾਂ ਮਾਂ ਬਣ ਜਾਣਗੀਆਂ।
ਇਹ ਵੀ ਪੜ੍ਹੋ: Avtar Singh Khanda Died : KLF ਮੁਖੀ ਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਲੱਡ ਕੈਂਸਰ ਕਾਰਨ ਲੰਡਨ 'ਚ ਮੌਤ