ਕਮਲਾ ਹੈਰਿਸ ਨੇ ਪੀਐੱਮ ਮੋਦੀ ਦੀ ਫੋਨ 'ਤੇ ਹੋਈ ਗੱਲਬਾਤ, ਕੋਰੋਨਾ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਦਾ ਭਰੌਸਾ
ਭਾਰਤੀ ਪ੍ਰਧਾਨ ਮੰਤਰੀ ਨਾਲ ਫ਼ੋਨ ਗੱਲਬਾਤ 'ਤੇ ਉਪ ਰਾਸ਼ਟਰਪਤੀ ਦੇ ਦਫਤਰ ਤੋਂ ਆਏ ਬਿਆਨ ਵਿੱਚ ਕਿਹਾ ਗਿਆ ਕਿ ਕਮਲਾ ਹੈਰਿਸ ਨੇ ਭਾਰਤੀ ਪ੍ਰਧਾਨ ਮੰਤਰੀ ਤੋਂ ਇਲਾਵਾ ਮੈਕਸੀਕੋ, ਗਲਾਟੇਮਾਲਾ ਅਤੇ ਕੈਰੇਬੀਅਨ ਰਾਸ਼ਟਰ ਗਰੁਪ ਦੇ ਪ੍ਰਧਾਨ ਨਾਲ ਵੀ ਗੱਲਬਾਤ ਕੀਤੀ।
ਨਵੀਂ ਦਿੱਲੀ: ਅਮਰੀਕਾ ਵਿਚ ਨਵੀਂ ਸਰਕਾਰ ਦਾ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਭਾਰਤ ਨਾਲ ਸਬੰਧ ਰੱਖਣ ਵਾਲੀ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਜੋਅ ਬਾਈਡਨ ਦੀ ਵੈਕਸੀਨ ਮਦਦ ਐਲਾਨ ਤੋਂ ਬਾਅਦ ਹੋਈ ਇਸ ਗੱਲਬਾਤ ਵਿੱਚ ਯੂਐਸ ਦੇ ਉਪ ਰਾਸ਼ਟਰਪਤੀ ਨੇ ਕੋਰੋਨਾ ਸਥਿਤੀ ਨਾਲ ਨਜਿੱਠਣ ਵਿੱਚ ਭਾਰਤ ਦੀ ਮਦਦ ਦਾ ਭਰੋਸਾ ਦਿੱਤਾ।
ਇਸ ਜੇ ਨਾਲ ਹੀ ਅਮਰੀਕੀ ਮਦਦ ਦਾ ਧੰਨਵਾਦ ਕਰਨ ਦੇ ਨਾਲ ਪ੍ਰਧਾਨ ਮੰਤਰੀ ਨੇ ਵਿਸ਼ਵਵਿਆਪੀ ਸਿਹਤ ਸਥਿਤੀ ਵਿੱਚ ਸੁਧਾਰ ਹੋਣ ਮਗਰੋਂ ਕਮਲਾ ਹੈਰਿਸ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲਬਾਤ ਤੋਂ ਬਾਅਦ ਟਵੀਟ ਕੀਤਾ ਕਿ ਉਨ੍ਹਾਂ ਨੇ ਉਪ-ਰਾਸ਼ਟਰਪਤੀ ਹੈਰਿਸ ਦਾ ਅਮਰੀਕਾ ਵੱਲੋਂ ਕੋਰੋਨਾ ਟੀਕਿਆਂ 'ਤੇ ਵਿਸ਼ਵਵਿਆਪੀ ਮਦਦ ਦਾ ਐਲਾਨ ਕਰਨ ਅਤੇ ਅਮਰੀਕਾ ਵਲੋਂ ਮਿਲੀ ਮਦਦ ਲਈ ਧੰਨਵਾਦ ਕੀਤਾ। ਇਸਦੇ ਨਾਲ ਇਸ ਦੌਰਾਨ ਭਾਰਤ-ਅਮਰੀਕਾ ਟੀਕੇ ਦੀ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਵਿਸ਼ਵਵਿਆਪੀ ਸਿਹਤ ਅਤੇ ਆਰਥਿਕਤਾ ਵਿੱਚ ਸੁਧਾਰ ਲਈ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਦੋਵਾਂ ਨੇਤਾਵਾਂ ਨੇ ਕੋਰੋਨਾ ਦੇ ਵਿਰੁੱਧ ਆਪਸੀ ਭਾਈਵਾਲੀ ਅਤੇ ਕਵਾਡ 'ਚ ਟੀਕੇ ਦੇ ਸਹਿਯੋਗ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਅਮਰੀਕਾ ਦੇ ਉਪ ਰਾਸ਼ਟਰਪਤੀ ਵਲੋਂ ਕੀਤੇ ਗਏ ਇਸ ਮਹੱਤਵਪੂਰਨ ਫ਼ੋਨ ਕਾਲ ਤੋਂ ਬਾਅਦ ਵਿਦੇਸ਼ ਵਿਭਾਗ ਨੇ ਕਿਹਾ ਕਿ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਹੈਰੀਸ ਨੂੰ ਕਿਹਾ ਕਿ ਵਿਸ਼ਵਵਿਆਪੀ ਸਿਹਤ ਦੇ ਹਾਲਾਤ ਵਿੱਚ ਸੁਧਾਰ ਹੋਣ ਤੋਂ ਬਾਅਦ ਜਲਦੀ ਹੀ ਉਨ੍ਹਾਂ ਦਾ ਭਾਰਤ ਵਿੱਚ ਸਵਾਗਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਸਾਰੇ ਨੇਤਾਵਾਂ ਨੂੰ ਇਸ ਵੇਲੇ ਅਮਰੀਕਾ ਤੋਂ 2.5 ਕਰੋੜ ਟੀਕਿਆਂ ਦੀ ਸਪਲਾਈ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਕਿ ਆਪਣੇ ਵਾਅਦੇ ਮੁਤਾਬਕ ਬਾਈਡਨ ਪ੍ਰਸ਼ਾਸਨ 8 ਕਰੋੜ ਟੀਕੇ ਜੂਨ ਦੇ ਅਖੀਰ ਤੱਕ ਗਲੋਬਲ ਮਦਦ ਦੇਣਗੇ ਤਾਂ ਜੋ ਕੋਰੋਨਾ ਟੀਕਿਆਂ ਦਾ ਦਾਇਰਾ ਵਧਾਇਆ ਜਾ ਸਕੇ।
ਉਨ੍ਹਾਂ ਨੇ ਕਿਹਾ ਹੈ ਕਿ ਤਕਰੀਬਨ 70 ਲੱਖ ਟੀਕੇ ਦੱਖਣ ਅਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਵਿੱਚ ਨੇਪਾਲ, ਸ਼੍ਰੀ ਲੰਕਾ, ਇੰਡੋਨੇਸ਼ੀਆ, ਅਫਗਾਨਿਸਤਾਨ, ਪਾਕਿਸਤਾਨ, ਲਾਓਸ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਨੂੰ 60 ਲੱਖ ਅਤੇ ਅਫਰੀਕਾ ਨੂੰ 50 ਲੱਖ ਡੋਜ਼ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: Navjot Vs Preneet: ਕੈਪਟਨ-ਸਿੱਧੂ ਤੋਂ ਬਾਅਦ ਦੋਵਾਂ ਦੀਆਂ ਪਤਨੀਆਂ ਹੋਈਆਂ ਆਹਮੋ-ਸਾਹਮਣੇ, ਜਾਣੋ ਮਾਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin