Watch: Ukraine 'ਚ ਰੂਸੀ ਫੌਜ ਦੇ ਹਮਲੇ ਨਾਲ ਭਿਅੰਕਰ ਤਬਾਹੀ, ਮਾਰੀਉਪੋਲ ਸਟੀਲ ਪਲਾਟ ਦੀ ਬਰਬਾਦੀ ਦਾ ਵੀਡੀਓ ਵਾਇਰਲ
Ukraine Russia Crisis : ਰੂਸੀ ਬਲਾਂ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਘੇਰਾ ਪਾ ਲਿਆ। ਰੂਸੀ ਫੌਜ ਲਗਾਤਾਰ ਵੱਡੀਆਂ ਇਮਾਰਤਾਂ, ਸਕੂਲਾਂ ਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
Ukraine Russia War: ਰੂਸ ਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਕਈ ਸ਼ਹਿਰਾਂ ਵਿੱਚ ਭਾਰੀ ਤਬਾਹੀ ਹੋਈ ਹੈ। ਇਸ ਦੌਰਾਨ, ਯੂਰਪ ਦੇ ਸਭ ਤੋਂ ਵੱਡੇ ਸਟੀਲ ਪਲਾਂਟਾਂ ਵਿੱਚੋਂ ਇੱਕ 'ਤੇ ਕਬਜ਼ਾ ਕਰਨ ਨੂੰ ਲੈ ਕੇ ਸ਼ਨੀਵਾਰ ਨੂੰ ਯੂਕਰੇਨ ਦੇ ਦੱਖਣ-ਪੂਰਬੀ ਸ਼ਹਿਰ ਮਾਰੀਉਪੋਲ ਵਿੱਚ ਰੂਸੀ ਤੇ ਯੂਕਰੇਨੀ ਫੌਜਾਂ ਵਿਚਾਲੇ ਝੜਪ ਹੋਈ।
ਯੂਕਰੇਨ ਦੇ ਮੁੱਖ ਉਦਯੋਗਿਕ ਅਦਾਰਿਆਂ ਵਿੱਚੋਂ ਇੱਕ ਮਾਰੀਉਪੋਲ ਵਿੱਚ ਅਜ਼ੋਵਸਟਲ ਪਲਾਂਟ ਨਸ਼ਟ ਹੋ ਗਿਆ ਹੈ। ਯੂਕਰੇਨੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਦੇ ਸਭ ਤੋਂ ਵੱਡੇ ਲੋਹੇ ਤੇ ਸਟੀਲ ਪਲਾਂਟਾਂ ਵਿੱਚੋਂ ਇੱਕ ਅਜ਼ੋਵਸਟਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਰੂਸੀ ਬਲਾਂ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਘੇਰਾ ਪਾ ਲਿਆ। ਰੂਸੀ ਫੌਜ ਲਗਾਤਾਰ ਵੱਡੀਆਂ ਇਮਾਰਤਾਂ, ਸਕੂਲਾਂ ਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
#Mariupol #Azovstal One of the biggest metallurgic plants in #Europe destroyed. The economic losses for #Ukraine are huge. The environment is devastated #StopRussiaNOW pic.twitter.com/4GMbkYb0es
— Lesia Vasylenko (@lesiavasylenko) March 19, 2022
ਮਾਰੀਉਪੋਲ ਸਟੀਲ ਪਲਾਂਟ ਨਸ਼ਟ ਹੋ ਗਿਆ
ਯੂਕਰੇਨ ਦੇ ਸੰਸਦ ਮੈਂਬਰ ਲੇਸਿਆ ਵਾਸੀਲੇਂਕੋ ਨੇ ਰੂਸ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਟਵੀਟ ਕੀਤਾ, "ਯੂਰਪ ਦੇ ਸਭ ਤੋਂ ਵੱਡੇ ਸਟੀਲ ਪਲਾਂਟਾਂ ਵਿੱਚੋਂ ਇੱਕ ਨਸ਼ਟ ਹੋ ਗਿਆ ਹੈ। ਇਹ ਯੂਕਰੇਨ ਲਈ ਬਹੁਤ ਵੱਡਾ ਆਰਥਿਕ ਨੁਕਸਾਨ ਹੈ। ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। "ਇੱਕ ਪਲਾਂਟ ਵਿੱਚ ਧਮਾਕੇ ਦੀ ਵੀਡੀਓ ਸਾਂਝੀ ਕੀਤੀ ਗਈ। ਸਾਈਟ, ਇਮਾਰਤਾਂ ਤੋਂ ਭੂਰੇ ਤੇ ਕਾਲੇ ਧੂੰਏਂ ਨੂੰ ਦਰਸਾਉਂਦੀ ਹੈ।
ਰੂਸੀ ਹਮਲੇ ਨੇ ਯੂਕਰੇਨ ਵਿੱਚ ਤਬਾਹੀ ਮਚਾਈ
ਰੂਸੀ ਫੌਜ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਘੇਰ ਲਿਆ ਹੈ। ਦੇਸ਼ ਦੇ ਬੰਦਰਗਾਹ ਸ਼ਹਿਰ ਮਾਰੀਉਪੋਲ 'ਚ ਸ਼ਨੀਵਾਰ ਨੂੰ ਭਿਆਨਕ ਲੜਾਈ ਦੇਖਣ ਨੂੰ ਮਿਲੀ। ਅਜ਼ੋਵਸਟਲ ਦੇ ਡਾਇਰੈਕਟਰ ਜਨਰਲ ਐਨਵਰ ਸਕਿਟਿਸ਼ਵਿਲੀ ਨੇ ਕਿਹਾ ਕਿ ਜਦੋਂ 24 ਫਰਵਰੀ ਨੂੰ ਯੂਕਰੇਨ 'ਤੇ ਰੂਸ ਦਾ ਹਮਲਾ ਸ਼ੁਰੂ ਹੋਇਆ ਸੀ, ਤਾਂ ਫੈਕਟਰੀ 'ਤੇ ਹਮਲੇ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਉਪਾਅ ਕੀਤੇ ਗਏ ਸਨ। ਰੂਸ ਵੱਲੋਂ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਯੂਕਰੇਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਲੋਕ ਖਾਣ-ਪੀਣ ਲਈ ਤਰਸ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਦਾ ਪਰਵਾਸ ਜਾਰੀ ਹੈ।