ਪੜਚੋਲ ਕਰੋ
Advertisement
Viral Video: ਲੁੱਟ ਕਰਨ ਲਈ ਦੁਕਾਨ 'ਚ ਵੜਿਆ ਨਕਾਬਪੋਸ਼ ਵਿਅਕਤੀ , ਸਿੱਖ ਸਟੋਰ ਮਾਲਕ ਨੇ ਲੁਟੇਰੇ ਦੀ ਖ਼ੂਬ ਕੀਤੀ ਕੁੱਟਮਾਰ
Viral News: ਅਮਰੀਕਾ 'ਚ ਕਥਿਤ ਤੌਰ 'ਤੇ ਕਰਿਆਨੇ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਇੱਕ ਨਕਾਬਪੋਸ਼ ਲੁਟੇਰਾ ਇੱਕ ਵੱਡੀ
ਅਮਰੀਕਾ 'ਚ ਕਥਿਤ ਤੌਰ 'ਤੇ ਕਰਿਆਨੇ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਇਸ 'ਚ ਦਿਖਾਇਆ ਗਿਆ ਹੈ ਕਿ ਇੱਕ ਨਕਾਬਪੋਸ਼ ਲੁਟੇਰਾ ਇੱਕ ਵੱਡੀ ਬਾਲਟੀ ਵਿੱਚ ਲੋੜ ਤੋਂ ਵੱਧ ਸਮਾਨ ਸੁੱਟ ਰਿਹਾ ਹੈ ਅਤੇ ਨਾਲ ਹੀ ਉਹ ਸਟੋਰ ਤੋਂ ਭੱਜਣ ਦੀ ਕੋਸ਼ਿਸ ਕਰ ਰਿਹਾ ਹੈ। ਹਾਲਾਂਕਿ, ਉੱਥੇ ਲੱਗੇ ਸੀਸੀਟੀਵੀ ਕੈਮਰੇ ਨੇ ਸਭ ਕੈਦ ਕਰ ਲਿਆ ਹੈ ਅਤੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੁੱਟ ਦੀ ਕੋਸ਼ਿਸ਼ ਨੂੰ ਤੁਰੰਤ ਨਾਕਾਮ ਕਰ ਦਿੱਤਾ ਗਿਆ।
Guy is robbing the store in the US, as usual the store guys are helpless, but then Indians arrive at the picture. 🤣pic.twitter.com/4YAUFugV7K
— Gabbar (@GabbbarSingh) August 2, 2023
ਸਾਈਟ ਤੋਂ ਫੁਟੇਜ ਆਨਲਾਈਨ ਸਾਹਮਣੇ ਆਉਣ ਅਤੇ ਵਾਇਰਲ ਹੋਣ ਤੋਂ ਬਾਅਦ ਚੋਰ ਨੂੰ ਫੜਨ ਲਈ ਭੱਜੇ ਸਟੋਰ ਮਾਲਕ ਨੂੰ ਹੀਰੋ ਕਿਹਾ ਜਾ ਰਿਹਾ ਹੈ। ਇਸ ਫੁਟੇਜ ਵਿੱਚ ਦਿਖਾਇਆ ਗਿਆ ਕਿ ਇੱਕ ਸਰਦਾਰ ਵਿਅਕਤੀ ਨੇ ਦਲੇਰੀ ਨਾਲ ਸਥਿਤੀ ਨੂੰ ਸੰਭਾਲਿਆ ਅਤੇ ਉਸ ਚੋਰ ਦਾ ਪਿੱਛਾ ਕਰਕੇ ਉਸਨੂੰ ਫੜ ਲਿਆ। ਜਿਸ ਮਗਰੋਂ ਉਹ ਇੱਕ ਡੰਡਾ ਚੁੱਕਦਾ ਅਤੇ ਅਹਾਤੇ ਵਿੱਚ ਮੌਜੂਦ ਇੱਕ ਹੋਰ ਵਿਅਕਤੀ ਦੀ ਮਦਦ ਨਾਲ ਲੁਟੇਰੇ ਦੀ ਖ਼ੂਬ ਪਿਟਾਈ ਕਰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਜਦੋਂ ਨਕਾਬਪੋਸ਼ ਵਿਅਕਤੀ ਦੁਕਾਨ ਅੰਦਰ ਦਾਖਲ ਹੋਇਆ ਅਤੇ ਲੁੱਟਖੋਹ ਕਰਨ ਲੱਗਾ ਤਾਂ ਸਟੋਰ 'ਤੇ ਮੌਜੂਦ ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ,ਜਦੋਂ ਤੱਕ ਦਸਤਾਰਧਾਰੀ ਸਿੱਖ ਮਾਲਕ ਦੁਕਾਨ ਵਿੱਚ ਵੜੇ ਲੁਟੇਰੇ ਨੂੰ ਫੜ ਨਹੀਂ ਲੈਂਦਾ। ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਘਟਨਾ ਤੋਂ ਬਾਅਦ ਪੁਲਿਸ ਸ਼ਿਕਾਇਤ ਹੋਈ ਹੈ ਜਾਂ ਨਹੀਂ।ਇੰਟਰਨੈਟ 'ਤੇ ਲੋਕਾਂ ਨੇ ਇਸ ਬਹਾਦਰੀ ਲਈ ਸਟੋਰ ਮਾਲਕ ਦੀ ਖ਼ੂਬ ਤਾਰੀਫ਼ ਕੀਤੀ ਹੈ। ਵੀਡੀਓ ਦੇ ਜਵਾਬ ਵਿੱਚ ਇੱਕ ਟਵਿੱਟਰ ਉਪਭੋਗਤਾ ਨੇ ਕਿਹਾ "ਤਤਕਾਲ ਕਰਮ, ਜਦੋਂ ਕਿ ਦੂਜਿਆਂ ਨੇ ਇਸ ਸੀਨ ਨੂੰ "ਜਸਟਿਸ ਮੋਡ" ਵਜੋਂ ਕੈਪਸ਼ਨ ਦਿੱਤਾ। ਹਾਲਾਂਕਿ ਹਿੰਸਾ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ, ਇਹ ਵੀਡੀਓ ਉਨ੍ਹਾਂ ਲੋਕਾਂ ਵਿੱਚ ਇੱਕ ਤੁਰੰਤ ਹਿੱਟ ਬਣ ਗਿਆ, ਜਿਨ੍ਹਾਂ ਨੇ ਕਿਹਾ, "ਹਾਲਾਂਕਿ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦਾ, ਇਹ ਸਭ ਤੋਂ ਵਧੀਆ ਵੀਡੀਓ ਹੈ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
Advertisement