WHO ਨੇ ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ ਦਿੱਤੀ ਮਨਜੂਰੀ, ਹਰ ਸਾਲ 4 ਲੱਖ ਲੋਕਾਂ ਦੀ ਹੁੰਦੀ ਮੌਤ
ਘਾਨਾ, ਕੀਨੀਆ ਤੇ ਮਲਾਵੀ 'ਚ 2019 ਤੋਂ ਸ਼ੁਰੂ ਹੋਏ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਦੀ ਸਮੀਖਿਆ ਕਰਨ ਤੋਂ ਬਾਅਦ WHO ਨੇ ਇਹ ਫੈਸਲਾ ਲਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਮਲੇਰੀਆ ਦੇ ਇਲਾਜ ਲਈ ਦੁਨੀਆ ਦੀ ਪਹਿਲੀ ਵੈਕਸੀਨ ਦੇ ਇਸਤੇਮਾਲ ਦੀ ਮਨਜੂਰੀ ਦੇ ਦਿੱਤੀ ਹੈ। WHO ਨੇ ਬੁੱਧਵਾਰ ਨੂੰ RTS,S/AS01 ਮਲੇਰੀਆ ਵੈਕਸੀਨ ਦੇ ਇਸਤੇਮਾਲ ਨੂੰ ਮਨਜੂਰੀ ਦਿੱਤੀ। ਹਰ ਸਾਲ ਮੱਛਰਾਂ ਤੋਂ ਹੋਣ ਵਾਲੇ ਮਲੇਰੀਆ ਨਾਲ ਚਾਰ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ ਜਿੰਨ੍ਹਾਂ 'ਚ ਜ਼ਿਆਦਾਤਰ ਅਫਰੀਕੀ ਬੱਚੇ ਸ਼ਾਮਲ ਹੁੰਦੇ ਹਨ।
ਘਾਨਾ, ਕੀਨੀਆ ਤੇ ਮਲਾਵੀ 'ਚ 2019 ਤੋਂ ਸ਼ੁਰੂ ਹੋਏ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਦੀ ਸਮੀਖਿਆ ਕਰਨ ਤੋਂ ਬਾਅਦ WHO ਨੇ ਇਹ ਫੈਸਲਾ ਲਿਆ ਹੈ। WHO ਨੇ RTS,S/AS01 ਮਲੇਰੀਆ ਵੈਕਸੀਨ ਦੀ ਸਿਫਾਰਸ਼ ਕੀਤੀ ਹੈ। ਘਾਨਾ, ਕੀਨੀਆ ਤੇ ਮਲਾਵੀ 'ਚ ਪਾਇਲਟ ਪ੍ਰੋਜੈਕਟ ਦੇ ਤਹਿਤ ਵੈਕਸੀਨ ਦੀਆਂ ਦੋ ਮਿਲੀਅਨ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਸਨ। ਜਿਸ ਨੂੰ ਪਹਿਲੀ ਵਾਰ ਦਵਾਈ ਕੰਪਨੀ GSK ਵੱਲੋਂ 1987 'ਚ ਬਣਾਇਆ ਗਿਆ ਸੀ।
ਕਈ ਜਾਨਾਂ ਬਚਾਈਆਂ ਜਾ ਸਕਣਗੀਆਂ
WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਨਾਮ ਨੇ ਕਿਹਾ ਕਿ ਘਾਨਾ, ਕੀਨੀਆ ਤੇ ਮਲਾਵੀ ਦੇ ਪਾਇਲਟ ਪ੍ਰੋਜੈਕਟ ਦੀ ਸਮੀਖਿਆ ਦੇ ਬਾਅਦ ਉਹ ਦੁਨੀਆਂ ਦੇ ਪਹਿਲੇ ਮਲੇਰੀਆ ਟੀਕੇ ਦੇ ਵਿਆਪਕ ਉਪਯੋਗ ਦੀ ਸਿਫਾਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਇਸਤੇਮਾਲ ਨਾਲ ਹਰ ਸਾਲ ਕਈ ਜਾਨਾਂ ਬਚਾਈਆਂ ਜਾ ਸਕਣਗੀਆਂ।
WHO ਨੇ ਪਹਿਲੀ ਵਾਰ ਮਲੇਰੀਆ ਵੈਕਸੀਨ ਦੀ ਕੀਤੀ ਸਿਫਾਰਸ਼
WHO ਨੇ ਇਕ ਬਿਆਨ 'ਚ ਕਿਹਾ ਕਿ ਉਹ ਉਪ-ਸਹਾਰਾ ਅਫਰੀਕਾ ਤੇ ਹੋਰ ਖੇਤਰਾਂ ਦੇ ਮਾਧਿਅਮ ਨਾਲ ਉੱਚ ਮਲੇਰੀਆ ਵਾਲੇ ਬੱਚਿਆਂ ਦੇ ਵਿਚ ਟੀਕੇ ਦੇ ਵਿਆਪਕ ਇਸਤੇਮਾਲ ਦੀ ਸਿਫਾਰਸ਼ ਕਰਦੇ ਹਨ। ਫਿਲਹਾਲ ਮਲੇਰੀਆ ਦੇ ਵਾਇਰਸ ਤੇ ਬੈਕਟੀਰੀਆ ਖ਼ਿਲਾਫ਼ ਕਈ ਟੀਕੇ ਮੌਜੂਦ ਹਨ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ WHO ਨੇ ਮਲੇਰੀਆ ਖਿਲਾਫ ਵਿਆਪਕ ਉਪਯੋਗ ਲਈ ਇਕ ਟੀਕੇ ਦੀ ਸਿਫਾਰਸ਼ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵੈਕਸੀਨ ਮਲੇਰੀਆ ਦੇ ਸਭ ਤੋਂ ਘਾਤਕ ਪ੍ਰਕਾਰ ਪਲਾਸਮੋਡਿਅਮ ਫਾਲਸੀਪੇਰਮ ਦੇ ਖਿਲਾਫ ਕੰਮ ਕਰਦੀ ਹੈ। ਜੋ ਕਿ ਪੰਜ ਪਰਜੀਵੀ ਪ੍ਰਜਾਤੀਆਂ 'ਚੋਂ ਇਕ ਹੋਰ ਸਭ ਤੋਂ ਘਾਤਕ ਹੈ। ਮਲੇਰੀਆ ਦੇ ਲੱਛਣਾਂ 'ਚ ਬੁਖ਼ਾਰ, ਸਿਰਦਰਦ ਤੇ ਮਾਸਪੇਸ਼ੀਆਂ 'ਚ ਦਰਦ, ਠੰਡ ਲੱਗਣਾ ਤੇ ਪਸੀਨਾ ਆਉਣਾ ਸ਼ਾਮਲ ਹੈ।