Indian Millionaires Migration: ਭਾਰਤੀ ਕਰੋੜਪਤੀ ਕਿਉਂ ਛੱਡ ਰਹੇ ਨੇ ਆਪਣਾ ਦੇਸ਼? ਇਸ ਸਾਲ ਮੁਸਲਿਮ ਦੇਸ਼ 'ਚ ਪਰਵਾਸ ਕਰਨ ਵਾਲਿਆਂ ਦੀ ਲਿਸਟ ਆਈ ਸਾਹਮਣੇ
Indian Millionaires Migration: ਭਾਰਤ ਦੇ ਕਰੋੜਪਤੀ ਆਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਭਾਰਤ ਹਰ ਸਾਲ ਹਜ਼ਾਰਾਂ ਕਰੋੜਪਤੀਆਂ ਨੂੰ ਗੁਆ ਰਿਹਾ ਹੈ ਤੇ ਇਸ ਦਾ ਕੀ ਕਾਰਨ ਹੋ ਸਕਦਾ ਹੈ?
Indian Millionaires Migration: ਇੰਟਰਨੈਸ਼ਨ ਇਨਵੈਟਮੈਂਟ ਫਰਮ ਹੈਨਲੇ ਐਂਡ ਪਾਰਟਨਰਸ ਨੇ ਆਪਣੀ ਤਾਜ਼ਾ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਇਸ ਸਾਲ ਯਾਨੀ 2024 'ਚ ਲਗਭਗ 4300 ਕਰੋੜਪਤੀ ਭਾਰਤ ਛੱਡ ਕੇ ਦੂਜੇ ਦੇਸ਼ਾਂ 'ਚ ਜਾ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਛੱਡਣ ਵਾਲੇ ਕਰੋੜਪਤੀ ਵੱਡੀ ਗਿਣਤੀ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਆਪਣੀ ਤਰਜੀਹੀ ਮੰਜ਼ਿਲ ਵਜੋਂ ਚੁਣ ਸਕਦੇ ਹਨ।
ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ NDTV ਨੇ ਕਿਹਾ ਹੈ ਕਿ ਪਿਛਲੇ ਸਾਲ ਲਗਭਗ 5100 ਕਰੋੜਪਤੀ ਭਾਰਤ ਤੋਂ ਪਰਵਾਸ ਕਰ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ, ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ, ਕਰੋੜਪਤੀਆਂ ਦੇ ਪਰਵਾਸ ਦੇ ਮਾਮਲੇ 'ਚ ਚੀਨ ਅਤੇ ਬ੍ਰਿਟੇਨ ਤੋਂ ਬਾਅਦ ਦੁਨੀਆ 'ਚ ਤੀਜੇ ਨੰਬਰ 'ਤੇ ਆ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਹੁਣ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੂੰ ਪਛਾੜ ਦਿੱਤਾ ਹੈ, ਪਰ ਇਸਦੀ ਸ਼ੁੱਧ ਕਰੋੜਪਤੀ ਪਰਵਾਸ ਦਰ ਅਜੇ ਵੀ ਚੀਨ ਦੀ ਦਰ ਤੋਂ 30% ਪਿੱਛੇ ਹੈ।
ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਹਰ ਸਾਲ ਹਜ਼ਾਰਾਂ ਕਰੋੜਪਤੀਆਂ ਨੂੰ ਗੁਆ ਰਿਹਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਸੰਯੁਕਤ ਅਰਬ ਅਮੀਰਾਤ 'ਚ ਵਸੇ ਹੋਏ ਹਨ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਪਰਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਇੱਕ ਹੀ ਪੂੰਜੀ ਮੁੱਲ ਸਮੂਹ ਦੇ ਲੋਕ ਭਾਰਤ ਵਿੱਚ ਪੈਦਾ ਹੋ ਰਹੇ ਹਨ। ਭਾਵ ਨਵੇਂ ਕਰੋੜਪਤੀ ਬਣ ਰਹੇ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਵੱਡੀ ਗਿਣਤੀ ਵਿੱਚ ਭਾਰਤੀ ਕਰੋੜਪਤੀ ਵਿਦੇਸ਼ਾਂ ਵਿੱਚ ਜਾ ਕੇ ਵੱਸ ਰਹੇ ਹਨ, ਪਰ ਉਹ ਭਾਰਤ ਨੂੰ ਆਪਣਾ ਦੂਜਾ ਘਰ ਨਹੀਂ ਛੱਡ ਰਹੇ ਹਨ ਅਤੇ ਨਾ ਹੀ ਆਪਣੇ ਵਪਾਰਕ ਹਿੱਤਾਂ ਨੂੰ ਛੱਡ ਸਕਦੇ ਹਨ। ਇਸੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਯਾਨੀ 2024 ਵਿੱਚ ਲਗਭਗ 1,28,000 ਕਰੋੜਪਤੀਆਂ ਦੇ ਦੁਨੀਆ ਭਰ ਵਿੱਚ ਪਰਵਾਸ ਕਰਨ ਦੀ ਸੰਭਾਵਨਾ ਹੈ। ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਆਪਣੇ ਪਸੰਦੀਦਾ ਦੇਸ਼ਾਂ ਵਿੱਚ ਸਿਖਰ 'ਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਜਿਹੇ ਪਰਵਾਸੀ ਕਰੋੜਪਤੀ ਆਪਣੇ ਨਾਲ ਕਾਫ਼ੀ ਦੌਲਤ ਲੈ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਦਾ ਨਿਵੇਸ਼ ਇਕਵਿਟੀ ਪਲੇਸਮੈਂਟ ਰਾਹੀਂ ਸਥਾਨਕ ਸਟਾਕ ਬਾਜ਼ਾਰਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ।