WWE ਸੁਪਰਸਟਾਰ The Rock ਦਾ ਪੂਰਾ ਪਰਿਵਾਰ ਕੋਰੋਨਾ ਦਾ ਸ਼ਿਕਾਰ
ਡਵੈਨ ਨੇ ਕਿਹਾ 'ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਲ ਸਮਾਂ ਹੈ। ਕੋਰੋਨਾ ਤੋਂ ਠੀਕ ਹੋਣਾ ਕਿਸੇ ਵੀ ਹੋਰ ਬਿਮਾਰੀ ਤੋਂ ਉੱਭਰਨ ਤੋਂ ਵੱਖਰਾ ਹੈ। ਇਸ ਬਿਮਾਰੀ 'ਚ ਤੁਸੀਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ।
WWE ਸੁਪਰਸਟਾਰ 'ਤੇ ਐਕਟਰ ਡਵੈਨ ਜੌਨਸਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ। ਡਵੈਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਤੇ ਦੋ ਬੇਟੀਆਂ ਨੂੰ ਵੀ ਕੋਰੋਨਾ ਹੋ ਗਿਆ ਹੈ। ਇੱਕ ਵੀਡੀਓ ਪਾ ਕੇ Rock ਨੇ ਆਪਣੀ ਭਾਵਨਾ ਸਭ ਨਾਲ ਸਾਂਝੀ ਕੀਤੀ।
The Rock ਦਾ ਨਾਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਉਨ੍ਹਾਂ ਕਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਖ਼ਬਰ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ। ਡਵੈਨ ਦੇ ਨਾਲ ਉਨ੍ਹਾਂ ਦੀ ਪਤਨੀ ਲੌਰੇਨ, 4 ਤੇ 2 ਸਾਲ ਦੀ ਬੇਟੀ ਜੈਸਮੀਨ ਤੇ ਤਿਆਣਾ ਵੀ ਵਾਇਰਸ ਤੋਂ ਪੀੜਤ ਹਨ।
ਡਵੈਨ ਨੇ ਕਿਹਾ 'ਇਹ ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਭ ਤੋਂ ਮੁਸ਼ਕਲ ਸਮਾਂ ਹੈ। ਕੋਰੋਨਾ ਤੋਂ ਠੀਕ ਹੋਣਾ ਕਿਸੇ ਵੀ ਹੋਰ ਬਿਮਾਰੀ ਤੋਂ ਉੱਭਰਨ ਤੋਂ ਵੱਖਰਾ ਹੈ। ਇਸ ਬਿਮਾਰੀ 'ਚ ਤੁਸੀਂ ਪੂਰੀ ਤਰ੍ਹਾਂ ਟੁੱਟ ਜਾਂਦੇ ਹੋ। ਮੇਰੀ ਪਹਿਲੀ ਕੋਸ਼ਿਸ਼ ਆਪਣੇ ਪਰਿਵਾਰ ਨੂੰ ਬਚਾਉਣਾ ਹੈ। ਕਾਸ਼! ਸਿਰਫ ਮੈਂ ਕਰੋਨਾ ਵਾਇਰਸ ਤੋਂ ਪੀੜਿਤ ਹੁੰਦਾ।'
ਡਵੈਨ ਨੇ ਅੱਗੇ ਕਿਹਾ 'ਮੇਰਾ ਪੂਰਾ ਪਰਿਵਾਰ ਇੱਕ-ਦੂਜੇ ਦੇ ਨਾਲ ਹੈ। ਅਸੀਂ ਜ਼ਿਆਦਾ ਸਮਾਂ ਕੋਰੋਨਾ ਪੌਜ਼ੇਟਿਵ ਨਹੀਂ ਰਹਾਂਗੇ। ਰੱਬ ਦੇ ਅਸ਼ੀਰਵਾਦ ਨਾਲ ਅਸੀਂ ਤੰਦਰੁਸਤ ਹਾਂ ਤੇ ਜਲਦ ਠੀਕ ਹੋਣ ਦੀ ਉਮੀਦ ਹੈ। ਮੇਰੇ ਕਈ ਦੋਸਤ ਆਪਣੇ ਮਾਤਾ-ਪਿਤਾ ਨੂੰ ਇਸ ਵਾਇਰਸ ਕਰਕੇ ਖੋਅ ਚੁੱਕੇ ਹਨ। ਉਨ੍ਹਾਂ ਇਸ ਸਮੇਂ ਸਭ ਨੂੰ ਆਪਣਾ ਖਿਆਲ ਰੱਖਣ ਦੀ ਨਸੀਹਤ ਦਿੱਤੀ।'
PUBG 'ਤੇ ਪਾਬੰਦੀ, ਪ੍ਰਸ਼ੰਸਕਾਂ ਲਈ ਇਹ ਗੇਮ ਬਣ ਸਕਦੇ ਸਹਾਰਾ
ਜਨਹਿਤ ਪਟੀਸ਼ਨ ਦਾਇਰ, ਸੁਸ਼ਾਂਤ ਰਾਜਪੂਤ ਕੇਸ 'ਚ ਮੀਡੀਆ ਟ੍ਰਾਇਲ 'ਤੇ ਰੋਕ ਦੀ ਮੰਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ