ਪੜਚੋਲ ਕਰੋ
ਆਖਰ ਕਦੋਂ ਰੁਕੇਗਾ ਕੋਰੋਨਾ ਦਾ ਕਹਿਰ: ਦੁਨੀਆ ‘ਚ ਹੁਣ ਤੱਕ 60 ਲੱਖ ਲੋਕ ਸੰਕਰਮਿਤ
ਦੁਨੀਆ ਭਰ ‘ਚ 26.50 ਲੱਖ ਤੋਂ ਵੱਧ ਲੋਕ ਇਲਾਜ ਤੋਂ ਬਾਅਦ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ। 30 ਲੱਖ ਲੋਕਾਂ ਦਾ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ 25 ਹਜ਼ਾਰ ਨਵੇਂ ਕੋਰੋਨਾ ਦੇ ਕੇਸ (Covid-19 cases) ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ (death toll) ਵਿੱਚ 4,869 ਦਾ ਵਾਧਾ ਹੋਇਆ ਹੈ। ਜਦੋਂ ਕਿ ਇੱਕ ਦਿਨ ਪਹਿਲਾਂ ਹੀ 4,612 ਲੋਕਾਂ ਦੀ ਮੌਤ ਹੋ ਗਈ ਸੀ। ਵਰਲਡਮੀਟਰ ਮੁਤਾਬਕ, ਵਿਸ਼ਵ ਭਰ ਵਿੱਚ ਹੁਣ ਤੱਕ ਲਗਪਗ 60 ਲੱਖ ਲੋਕ ਕੋਰੋਨਾਵਾਇਰਸ (covid-19) ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਚੋਂ 3,66,418 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 26 ਲੱਖ 56 ਹਜ਼ਾਰ ਲੋਕ ਵਾਇਰਸ ਤੋਂ ਮੁਕਤ ਵੀ ਹੋ ਗਏ ਹਨ। ਦੁਨੀਆ ਦੇ ਲਗਪਗ 74 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 43 ਲੱਖ ਹੈ। 12 ਦੇਸ਼ਾਂ ‘ਚ ਇੱਕ ਲੱਖ ਤੋਂ ਵੱਧ ਕੇਸ: ਰੂਸ, ਬ੍ਰਾਜ਼ੀਲ, ਸਪੇਨ, ਯੂਕੇ, ਇਟਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਤੋਂ ਇਲਾਵਾ, ਇੱਥੇ ਛੇ ਦੇਸ਼ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਹਨ। ਅਮਰੀਕਾ ਸਣੇ ਇਨ੍ਹਾਂ 12 ਦੇਸ਼ਾਂ ਵਿੱਚ ਕੁੱਲ 43 ਲੱਖ ਕੇਸ ਦਰਜ ਹਨ। ਅਮਰੀਕਾ ਤੋਂ ਇਲਾਵਾ ਰੂਸ ਅਤੇ ਬ੍ਰਾਜ਼ੀਲ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਛੇ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ, ਬ੍ਰਾਜ਼ੀਲ) ਹਨ ਜਿਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਦੱਸ ਦਈਏ ਕਿ ਚੀਨ ਟੌਪ 10 ਸੰਕਰਮਿਤ ਦੇਸ਼ਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਚੋਟੀ ਦੇ 10 ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ। ਦੁਨੀਆਂ ਵਿੱਚ ਕਿੱਥੇ, ਕਿੰਨੇ ਕੇਸ, ਕਿੰਨੇ ਮੌਤਾਂ: ਕੋਰੋਨਾ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ‘ਚ ਤਕਰੀਬਨ ਇੱਕ ਤਿਹਾਈ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ ਅਤੇ ਮੌਤਾਂ ਦਾ ਇੱਕ ਤਿਹਾਈ ਅਮਰੀਕਾ ਵਿਚ ਵੀ ਹੋਇਆ ਹੈ। ਕੋਰੋਨਾ ਵਿਚ ਯੂਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਜਦੋਂ ਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ। ਅਮਰੀਕਾ: ਕੇਸ - 1,793,530, ਮੌਤ - 104,542 ਬ੍ਰਾਜ਼ੀਲ: ਕੇਸ - 468,338, ਮੌਤ - 27,944 ਰੂਸ: ਕੇਸ - 387,623, ਮੌਤ - 4,374 ਸਪੇਨ: ਕੇਸ - 285,644, ਮੌਤ - 27,121 ਯੂਕੇ: ਕੇਸ - 271,222, ਮੌਤ - 38,161 ਇਟਲੀ: ਕੇਸ - 232,248, ਮੌਤ - 33,229 ਫਰਾਂਸ: ਕੇਸ - 186,835, ਮੌਤ - 28,714 ਜਰਮਨੀ: ਕੇਸ - 183,019, ਮੌਤ - 8,594 ਭਾਰਤ: ਕੇਸ - 173,491, ਮੌਤ - 4,980 ਤੁਰਕੀ: ਕੇਸ - 162,120, ਮੌਤ - 4,489 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















