ਪੜਚੋਲ ਕਰੋ

‘ਯਾਸ’ ਤੁਫਾਨ ਮਚਾਏਗਾ ਕਹਿਰ, ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਣ ਦੇ ਆਦੇਸ਼

ਤਾਉਤੇ ਤੂਫ਼ਾਨ (Tauktae Cyclone) ਤੋਂ ਬਾਅਦ ਹੁਣ ਪੂਰਬੀ ਤਟੀ ਖੇਤਰਾਂ ਉੱਤੇ ‘ਯਾਸ’ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ’ਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਚੱਕਰਵਾਤੀ ਤੂਫ਼ਾਨ ‘ਯਾਸ’ (YAAS Cyclone) ’ਚ ਬਦਲਣ ਦੀ ਸੰਭਾਵਨਾ ਪ੍ਰਗਟਾਈ ਹੈ।

ਨਵੀਂ ਦਿੱਲੀ: ਤਾਉਤੇ ਤੂਫ਼ਾਨ (Tauktae Cyclone) ਤੋਂ ਬਾਅਦ ਹੁਣ ਪੂਰਬੀ ਤਟੀ ਖੇਤਰਾਂ ਉੱਤੇ ‘ਯਾਸ’ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ’ਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਚੱਕਰਵਾਤੀ ਤੂਫ਼ਾਨ ‘ਯਾਸ’ (YAAS Cyclone) ’ਚ ਬਦਲਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੂਫ਼ਾਨ ਨਾਲ ਨਿਪਟਣ ਲਈ ਚੱਲ ਰਹੀਆਂ ਤਿਆਰੀਆਂ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਫ਼ਸਰਾਂ ਤੇ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਦਾਇਤ ਕੀਤੀ ਕਿ ਸੰਭਾਵੀ ਖ਼ਤਰੇ ਵਾਲੇ ਸਥਾਨਾਂ ਤੋਂ ਲੋਕਾਂ ਨੂੰ ਸਮੇਂ ਸਿਰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾਵੇ। ਇਸ ਮੀਟਿੰਗ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹੇ।

 
ਇਸ ਸਮੀਖਿਆ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰੀ ਆਫ਼ਤ ਨਿਵਾਰਣ ਬਲ ਭਾਵ (NDRF) ਨੇ ਚੱਕਰਵਾਤ ‘ਯਾਸ’ ਨਾਲ ਨਿਪਟਣ ਲਈ 46 ਟੀਮਾਂ ਨੂੰ ਪਹਿਲਾਂ ਹੀ ਕੰਮ ’ਤੇ ਲਾਇਆ ਹੈ।  13 ਟੀਮਾਂ ਅੱਜ ਹਵਾਈ ਰਸਤੇ ਪੁੱਜ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਤਟ ਰੱਖਿਅਕ ਬਲ ਤੇ ਸਮੁੰਦਰੀ ਫ਼ੌਜ ਨੇ ਰਾਹਤ, ਖੋਜ, ਬਚਾਅ ਮੁਹਿੰਮਾਂ ਲਈ ਜਹਾਜ਼ਾਂ, ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਮੀਟਿੰਗ ਦੌਰਾਨ ਅਫ਼ਸਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਬਿਜਲੀ ਤੇ ਟੈਲੀਫ਼ੋਨ ਨੈੱਟਵਰਕ ਦੀ ਕਟੌਤੀ ਦੇ ਸਮੇਂ ਨੂੰ ਘਟਾਇਆ ਜਾਵੇ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਅਫ਼ਸਰਾਂ ਨੂੰ ਤੂਫ਼ਾਨ ਸਮੇਂ ਲੋਕਾਂ ਨੂੰ ‘ਕੀ ਕਰਨਾ ਹੈ’ ਅਤੇ ‘ਕੀ ਨਹੀਂ ਕਰਨਾ ਹੈ’  ਬਾਰੇ ਦਿਸ਼ਾ-ਨਿਰਦੇਸ਼ ਸਥਾਨਕ ਭਾਸ਼ਾ ’ਚ ਵੀ ਲੋਕਾਂ ਲਈ ਜਾਰੀ ਕੀਤੇ ਜਾਣ।

 

ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਗਈ ਕਿ ਕੈਬਿਨੇਟ ਸਕੱਤਰ ਨੇ 22 ਮਈ ਨੂੰ ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਸੀ। ਉਸ ਵਿੱਚ ਸਾਰੇ ਤਟੀ ਰਾਜਾਂ ਦੇ ਪ੍ਰਮੁੱਖ ਸਕੱਤਰ ਤੇ ਸਬੰਧਤ ਮੰਤਰਾਲੇ ਅਤੇ ਏਜੰਸੀਆਂ ਸ਼ਾਮਲ ਸਨ।

 

ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਗ੍ਰਹਿ ਮੰਤਰਾਲਾ ਵੀ 24 ਘੰਟੇ ਹਾਲਾਤ ਦੀ ਸਮੀਖਿਆ ਕਰ ਰਿਹਾ ਹੈ। ਮੰਤਰਾਲਾ ਲਗਾਤਾਰ ਸਬੰਧਤ ਰਾਜ ਸਰਕਾਰਾਂ ਤੇ ਕੇਂਦਰੀ ਏਜੰਸੀਆਂ ਦੇ ਸੰਪਰਕ ’ਚ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਵਿੱਚ SDRF ਨੂੰ ਵੀ ਐਡਵਾਂਸ ’ਚ ਇੰਸਟਾਲਮੈਂਟ ਜਾਰੀ ਕਰ ਦਿੱਤੀ ਗਈ ਹੈ।

 

ਇਸ ਦੇ ਨਾਲ ਹੀ ਪੈਟਰੋਲੀਅਮ ਮੰਤਰਾਲਾ ਸਮੁੰਦਰ ’ਚ ਮੌਜੂਦ ਸਾਰੇ ਤੇਲ ਖੂਹਾਂ ਤੇ ਅਜਿਹੇ ਹੋਰ ਪਲਾਂਟਸ ਦੀ ਦੇਖਭਾਲ ਤੇ ਉਨ੍ਹਾਂ ਦੀ ਸੁਰੱਖਿਆ ਲਈ ਤਿਆਰੀ ਕਰ ਰਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 2-12-2024
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Embed widget