ਪੜਚੋਲ ਕਰੋ
(Source: ECI/ABP News)
ਕੇਜਰੀਵਾਲ ਸਰਕਾਰ ਲਈ ਡਟੇ ਯੁਵਰਾਜ ਸਿੰਘ, ਮੁੱਖ ਮੰਤਰੀ ਨੇ ਕੀਤਾ ਧੰਨਵਾਦ
ਕੋਰੋਨਾ ਦੇ ਇਸ ਮੁਸ਼ਕਲ ਸਮੇਂ ਦੌਰਾਨ ਕ੍ਰਿਕਟਰ ਕਾਰੋਬਾਰੀ, ਸੈਲੇਬ੍ਰਿਟੀ ਤੇ ਨੇਤਾ ਲੋਕਾਂ ਦੀ ਮਦਦ ‘ਚ ਰੁੱਝੇ ਹੋਏ ਹਨ ਤੇ ਸਾਰੇ ਰਾਜ ਜਾਂ ਕੇਂਦਰ ਸਰਕਾਰ ਦੇ ਰਾਹਤ ਫੰਡ ‘ਚ ਦਾਨ ਕਰ ਰਹੇ ਹਨ। ਇਸ ਦੌਰਾਨ ਯੁਵਰਾਜ ਸਿੰਘ ਨੇ ਇੱਕ ਵਾਰ ਫਿਰ ਮਦਦ ਲਈ ਆਪਣਾ ਹੱਥ ਵਧਾਇਆ ਹੈ।
![ਕੇਜਰੀਵਾਲ ਸਰਕਾਰ ਲਈ ਡਟੇ ਯੁਵਰਾਜ ਸਿੰਘ, ਮੁੱਖ ਮੰਤਰੀ ਨੇ ਕੀਤਾ ਧੰਨਵਾਦ Yuvraj Singh gives 15000 N95 masks to Delhi CM Arvind kejriwal ਕੇਜਰੀਵਾਲ ਸਰਕਾਰ ਲਈ ਡਟੇ ਯੁਵਰਾਜ ਸਿੰਘ, ਮੁੱਖ ਮੰਤਰੀ ਨੇ ਕੀਤਾ ਧੰਨਵਾਦ](https://static.abplive.com/wp-content/uploads/sites/5/2020/04/19184405/kejriwal-yuvaraj-tweet.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾ ਦੇ ਇਸ ਮੁਸ਼ਕਲ ਸਮੇਂ ਦੌਰਾਨ ਕ੍ਰਿਕਟਰ ਕਾਰੋਬਾਰੀ, ਸੈਲੇਬ੍ਰਿਟੀ ਤੇ ਨੇਤਾ ਲੋਕਾਂ ਦੀ ਮਦਦ ‘ਚ ਰੁੱਝੇ ਹੋਏ ਹਨ ਤੇ ਸਾਰੇ ਰਾਜ ਜਾਂ ਕੇਂਦਰ ਸਰਕਾਰ ਦੇ ਰਾਹਤ ਫੰਡ ‘ਚ ਦਾਨ ਕਰ ਰਹੇ ਹਨ। ਇਸ ਦੌਰਾਨ ਯੁਵਰਾਜ ਸਿੰਘ ਨੇ ਇੱਕ ਵਾਰ ਫਿਰ ਮਦਦ ਲਈ ਆਪਣਾ ਹੱਥ ਵਧਾਇਆ ਹੈ। ਇਸ ਵਾਰ ਉਨ੍ਹਾਂ ਦਿੱਲੀ ਸਰਕਾਰ ਦੀ ਮਦਦ ਕੀਤੀ ਹੈ। ਯੁਵਰਾਜ ਨੇ ਦਿੱਲੀ ਸਰਕਾਰ ਨੂੰ ਕਰੀਬ 15 ਹਜ਼ਾਰ ਐਨ-95 ਮਾਸਕ ਦਿੱਤੇ ਹਨ।
ਐਨ-95 ਮਾਸਕ ਵੱਖ-ਵੱਖ ਹਸਪਤਾਲਾਂ ‘ਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਦੀ ਵਰਤੋਂ ਲਈ ਹਨ। ਦਿੱਲੀ ਸਰਕਾਰ ਨੇ ਪਹਿਲਾਂ ਮੈਡੀਕਲ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪੀਪੀਈ ਕਿੱਟਾਂ ਦੀ ਘਾਟ ਦੱਸਿਆ ਹੈ। ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਪੀਪੀਈ ਕਿੱਟਾਂ ਦੀ ਵੀ ਮੰਗ ਕੀਤੀ ਸੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਸ਼ਕਲ ਸਮੇਂ ‘ਚ ਇਸ ਸਹਿਯੋਗ ਲਈ ਯੁਵਰਾਜ ਸਿੰਘ ਦਾ ਧੰਨਵਾਦ ਕੀਤਾ। ਨਾਲ ਹੀ ਯੁਵਰਾਜ ਸਿੰਘ ਦੀ ਕੈਂਸਰ 'ਤੇ ਜਿੱਤ ਅੱਜ ਦੇ ਯੁੱਗ ‘ਚ ਸਾਰਿਆਂ ਲਈ ਪ੍ਰੇਰਣਾਦਾਇਕ ਦੱਸਿਆ ਗਿਆ ਹੈ।
ਦਿੱਲੀ ਸਰਕਾਰ ਨੂੰ ਇਹ ਸਹਾਇਤਾ ਪ੍ਰਦਾਨ ਕਰਦੇ ਹੋਏ ਯੁਵਰਾਜ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ, “ਸਿਹਤ ਸੰਭਾਲ ਪੇਸ਼ੇਵਰ ਕੋਰੋਨਵਾਇਰਸ ਖ਼ਿਲਾਫ਼ ਲੜਾਈ ਵਿੱਚ ਸਾਡੇ ਸੱਚੇ ਹੀਰੋ ਹਨ। ਮੈਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਸਹਾਇਤਾ ਦਾ ਸਮਰਥਨ ਕਰਨ ‘ਤੇ ਮਾਣ ਹੈ। ਇਸ ਸਮੇਂ ਮਾਨ ਮਹਿਸੂਸ ਕਰ ਰਿਹਾ ਹਾਂ।"
ਇਹ ਵੀ ਪੜ੍ਹੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)