ਪੜਚੋਲ ਕਰੋ
ਮਾਂ ਬਣਨ ਮਗਰੋਂ ਸਪਨਾ ਦੀ ਪ੍ਰੈਗਨੈਂਸੀ ਬਾਰੇ ਫੈਲ ਰਹੀਆਂ ਅਜਿਹੀਆਂ ਖ਼ਬਰਾਂ, ਮਿਲੋ ਸਪਨਾ ਦੇ ਪਤੀ ਵੀਰ ਸਾਹੂ ਨੂੰ

1/7

ਵੀਰ ਦਾ ਥੱਡੀ-ਬੱਡੀ ਕਾਫ਼ੀ ਫੇਮਸ ਹੋਇਆ ਸੀ। ਇਸ ਤੋਂ ਹੀ ਉਸ ਨੂੰ ਵਧੇਰੇ ਪਛਾਣ ਮਿਲੀ ਸੀ। ਮਾਰਚ 2019 ਵਿੱਚ ਉਸ ਦਾ ਗਾਣਾ 'ਸ਼ੀਬਾ ਕੀ ਰਾਣੀ' ਵੀ ਸੁਰਖੀਆਂ ਵਿੱਚ ਰਿਹਾ ਸੀ। ਗਾਣਾ 'ਦੇਵਦਾਸ' ਮਾਰਚ 2020 ਵਿੱਚ ਰਿਲੀਜ਼ ਕੀਤਾ ਗਿਆ ਸੀ।
2/7

ਦੱਸਿਆ ਜਾ ਰਿਹਾ ਹੈ ਕਿ ਵੀਰ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋਣ ਕਾਰਨ ਵਿਆਹ ਨੂੰ ਸੀਕ੍ਰੇਟ ਰੱਖਿਆ ਗਿਆ ਸੀ। ਹੁਣ ਵੀਰ ਨੇ ਖ਼ੁਦ ਪ੍ਰਸ਼ੰਸਕਾਂ ਨਾਲ ਆਪਣੇ ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ ਹੈ। ਇਸ ਲਈ ਫੈਨਸ ਇਸ ਜੋੜੀ ਨੂੰ ਬਹੁਤ ਵਧਾਈ ਦੇ ਰਹੇ ਹਨ।
3/7

ਅਜਿਹੀ ਸਥਿਤੀ ਵਿੱਚ ਹੁਣ ਹਰ ਕੋਈ ਸਪਨਾ ਦੇ ਪਤੀ ਤੇ ਉਨ੍ਹਾਂ ਦੇ ਵਿਆਹ ਬਾਰੇ ਜਾਣ ਕੇ ਬਹੁਤ ਉਤਸੁਕ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਨੇ ਆਪਣੇ ਬੇਟੇ ਦੇ ਜਨਮ ਦੀ ਖੁਸ਼ਖਬਰੀ ਸਭ ਨਾਲ ਸਾਂਝੀ ਕੀਤੀ।
4/7

ਉਂਝ ਤਾਂ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਸਪਨਾ ਨੇ ਬਗੈਰ ਵਿਆਹ ਤੋਂ ਹੀ ਬੇਟੇ ਨੂੰ ਜਨਮ ਦਿੱਤਾ ਹੈ ਪਰ ਅਜਿਹਾ ਨਹੀਂ ਹੈ। ਸਪਨਾ ਨੇ ਆਪਣਾ ਵਿਆਹ ਬਹੁਤ ਨਿੱਜੀ ਰੱਖਿਆ।
5/7

ਇਸ ਦੇ ਨਾਲ ਹੀ ਵੀਰ ਇੱਕ ਪ੍ਰਫਾਰਮਰ ਹੈ। ਵੀਰ ਇੱਕ ਗਾਇਕ, ਸੰਗੀਤਕਾਰ, ਲੇਖਕ, ਨਿਰਮਾਤਾ ਤੇ ਅਦਾਕਾਰ ਹੈ। ਉਹ ਆਪਣੀ ਗਾਇਕੀ ਲਈ ਵੀ ਜਾਣਿਆ ਜਾਂਦਾ ਹੈ। ਵੀਰ ਨੂੰ ਖਲਨਾਇਕ (2018), ਰਸੂਕ ਆਲਾ ਜਾਟ (2017), ਯਾਰ ਲੈਂਡਲਾਰਡ (2017) ਤੇ ਥੱਡੀ-ਬੱਡੀ (2016) ਲਈ ਜਾਣਿਆ ਜਾਂਦਾ ਹੈ।
6/7

ਹਰੀਆਣਵੀਂ ਮਸ਼ਹੂਰ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਨੇ ਅਚਾਨਕ ਮਾਂ ਬਣਨ ਦੀ ਖ਼ਬਰ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਸਪਨਾ ਦੇ ਵਿਆਹ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਸੀ, ਅਜਿਹੀ ਸਥਿਤੀ ਵਿੱਚ ਕਿਸੇ ਲਈ ਵੀ ਮਾਂ ਬਣਨ ਦੀ ਖ਼ਬਰ 'ਤੇ ਯਕੀਨ ਨਹੀਂ ਹੋਇਆ।
7/7

ਜੇਕਰ ਸਪਨਾ ਦੇ ਪਤੀ ਵੀਰ ਸਾਹੂ ਦੀ ਗੱਲ ਕਰੀਏ ਤਾਂ ਵੀਰ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਹੈ। ਵੀਰ ਤੇ ਸਪਨਾ ਦਾ ਵਿਆਹ ਜਨਵਰੀ ਵਿਚ ਹੋਇਆ ਸੀ। ਸਪਨਾ ਤੇ ਵੀਰ ਪਿਛਲੇ ਚਾਰ ਸਾਲਾਂ ਤੋਂ ਰਿਸ਼ਤੇ 'ਚ ਸੀ। ਹੁਣ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਜੀ ਰਹੇ ਹਨ ਤੇ ਬੇਟੇ ਦੀ ਖੁਸ਼ੀ ਮਨਾ ਰਹੇ ਹਨ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
