ਪੜਚੋਲ ਕਰੋ
(Source: ECI/ABP News)
Shocking: ਮਰਨ ਤੋਂ 3 ਘੰਟੇ ਬਾਅਦ ਲਾਸ਼ 'ਚ ਅਚਾਨਕ ਪਈ ਜਾਨ! 24 ਸਾਲਾਂ ਕੁੜੀ ਨੇ ਖੋਲ੍ਹੀਆਂ ਅੱਖਾਂ ਤਾਂ...
Weird News: ਅਸੀ ਆਪਣੇ ਆਸ-ਪਾਸ ਅਕਸਰ ਕਈ ਅਜਿਹੇ ਕਿੱਸੇ ਸੁਣਦੇ ਹਾਂ, ਜਿਸ ਉੱਪਰ ਵਿਸ਼ਵਾਸ਼ ਕਰਨਾ ਸਾਡੇ ਲਈ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਅਜਿਹੀਆਂ ਕਈ ਘਟਨਾਵਾਂ ਹੁੰਦੀਆਂ ਹਨ, ਜੋ ਸਾਨੂੰ ਸੋਚਣ ਤੇ ਮਜ਼ਬੂਰ ਕਰ ਦਿੰਦੀਆਂ ਹਨ।

Mariandree Cárdenas
1/5

ਕੁਝ ਲੋਕ ਅਜਿਹੇ ਦਾਅਵੇ ਕਰਦੇ ਹਨ ਕਿ ਅਸੀਂ ਉਨ੍ਹਾਂ ਬਾਰੇ ਸੋਚ ਵੀ ਨਹੀਂ ਸਕਦੇ। ਕੁਝ ਅਜਿਹੀਆਂ ਹੀ ਘਟਨਾਵਾਂ ਵਾਪਰਦੀਆਂ ਹਨ ਜਦੋਂ ਲੋਕ ਦਾਅਵਾ ਕਰਦੇ ਹਨ ਕਿ ਉਹ ਮਰਨ ਤੋਂ ਬਾਅਦ ਵਾਪਸ ਆ ਗਏ।
2/5

ਅਜਿਹੀ ਹੀ ਇੱਕ ਕਈ ਕਹਾਣੀ ਦਾ ਖੁਲਾਸਾ ਇੱਕ ਕੁੜੀ ਵੱਲੋਂ ਕੀਤਾ ਗਿਆ ਹੈ। ਉਹ ਦਾਅਵਾ ਕਰ ਰਹੀ ਹੈ ਕਿ ਉਹ ਕੁਝ ਘੰਟਿਆਂ ਲਈ ਮਰ ਗਈ ਅਤੇ ਫਿਰ ਜ਼ਿੰਦਾ ਹੋ ਗਈ। ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਮਰਦੇ ਸਮੇਂ ਕੋਈ ਵਿਅਕਤੀ ਕਿਵੇਂ ਮਹਿਸੂਸ ਕਰਦਾ ਹੈ? ਕੀ ਸੋਚਦਾ ਹੈ? ਉਸਦੇ ਆਖਰੀ ਸ਼ਬਦ ਕੀ ਹੁੰਦੇ ਹਨ? ਉਸ ਨੂੰ ਇੱਥੋਂ ਜਾਣ ਤੋਂ ਬਾਅਦ ਦੂਜੀ ਦੁਨੀਆਂ ਵਿਚ ਕੀ ਮਿਲਦਾ ਹੈ? 24 ਸਾਲਾ ਮਾਰਿਅੰਦ੍ਰੀ ਕਾਰਡੇਨਾਸ ਨਾਂ ਦੀ ਲੜਕੀ ਨੇ ਦੱਸਿਆ ਹੈ ਕਿ ਉਸ ਦੀ ਮੌਤ ਸਿਰਫ 3 ਘੰਟੇ ਹੀ ਹੋਈ ਸੀ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਸਵਰਗ ਪਹੁੰਚ ਗਈ ਸੀ। ਉਸ ਨੇ ਉੱਥੇ ਜੋ ਦੇਖਿਆ ਉਹ ਇਸ ਦੁਨੀਆਂ ਤੋਂ ਬਿਲਕੁਲ ਵੱਖਰਾ ਸੀ।
3/5

ਲੜਕੀ ਦੀ ਮੌਤ ਸਿਰਫ 3 ਘੰਟੇ ਹੀ ਹੋਈ ਮਾਰਿਅੰਦ੍ਰੀ ਕਾਰਡੇਨਸ ਇੱਕ ਗ੍ਰਾਫਿਕ ਡਿਜ਼ਾਈਨਰ ਹੈ। ਉਹ ਘਰੋਂ ਆਪਣਾ ਕੰਮ ਕਰ ਰਹੀ ਸੀ ਜਦੋਂ ਉਸ ਨੂੰ ਅਚਾਨਕ ਸਾਹ ਘੁੱਟਣ ਦਾ ਅਹਿਸਾਸ ਹੋਇਆ। ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਬੋਲ ਨਹੀਂ ਪਾ ਰਹੀ ਹੈ ਅਤੇ ਸਭ ਕੁਝ ਸੁੰਨ ਹੋ ਰਿਹਾ ਹੈ। ਉਸ ਦਾ ਸਰੀਰ ਠੰਡਾ ਪੈ ਰਿਹਾ ਸੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਪਹੁੰਚਾਈਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਕੋਮਾ ਵਿੱਚ ਦੱਸਿਆ। ਡੇਲੀ ਸਟਾਰ ਦੇ ਅਨੁਸਾਰ, ਮਾਰਿਅੰਦ੍ਰੀ ਦੱਸਦੀ ਹੈ ਕਿ ਉਸਨੇ ਆਖਰੀ ਗੱਲ ਇਹ ਸੁਣੀ ਕਿ ਡਾਕਟਰ ਕਹਿ ਰਹੇ ਸਨ ਕਿ ਉਹ ਸਾਨੂੰ ਛੱਡ ਕੇ ਜਾ ਚੁੱਕੀ ਹੈ। ਅਗਲੇ ਹੀ ਪਲ ਉਸ ਦਾ ਇਸ ਸੰਸਾਰ ਨਾਲੋਂ ਸੰਪਰਕ ਟੁੱਟ ਗਿਆ ਅਤੇ ਉਹ ਕਿਸੇ ਹੋਰ ਸੰਸਾਰ ਵਿੱਚ ਪਹੁੰਚ ਗਈ।
4/5

'ਮੈਂ ਰੱਬ ਨੂੰ ਮਿਲਕੇ ਆਈ ਹਾਂ' ਲੜਕੀ ਨੇ ਦੱਸਿਆ ਕਿ ਉਸ ਥਾਂ 'ਤੇ ਬਿਨ੍ਹਾਂ ਸੂਰਜ, ਚੰਦ ਜਾਂ ਤਾਰਿਆਂ ਤੋਂ ਬਿਨਾਂ ਰੌਸ਼ਨੀ ਸੀ। ਇੰਨੇ ਪਕਵਾਨ ਸਨ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੇ ਸਨ। ਇਹ ਕੋਈ ਮਨੁੱਖ ਨਹੀਂ ਸਗੋਂ ਚਾਨਣ ਸੀ। ਹਰ ਕੋਈ ਆਪੋ-ਆਪਣੇ ਦਿਲ ਵਿਚ ਗੱਲ ਕਰ ਰਿਹਾ ਸੀ, ਕੋਈ ਬੋਲਦਾ ਨਹੀਂ ਸੀ। ਮੈਨੂੰ ਆਪਣੇ ਪਿਛਲੇ ਜੀਵਨ ਬਾਰੇ ਕੁਝ ਯਾਦ ਨਹੀਂ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਭਗਵਾਨ ਨਾਲ ਹੋਈ, ਜੋ ਪੂਰੇ ਮਾਹੌਲ ਨੂੰ ਰੌਸ਼ਨ ਕਰ ਰਿਹਾ ਸੀ। ਉਹ ਬਹੁਤ ਖੁਸ਼ ਅਤੇ ਮੁਸਕਰਾਉਂਦਾ ਸੀ। ਉਹ ਸਾਰਿਆਂ ਨਾਲ ਗੱਲਾਂ ਕਰ ਰਿਹਾ ਸੀ ਅਤੇ ਹੱਸ ਰਿਹਾ ਸੀ। ਉਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਹ ਬਹੁਤ ਖੁਸ਼ ਅਤੇ ਸਕੂਨ ਮਹਿਸੂਸ ਕਰ ਰਹੀ ਸੀ।
5/5

ਇਸ ਦੁਨੀਆਂ ਵਿੱਚ ਵਾਪਸ ਆ ਗਈ... ਇਸ ਦੌਰਾਨ ਭਗਵਾਨ ਨੇ ਦੱਸਿਆ ਕਿ ਮਾਰਿਅੰਦ੍ਰੀ ਨੂੰ ਵਾਪਸ ਪਰਤਣਾ ਪਵੇਗਾ ਕਿਉਂਕਿ ਅਜੇ ਉਸ ਦਾ ਸਮਾਂ ਨਹੀਂ ਆਇਆ। ਸਵਰਗ ਵਿਚ 3 ਘੰਟੇ ਹੋ ਗਏ ਸਨ ਪਰ ਧਰਤੀ 'ਤੇ 3 ਦਿਨ ਹੋ ਗਏ ਸਨ। ਧਰਤੀ 'ਤੇ ਵਾਪਸ ਆਉਣ ਤੋਂ ਬਾਅਦ, ਉਹ ਕੋਮਾ ਤੋਂ ਜਾਗ ਗਈ ਅਤੇ ਅਗਲੇ ਹੀ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ। ਮਾਰਿਅੰਦ੍ਰੀ ਦਾਅਵਾ ਕਰਦੀ ਹੈ ਕਿ ਉਹ ਵਿਸ਼ਵਾਸ ਕਰਦੀ ਹੈ ਕਿ ਉਹ ਖੁਦ ਪ੍ਰਮਾਤਮਾ ਨੂੰ ਮਿਲੀ ਸੀ ਅਤੇ ਉਸਨੇ ਉਸਨੂੰ ਮੌਤ ਤੋਂ ਬਾਅਦ ਸੰਸਾਰ ਨੂੰ ਦਿਖਾਉਣ ਲਈ ਚੁਣਿਆ ਸੀ।
Published at : 06 Jul 2024 08:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
