ਪੜਚੋਲ ਕਰੋ
SUVs Under Budget: SUV ਖ਼ਰੀਦਣੀ ਹੈ ਪਰ ਬਜਟ ਹੈ ਘੱਟ, ਤਾਂ ਵੀ ਘਰ ਲਿਆ ਸਕਦੇ ਹੋ ਇਹ ਸ਼ਾਨਦਾਰ ਗੱਡੀਆਂ
ਦੇਸ਼-ਦੁਨੀਆ ਵਿੱਚ ਇਸ ਵੇਲੇ SUV ਦਾ ਬੋਲਬਾਲਾ ਵਧ ਰਿਹਾ ਹੈ। ਜੇ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਤਾਂ ਘੱਟ ਬਜਟ ਵਿੱਚ ਇਹ ਕਾਰਾਂ ਤੁਹਾਡੇ ਲਈ ਹਨ।
SUV ਖ਼ਰੀਦਣੀ ਹੈ ਪਰ ਬਜਟ ਹੈ ਘੱਟ, ਤਾਂ ਵੀ ਘਰ ਲਿਆ ਸਕਦੇ ਹੋ ਇਹ ਸ਼ਾਨਦਾਰ ਗੱਡੀਆਂ
1/5

ਹਾਲ ਹੀ ਵਿੱਚ ਹੁੰਡਈ ਨੇ ਆਪਣੀ ਮਾਈਕ੍ਰੋ ਐਸਯੂਵੀ ਐਕਸਟਰ ਨੂੰ ਲਾਂਚ ਕੀਤਾ ਹੈ ਇਸ ਵਿੱਚ 1197 CC ਦਾ ਇੰਜਣ ਮਿਲਦਾ ਹੈ ਜਿਸ ਦੀ ਐਵਰੇਜ 27 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ ਐਸਯੂਵੀ ਪੈਟਰੋਲ ਤੇ ਸੀਐਨਜੀ ਦੋਵਾਂ ਵੈਰੀਐਂਟ ਵਿੱਚ ਮਿਲਦੀ ਹੈ ਜਿਸ ਦੀ ਕੀਮਤ 5.99 ਲੱਖ ਰੁਪਏ ਐਕਸ ਸ਼ੋਅ ਰੂਮ ਤੋਂ ਸ਼ੁਰੂ ਹੁੰਦੀ ਹੈ।
2/5

ਦੂਜੇ ਨੰਬਰ ਉੱਤੇ ਆਉਂਦੀ ਹੈ ਟਾਟਾ ਪੰਚ, ਇਸ ਨੂੰ ਵੀ ਤੁਸੀਂ 5.9 ਲੱਖ ਦੀ ਐਕਸ ਸ਼ੋਅ ਰੂਮ ਕੀਮਤ ਉੱਤੇ ਘਰ ਲਿਆ ਸਕਦੇ ਹੋ। ਇਹ ਐਸਯੂਵੀ 1199 ਸੀਸੀ ਦੇ ਇੰਜਣ ਨਾਲ ਮਿਲਦੀ ਹੈ। ਇਸ ਨੂੰ ਵੀ ਪੈਟਰੋਲ ਤੇ ਸੀਐਨਜੀ ਦੋਵਾਂ ਨਾਲ ਖ਼ਰੀਦਿਆ ਜਾ ਸਕਦਾ ਹੈ।
3/5

ਇਸ ਸੂਚੀ ਵਿੱਚ ਤੀਜੇ ਨੰਬਰ ਉੱਤੇ ਮਾਰੂਤੀ ਦੀ ਫਰੋਂਕਸ ਹੈ ਜਿਸ ਦੀ ਸ਼ੁਰੂਆਤੀ ਕੀਮਤ 7.46 ਲੱਖ ਰੁਪਏ ਐਕਸ ਸ਼ੋਅ ਰੂਮ ਹੈ ਇਸ ਕਾਰ ਵਿੱਚ 998ਸੀਸੀ ਦਾ ਇੰਜਣ ਮਿਲਦਾ ਹੈ। ਇਸ ਨੂੰ ਵੀ ਪੈਟਰੋਲ ਤੇ ਸੀਐਨਜੀ ਦੋਵਾਂ ਵੈਰੀਐਂਟ ਵਿੱਚ ਖ਼ਰੀਦਿਆ ਜਾ ਸਕਦਾ ਹੈ।
4/5

ਚੌਥੇ ਨੰਬਰ ਉੱਤੇ ਆਉਂਦੀ ਹੈ ਟਾਟਾ ਨੈਕਸਨ, ਜੋ ਕਿ ਕੰਪਨੀ ਦੀ ਸਭ ਤੋਂ ਵੱਧ ਵਿੱਕਰੀ ਵਾਲੀ ਕਾਰ ਹੈ ਇਸ ਦੀ ਸ਼ੁਰੂਆਤੀ ਕੀਮਤ 8.09 ਲੱਖ ਰੁਪਏ ਐਕਸ ਸ਼ੋਅ ਰੂਮ ਹੈ। ਇਸ ਨੂੰ ਤੁਸੀਂ ਡੀਜ਼ਲ ਤੇ ਪੈਟਰੋਲ ਦੋਵਾਂ ਵਿੱਚ ਖ਼ਰੀਦ ਸਕਦੇ ਹੋ।
5/5

ਪੰਜਵੀਂ ਕਾਰ ਮਹਿੰਦਰਾ ਦੀ ਮਸ਼ਹੂਰ ਆਫ਼ ਰੋਡ ਐਸਯੂਵੀ ਮਹਿੰਦਰਾ ਥਾਰ ਹੈ, ਜਿਸ ਨੂੰ ਤੁਸੀਂ 10.54 ਲੱਖ ਦੀ ਐਕਸ ਸ਼ੋਅ ਰੂਮ ਕੀਮਤ ਉੱਤੇ ਖ਼ਰੀਦ ਸਕਦੇ ਹੋ। 1497 ਸੀਸੀ ਇੰਜਣ ਵਾਲੀ ਇਹ ਗੱਡੀ ਪੈਟਰੋਲ ਤੇ ਡੀਜ਼ਲ ਇੰਜਣ ਉੱਤੇ ਮੌਜੂਦ ਹੈ।
Published at : 15 Sep 2023 02:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲਾਈਫਸਟਾਈਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
