ਪੜਚੋਲ ਕਰੋ
5 ਲੱਖ ਤੋਂ ਘੱਟ ਦੇ ਬਜਟ ’ਚ ਵਧੀਆ ਕਾਰਾਂ, ਚੰਗੀ ਮਾਈਲੇਜ਼ ਤੇ ਕਮਾਲ ਫੀਚਰ
Cars_under_5_lakhs
1/5

Maruti Suzuki Alto-ਸਸਤੀਆਂ ਕਾਰਾਂ ਵਿੱਚੋਂ ਸਭ ਤੋਂ ਪਹਿਲਾ ਨਾਂਅ ਮਾਰੂਤੀ–ਆਲਟੋ ਦਾ ਹੀ ਆਉਂਦਾ ਹੈ। ਇਸ ਦੀ 22.5 ਕਿਲੋਮੀਟਰ ਪ੍ਰਤੀ ਪ੍ਰਤੀ ਲਿਟਰ ਦੀ ਸ਼ਾਨਦਾਰ ਮਾਈਲੇਜ ਹੈ। ਇਸ ਦਾ ਇੰਜਣ 796CC ਦਾ ਹੈ। EBD ਨਾਲ ABS, ਸੀਟ ਬੈਲਟ ਰੀਮਾਈਂਡਰ, ਸਪੀਡ ਅਲਰਟ ਸਿਸਟਮ, ਡ੍ਰਾਈਵਰ ਸਾਈਡ ਏਅਰਬੈਗ ਤੇ ਰਿਵਰਸ ਪਾਰਕਿੰਗ ਸੈਂਸਰ ਜਿਹੇ ਕਈ ਸ਼ਾਨਦਾਰ ਫ਼ੀਚਰਜ਼ ਤੁਹਾਨੂੰ ਮਿਲਦੇ ਹਨ। ਇਸ ਦੀ ਸ਼ੁਰੂਆਤੀ ਕੀਮਤ 2.89 ਲੱਖ ਰੁਪਏ ਹੈ।
2/5

Datsun Redi-Go-ਇਸ ਕਾਰ ਵਿੱਚ 0.8 ਲਿਟਰ ਦਾ ਪੈਟਰੋਲ ਇੰਜਣ ਹੈ, ਜੋ 54 PS ਦੀ ਪਾਵਰ ਜੈਨਰੇਟ ਕਰਦਾ ਹੈ। ਇਹ ਕਾਰ 22.7 ਕਿਲੋਮੀਟਰ ਪ੍ਰਤੀ ਲਿਟਰ ਤੱਕ ਦੀ ਮਾਈਲੇਜ ਦਿੰਦੀ ਹੈ। ਇਸ ਵਿੱਚ EBD ਦੇ ਨਾਲ ABS, ਡ੍ਰਾਈਵਰ ਸਾਈਡ ਏਅਰਬੈਗ, ਸੀਟ ਬੈਲਟ ਰੀਮਾਈਂਡਰ, ਰੀਅਰ ਪਾਰਕਿੰਗ ਸੈਂਸਰਜ਼ ਤੇ ਸਪੀਡ ਵਾਰਨਿੰਗ ਸਿਸਟਮ ਜਿਹੇ ਤਾਜ਼ਾ ਫ਼ੀਚਰਜ਼ ਹਨ। ਇਹ ਕਾਰ 3 ਲੱਖ ਦੇ ਬਜਟ ’ਚ ਮਿਲ ਜਾਵੇਗੀ।
3/5

Reanault Kwid-ਇਸ ਕਾਰ ਦਾ ਇੰਜਣ 799CC ਦਾ ਪੈਟਰੋਲ ਚਾਲਿਤ ਹੈ। ਇਹ ਤੁਹਾਨੂੰ 25.17 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀਹੈ। ਨਵੀਂ ਕਵਿਡ ਵਿੱਚ EBD ਨਾਲ ABS, ਸਪੀਡ ਅਲਰਟ ਸਿਸਟਮ, ਸੀਟ ਬੈਲਟ ਰੀਮਾਈਂਡਰ, ਡ੍ਰਾਈਵਰ ਸਾਈਡ ਏਅਰਬੈਗ ਤੇ ਰਿਵਰਸ ਪਾਰਕਿੰਗ ਸੈਂਸਰਜ਼ ਦਿੱਤੇ ਗਏ ਹਨ। ਇਸ ਦੀ ਸ਼ੁਰੂਆਤੀ ਕੀਮਤ 2.83 ਲੱਖ ਰੁਪਏ ਹੈ।
4/5

Maruti Suzuki S-Presso-ਇਸ ਵਿੱਚ BS6 ਕੰਪਲਾਇੰਟ 1.0 ਲਿਟਰ ਪੈਟਰੋਲ ਇੰਜਣ ਹੈ, ਜੋ 67bhp ਦੀ ਪਾਵਰ ਤੇ 90Nm ਦਾ ਟੌਰਕ ਦਿੰਦਾ ਹੈ। ਇਹ ਇੰਜਣ 5 ਸਪੀਡ ਮੈਨੂਅਲ ਤੇ AMT ਗੀਅਰ ਬਾਕਸ ਦੀ ਆੱਪਸ਼ਨ ਨਾਲ ਆਉਂਦਾ ਹੈ। ਇਸ ਵਿੱਚ ਏਅਰਬੈਗ, ਰਿਵਰਸ ਪਾਰਕਿੰਗ ਸੈਂਸਰਜ਼, ਐਂਟੀ ਲਾੱਕ ਬ੍ਰੇਕਿੰਗ ਸਿਸਟਮ ਨਾਲ ਈਬੀਡੀ, ਸੀਟ ਬੈਲਟ ਰੀਮਾਈਡਰ ਤੇ ਸਪੀਡ ਅਲਰਟ ਸਿਸਟਮ ਜਿਹੇ ਫ਼ੀਚਰਜ਼ ਵੇਖਣ ਨੂੰ ਮਿਲਦੇ ਹਨ। ਇਸ ਦੀ ਸ਼ੁਰੂਆਤੀ ਕੀਮਤ 3.71 ਲੱਖ ਰੁਪਏ ਹੈ।
5/5

Hyundai Santro-ਹਿਯੂਨਡਾਇ ਦੀ ਸੈਂਟਰੋ ਘੱਟ ਕੀਮਤ ਵਿੱਚ ਬਿਹਤਰੀ ਫ਼ੀਚਰਜ਼ ਤੇ ਕੰਫ਼ਰਟ ਲਈ ਵਧੀਆ ਆੱਪਸ਼ਨ ਹੈ। ਹਿਯੂਨਡਾਇ ਦੀ ਇਹ ਕਾਰ ਪੈਟਰੋਲ ਤੇ ਸੀਐੱਨਜੀ ਇੰਜਣ ਦੇ ਨਾਲ ਮਾਰਕਿਟ ਵਿੱਚ ਅਵੇਲੇਬਲ ਹੈ। ਇਹ ਕਾਰ 20 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਈਲੇਜ ਦਿੰਦੀ ਹੈ। ਇਸ ਦਾ ਇੰਜਣ ਦਮਦਾਰ ਹੈ ਤੇ 5 ਸਪੀਡ ਗੀਅਰ ਬਾਕਸ ਹੈ। ਇਸ ਦੀ ਸ਼ੁਰੂਆਤੀ ਕੀਮਤ 4.67 ਲੱਖ ਰੁਪਏ ਹੈ।
Published at : 16 Mar 2021 12:37 PM (IST)
ਹੋਰ ਵੇਖੋ





















