ਪੜਚੋਲ ਕਰੋ
ਆਮਦਨ ਕਰ ਵਿਭਾਗ ਦਾ ਵੱਡਾ ਝਟਕਾ! ਨਹੀਂ ਵਧੇਗੀ ਰਿਟਰਨ ਭਰਨ ਦੀ ਤਰੀਕ
ਇਸ ਲਈ 31 ਜੁਲਾਈ ਤੱਕ ਹੀ ਆਮਦਨ ਕਰ ਦੀ ਰਿਟਰਨ ਭਰਨੀ ਪਏਗੀ। ਇਸ ਮਗਰੋਂ ਮੋਟਾ ਜੁਰਮਾਨਾ ਲੱਗ ਸਕਦਾ ਹੈ। ਆਮਦਨ ਕਰ ਵਿਭਾਗ ਨੇ ਇਸ ਸਬੰਧੀ ਸਖਤ ਸੰਕੇਤੇ ਦੇ ਦਿੱਤੇ ਹਨ।
Income Tax Department
1/4

IT Returns last date 2023: ਇਸ ਵਾਰ ਆਮਦਨ ਕਰ ਦੀ ਰਿਟਰਨ ਦਾ ਸਮਾਂ ਨਹੀਂ ਵਧੇਗਾ। ਇਸ ਲਈ 31 ਜੁਲਾਈ ਤੱਕ ਹੀ ਆਮਦਨ ਕਰ ਦੀ ਰਿਟਰਨ ਭਰਨੀ ਪਏਗੀ। ਇਸ ਮਗਰੋਂ ਮੋਟਾ ਜੁਰਮਾਨਾ ਲੱਗ ਸਕਦਾ ਹੈ। ਆਮਦਨ ਕਰ ਵਿਭਾਗ ਨੇ ਇਸ ਸਬੰਧੀ ਸਖਤ ਸੰਕੇਤੇ ਦੇ ਦਿੱਤੇ ਹਨ। ਇਸ ਲਈ ਤਾਰੀਖ ਵਧਣ ਦੀ ਉਡੀਕ ਕਰਨ ਵਾਲਿਆਂ ਨੂੰ ਝਟਕਾ ਲੱਗਾ ਹੈ।
2/4

ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਆਮਦਨ ਕਰ ਰਿਟਰਨ (ਆਈਟੀਆਰ) ਦਾਖ਼ਲ ਕਰਨ ਦੀ 31 ਜੁਲਾਈ ਦੀ ਸਮਾਂ ਸੀਮਾ ਅੱਗੇ ਵਧਾਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਮਾਲ ਵਿਭਾਗ ਦੇ ਸਕੱਤਰ ਸੰਜੈ ਮਲਹੋਤਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਹੀ ਆਮਦਨ ਕਰ ਭਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਆਪਣੀ ਟੈਕਸ ਰਿਟਰਨ ਦਾਖ਼ਲ ਕਰਨ ਲਈ ਕਿਹਾ।
Published at : 17 Jul 2023 12:52 PM (IST)
ਹੋਰ ਵੇਖੋ





















