ਪੜਚੋਲ ਕਰੋ
UP Election 2022 : ਚੋਣ ਪ੍ਰਚਾਰ ਦੌਰਾਨ ਮੰਦਰਾਂ ਤੇ ਦੇਵੀ-ਦੇਵਤਿਆਂ ਦੇ ਚੱਕਰ ਲਾ ਰਹੇ ਦਿੱਗਜ ਨੇਤਾ, ਜਾਣੋ ਮੰਨਤ ਮੰਗਣ ਕੌਣ ਕਿੱਥੇ ਪਹੁੰਚਿਆ
UP Election 2022
1/6

UP Election 2022 : ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚਾਰ ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ। 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਇਹ ਘੋਸ਼ਿਤ ਕਰ ਦਿੱਤਾ ਜਾਵੇਗਾ ਕਿ ਯੂਪੀ ਦੀ ਸੱਤਾ 'ਤੇ ਕਿਸ ਪਾਰਟੀ ਦਾ ਪਰਚਮ ਹੋਵੇਗਾ। ਫਿਲਹਾਲ ਇਸ ਤੋਂ ਪਹਿਲਾਂ ਚੋਣਾਂ ਵਿਚ ਜਿੱਤ ਦਾ ਪ੍ਰਣ ਲੈ ਕੇ ਸਾਰੀਆਂ ਪਾਰਟੀਆਂ ਦੇ ਦਿੱਗਜ ਆਗੂ ਭਗਵਾਨ ਦੀ ਸ਼ਰਨ ਵਿਚ ਪਹੁੰਚ ਕੇ ਪਾਠ-ਪੂਜਾ ਦਾ ਸਹਾਰਾ ਲੈ ਰਹੇ ਹਨ। ਹਾਲ ਹੀ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸਮੇਤ ਕਈ ਨੇਤਾਵਾਂ ਨੂੰ ਮੰਦਰਾਂ 'ਚ ਮੱਥਾ ਟੇਕਦੇ ਦੇਖਿਆ ਗਿਆ।
2/6

ਹਾਲ ਹੀ ਵਿੱਚ ਆਪਣੇ ਲਖਨਊ ਦੌਰੇ 'ਤੇ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਮਰੀ ਮਾਤਾ ਮੰਦਰ ਪਹੁੰਚੀ ਅਤੇ ਇੱਥੇ ਪੂਜਾ ਕੀਤੀ। ਪੂਜਾ ਤੋਂ ਬਾਅਦ ਪ੍ਰਿਅੰਕਾ ਨੇ ਮੰਦਰ 'ਚ ਚੁਨਰੀ ਅਤੇ ਘੰਟੀ ਵੀ ਬੰਨ੍ਹੀ। ਇਸ ਦੀ ਇੱਕ ਵੀਡੀਓ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ।
3/6

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਹੀ ਵਿੱਚ ਚੋਣ ਪ੍ਰਚਾਰ ਦੌਰਾਨ ਗੋਰਖਪੁਰ ਦੇ ਸ਼੍ਰੀ ਸ਼੍ਰੀ ਗੋਪਾਲ ਮੰਦਰ ਵਿੱਚ ਪੂਜਾ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੋਹਾਦੀਪੁਰ ਗੁਰਦੁਆਰੇ ਵਿੱਚ ਮੱਥਾ ਟੇਕਿਆ।
4/6

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੋਣ ਪ੍ਰਚਾਰ ਦੌਰਾਨ ਮਥੁਰਾ ਦੇ ਵ੍ਰਿੰਦਾਵਨ ਸਥਿਤ ਬਾਂਕੇ ਬਿਹਾਰੀ ਮੰਦਰ ਪਹੁੰਚੇ। ਜਿੱਥੇ ਉਨ੍ਹਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਬਾਂਕੇ ਬਿਹਾਰੀ ਦੀ ਪੂਜਾ ਕੀਤੀ।
5/6

ਹਾਲ ਹੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਵਾਰਾਣਸੀ ਦੇ ਰਵਿਦਾਸ ਮੰਦਰ 'ਚ ਪਹੁੰਚੇ ਸਨ। ਇੱਥੇ ਭਾਈ-ਭੈਣ ਦੀ ਜੋੜੀ ਨੇ ਆਪਣੇ ਹੱਥਾਂ ਨਾਲ ਲੰਗਰ ਵਰਤਾਇਆ ਅਤੇ ਆਪ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ।
6/6

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਚੋਣ ਪ੍ਰਚਾਰ ਦੌਰਾਨ ਹਰਿਦੁਆਰ ਸਥਿਤ ਦੱਖਣ ਕਾਲੀ ਮੰਦਰ ਦੇ ਦਰਸ਼ਨ ਕੀਤੇ। ਇੱਥੇ ਉਨ੍ਹਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕੀਤੀ।
Published at : 24 Feb 2022 03:56 PM (IST)
ਹੋਰ ਵੇਖੋ
Advertisement
Advertisement





















