ਪੜਚੋਲ ਕਰੋ
Advertisement

ਵਿਆਹ ਮਗਰੋਂ ਪਹਿਲੀ ਵਾਰ ਬਾਹਰ ਨਿਕਲੀ ਆਲੀਆ ਭੱਟ, ਸਾਹਮਣੇ ਆਈਆਂ ਇਹ ਖੂਬਸੂਰਤ ਤਸਵੀਰਾਂ

Alia Bhatt
1/8

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ 14 ਅਪ੍ਰੈਲ ਨੂੰ ਆਪਣੇ ਕ੍ਰਸ਼ ਤੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਨਾਲ ਵਿਆਹ ਕਰਵਾ ਲਿਆ।
2/8

ਰਣਬੀਰ-ਆਲੀਆ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
3/8

ਇਸ ਦੌਰਾਨ ਵਿਆਹ ਤੋਂ ਬਾਅਦ ਰਣਬੀਰ ਕਪੂਰ ਵੀ ਕੰਮ 'ਤੇ ਪਰਤ ਆਏ ਹਨ। ਰਣਬੀਰ ਦੀਆਂ ਸਾਰੀਆਂ ਤਸਵੀਰਾਂ ਟੀ-ਸੀਰੀਜ਼ ਦੇ ਦਫਤਰ ਦੇ ਬਾਹਰ ਤੋਂ ਸਾਹਮਣੇ ਆਈਆਂ ਹਨ।
4/8

ਇਸ ਦੇ ਨਾਲ ਹੀ ਰਣਬੀਰ ਤੋਂ ਬਾਅਦ ਲੱਗਦਾ ਹੈ ਕਿ ਆਲੀਆ ਭੱਟ ਵੀ ਕੰਮ 'ਤੇ ਵਾਪਸ ਆ ਗਈ ਹੈ। ਮੁੰਬਈ ਏਅਰਪੋਰਟ ਤੋਂ ਆਲੀਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਮਨੀਸ਼ ਮਲਹੋਤਰਾ ਨਾਲ ਨਜ਼ਰ ਆ ਰਹੀ ਹੈ।
5/8

ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਆਲੀਆ ਆਪਣੀ ਸ਼ੂਟਿੰਗ ਲਈ ਕਿਤੇ ਜਾ ਰਹੀ ਹੈ ਜਾਂ ਨਿੱਜੀ ਕੰਮ ਕਰਨ ਦੀ ਵਜ੍ਹਾ ਕਰਕੇ।
6/8

ਇਨ੍ਹਾਂ ਤਸਵੀਰਾਂ 'ਚ ਆਲੀਆ ਨੇ ਪਿਕ ਐਂਡ ਵ੍ਹਾਈਟ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਸਿੰਪਲ ਤੇ ਖੂਬਸੂਰਤ ਲੱਗ ਰਹੀ ਹੈ।
7/8

ਤਸਵੀਰਾਂ 'ਚ ਆਲੀਆ ਪਾਪਰਾਜ਼ੀ ਨੂੰ ਦੇਖ ਹੱਥ ਹਿਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਉਨ੍ਹਾਂ ਦੀ ਮੰਗਣੀ ਦੀ ਅੰਗੂਠੀ ਤੇ ਮਹਿੰਦੀ ਵੀ ਨਜ਼ਰ ਵੀ ਦਿਖ ਰਹੀ ਸੀ। ਹਾਲਾਂਕਿ ਦੁਲਹਨ ਦੀ ਮਹਿੰਦੀ ਹੁਣ ਥੋੜ੍ਹੀ ਹਲਕੀ ਹੋ ਗਈ ਹੈ।
8/8

ਤੁਹਾਨੂੰ ਦੱਸ ਦੇਈਏ ਕਿ ਆਲੀਆ ਵਿਆਹ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Published at : 19 Apr 2022 02:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
