ਪੜਚੋਲ ਕਰੋ
(Source: ECI/ABP News)
Kangana Ranaut: ਕੰਗਨਾ ਰਣੌਤ ਦੀ ਕਿਸਮਤ ਦਾ ਫੈਸਲਾ ਅੱਜ, ਨਤੀਜਿਆਂ ਤੋਂ ਪਹਿਲਾਂ ਮਾਂ ਨੇ ਮੂੰਹ ਕੀਤਾ ਮਿੱਠਾ
Kangana Ranaut: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਦੇ ਸਿਆਸੀ ਸਫਰ ਵਿੱਚ ਕਿਸਮਤ ਦਾ ਫੈਸਲਾ ਅੱਜ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਉਹ ਮੰਡੀ ਤੋਂ ਲੀਡ ਤੇ ਹੈ।

Kangana Ranaut Lok Sabha Election 2024
1/5

ਦੱਸ ਦੇਈਏ ਕਿ ਅਦਾਕਾਰਾ ਦੇ ਘਰ ਖੁਸ਼ੀ ਦਾ ਮਾਹੌਲ ਹੈ। ਜਿੱਤ ਤੋਂ ਪਹਿਲਾਂ ਕੰਗਨਾ ਦੀ ਮਾਂ ਨੇ ਅਦਾਕਾਰਾ ਦਾ ਮੂੰਹ ਮਿੱਠਾ ਕਰਵਾਇਆ। ਜਿਸਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਕੰਗਨਾ ਦੀ ਮਾਂ ਅਦਾਕਾਰਾ ਦਾ ਦਹੀ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਨਜ਼ਰ ਆ ਰਹੀ ਹੈ।
2/5

ਦੱਸ ਦੇਈਏ ਕਿ ਕੰਗਨਾ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਚੋਣ ਲੜ ਰਹੀ ਹੈ। ਕੰਗਨਾ ਰਣੌਤ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਸਿਰਫ ਇਕ ਕੰਮ ਕਰਨਾ ਚਾਹੁੰਦੀ ਹੈ। ਦਅਰਸਲ, ਉਸ ਨੇ ਕਿਹਾ ਸਿ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਬਾਲੀਵੁੱਡ ਇੰਡਸਟਰੀ ਛੱਡ ਦਏਗੀ।
3/5

ਕੰਗਨਾ ਨੇ ਕਿਹਾ ਸੀ- ਮੈਂ ਫਿਲਮਾਂ 'ਚ ਵੀ ਪੱਕ ਜਾਂਦੀ ਹਾਂ, ਮੈਂ ਕਿਰਦਾਰ ਵੀ ਕਰਦੀ ਹਾਂ ਅਤੇ ਡਾਇਰੈਕਟ ਵੀ ਹਾਂ। ਜੇਕਰ ਮੈਨੂੰ ਰਾਜਨੀਤੀ ਵਿੱਚ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ, ਜੇਕਰ ਲੋਕ ਮੇਰੇ ਨਾਲ ਜੁੜ ਰਹੇ ਹਨ ਤਾਂ ਮੈਂ ਰਾਜਨੀਤੀ ਹੀ ਕਰਾਂਗੀ।
4/5

ਆਦਰਸ਼ਕ ਤੌਰ 'ਤੇ ਮੈਂ ਸਿਰਫ਼ ਇੱਕ ਕੰਮ ਕਰਨਾ ਚਾਹਾਂਗੀ। ਜੇਕਰ ਮੈਂ ਮੰਡੀ ਤੋਂ ਜਿੱਤਦੀ ਹਾਂ ਤਾਂ ਹੀ ਰਾਜਨੀਤੀ ਕਰਾਂਗੀ। ਪਰ ਸਵਾਲ ਇਹ ਹੈ ਕਿ ਕੀ ਕੰਗਨਾ ਸੱਚਮੁੱਚ ਆਪਣਾ ਬਾਲੀਵੁੱਡ ਕਰੀਅਰ ਛੱਡ ਸਕੇਗੀ?
5/5

ਜਿਸ ਕਰੀਅਰ ਨੇ ਉਸ ਨੂੰ ਅਜਿਹੀ ਪਛਾਣ ਦਿੱਤੀ ਹੈ। ਕੀ ਉਹ ਇਸ ਨੂੰ ਛੱਡ ਕੇ ਰਾਜਨੀਤੀ ਦੀ ਕਵੀਨ ਬਣ ਸਕੇਗੀ? ਕੰਗਨਾ ਨੇ 2006 ਵਿੱਚ ਫਿਲਮ ਗੈਂਗਸਟਰ ਨਾਲ ਆਪਣੇ ਕਰੀਅਰ ਦੀ ਸੁਪਰਹਿੱਟ ਸ਼ੁਰੂਆਤ ਕੀਤੀ ਸੀ।
Published at : 04 Jun 2024 11:24 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
