ਪੜਚੋਲ ਕਰੋ
Advertisement

ਪਰਿਣੀਤੀ ਦੇ ਵਿਆਹ ਦੀਆਂ ਖਬਰਾਂ ਵਿਚਾਲੇ ਭਾਰਤ ਪਹੁੰਚੀ ਪ੍ਰਿਯੰਕਾ ਚੋਪੜਾ? ਬੇਟੀ ਮਾਲਤੀ ਅਤੇ ਪਤੀ ਨਿਕ ਜੋਨਸ ਨਾਲ ਏਅਰਪੋਰਟ 'ਤੇ ਆਈ ਨਜ਼ਰ
Malti Marie Welcome To India: ਇਹ ਪਹਿਲਾਂ ਮੌਕਾ ਹੈ ਜਦੋਂ ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਮੈਰੀ ਜੋਨਸ ਨੂੰ ਭਾਰਤ ਲੈ ਕੇ ਆਈ ਹੈ। ਇਸ ਦੌਰਾਨ ਪ੍ਰਿਯੰਕਾ ਨੂੰ ਪੂਰੇ ਪਰਿਵਾਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ।

Priyanka Chopra with family (image source: instagram)
1/8

ਪ੍ਰਿਯੰਕਾ ਚੋਪੜਾ ਨੇ ਹਾਲ ਹੀ 'ਚ ਫਿਲਮ ਇੰਡਸਟਰੀ 'ਚ ਇੱਕ ਕੋਨੇ ਵਿੱਚ ਧੱਕਣ ਵਾਲੀ ਗੱਲ ਆਖੀ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਹੁਣ ਇਸ ਸਭ ਦੇ ਵਿਚਕਾਰ ਪ੍ਰਿਯੰਕਾ ਪਤੀ ਅਤੇ ਬੇਟੀ ਮਾਲਤੀ ਨਾਲ ਭਾਰਤ ਪਰਤ ਆਈ ਹੈ।
2/8

ਦੱਸ ਦਈਏ ਇਹ ਪਹਿਲਾਂ ਮੌਕਾ ਹੈ ਜਦੋਂ ਪ੍ਰਿਯੰਕਾ ਚੋਪੜਾ ਆਪਣੀ ਧੀ ਮਾਲਤੀ ਮੈਰੀ ਜੋਨਸ ਨੂੰ ਭਾਰਤ ਲੈ ਕੇ ਆਈ ਹੈ। ਇਸ ਦੌਰਾਨ ਪ੍ਰਿਯੰਕਾ ਨੂੰ ਪੂਰੇ ਪਰਿਵਾਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ।
3/8

ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਪਹਿਲੀ ਵਾਰ ਭਾਰਤੀ ਪਾਪਰਾਜ਼ੀ ਨੂੰ ਧੀ ਮਾਲਤੀ ਦਾ ਚਿਹਰਾ ਦਿਖਾਇਆ ਅਤੇ ਖੂਬ ਪੋਜ਼ ਵੀ ਦਿੱਤੇ। ਫਿਲਹਾਲ ਪ੍ਰਿਯੰਕਾ ਭਾਰਤ ਕਿਉਂ ਆਈ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪਰ ਮੀਡੀਆ ਰਿਪੋਰਟਾਂ ਕਹਿੰਦੀਆਂ ਹਨ ਕਿ ਉਹ ਇੱਥੇ ਸਿਟਾਡੇਲ ਦੇ ਪ੍ਰਮੋਸ਼ਨ ਲਈ ਆਈ ਹੈ।
4/8

ਦੂਜੇ ਪਾਸੇ ਖਬਰਾਂ ਹਨ ਕਿ ਭੈਣ ਪਰਿਣੀਤੀ ਚੋਪੜਾ ਦੇ ਕਥਿਤ ਵਿਆਹ ਦੀਆਂ ਤਿਆਰੀਆਂ ਲਈ ਪ੍ਰਿਯੰਕਾ ਚੋਪੜਾ ਭਾਰਤ ਪਰਤ ਆਈ ਹੈ। ਹਾਲਾਂਕਿ, ਫਿਲਹਾਲ, ਪ੍ਰਸ਼ੰਸਕਾਂ ਨੂੰ ਇਸਦੀ ਪੁਸ਼ਟੀ ਦਾ ਇੰਤਜ਼ਾਰ ਕਰਨਾ ਪਏਗਾ।
5/8

ਪ੍ਰਿਯੰਕਾ ਚੋਪੜਾ ਏਅਰਪੋਰਟ 'ਤੇ ਆਪਣੀ ਲਾਡੋ ਰਾਣੀ ਨਾਲ ਪੋਜ਼ ਦਿੰਦੀ ਨਜ਼ਰ ਆਈ। ਇਸ ਦੌਰਾਨ ਮਾਲਤੀ ਬਲੈਕ ਐਂਡ ਵ੍ਹਾਈਟ ਲਾਈਨਿੰਗ ਵਾਲੇ ਫਰੌਕ 'ਚ ਕਾਫੀ ਕਿਊਟ ਲੱਗ ਰਹੀ ਹੈ।
6/8

ਦੂਜੇ ਪਾਸੇ, ਪ੍ਰਿਯੰਕਾ ਚੋਪੜਾ ਨੇ ਏਅਰਪੋਰਟ ਲਈ ਗੁਲਾਬੀ ਰੰਗ ਦਾ ਹਾਈ ਸਲਿਟ ਆਰਡਰ ਸੈੱਟ ਚੁਣਿਆ, ਨਾਲ ਹੀ, ਪ੍ਰਿਯੰਕਾ ਨੇ ਆਪਣੇ ਵਾਲ ਅੱਧੇ ਖੁੱਲ੍ਹੇ ਰੱਖੇ ਸਨ।
7/8

ਇਸ ਦੇ ਨਾਲ ਹੀ ਨਿਕ ਜੋਨਸ ਬਲੂ ਹੂਡੀ ਅਤੇ ਬਲੂ ਜੀਨਸ 'ਚ ਕਾਫੀ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਉਸ ਨੇ ਆਰੇਂਜ ਕੈਪ ਨਾਲ ਆਪਣੇ ਲੁੱਕ ਪੂਰਾ ਕੀਤਾ।
8/8

ਇੱਥੇ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਿਯੰਕਾ ਚੋਪੜਾ ਫਿਲਮ ਇੰਡਸਟਰੀ ਨੂੰ ਲੈ ਕੇ ਦਿੱਤੇ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਹੈ। ਪ੍ਰਿਯੰਕਾ ਨੇ ਇਕ ਪੋਡਕਾਸਟ 'ਚ ਖੁਲਾਸਾ ਕੀਤਾ ਕਿ ਉਸ ਨੂੰ ਫਿਲਮ ਇੰਡਸਟਰੀ 'ਚ ਇੱਕ ਸਾਈਡ ਕੀਤਾ ਜਾ ਰਿਹਾ ਸੀ ਅਤੇ ਇਸ ਕਾਰਨ ਉਸ ਨੂੰ ਬਾਲੀਵੁੱਡ ਛੱਡ ਕੇ ਹਾਲੀਵੁੱਡ 'ਚ ਜਾਣਾ ਪਿਆ।
Published at : 31 Mar 2023 04:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
