ਪੜਚੋਲ ਕਰੋ
Parineeti-Raghav Wedding: ਪਰਿਣੀਤੀ- ਰਾਘਵ ਦੇ ਮਹਿੰਦੀ ਫੰਕਸ਼ਨ ਸਣੇ ਤਸਵੀਰਾਂ 'ਚ ਵੇਖੋ ਮਹਿਮਾਨਾਂ ਅਤੇ ਲੀਲਾ ਪੈਲੇਸ ਦੀ ਖੂਬਸੂਰਤ ਝਲਕ
Parineeti-Raghav Wedding Live: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
Parineeti-Raghav Wedding Live
1/6

ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਹੁਣ ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 24 ਸਤੰਬਰ ਨੂੰ ਪਰਿਣੀਤੀ-ਰਾਘਵ ਇੱਕ ਦੂਜੇ ਦੇ ਹੋ ਜਾਣਗੇ। ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਹੈ ਅਤੇ ਲਾੜਾ-ਲਾੜੀ ਦੇ ਪਰਿਵਾਰ ਉਦੈਪੁਰ ਪਹੁੰਚ ਚੁੱਕੇ ਹਨ। ਉਦੈਪੁਰ 'ਚ ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਵਿਆਹ ਦੀ ਜਾਣਕਾਰੀ।
2/6

ਪਰਿਣੀਤੀ-ਰਾਘਵ ਦੇ ਫੰਕਸ਼ਨ ਦਿੱਲੀ 'ਚ ਹੀ ਸ਼ੁਰੂ ਹੋ ਗਏ ਸਨ। ਦਿੱਲੀ ਵਿਖੇ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੂਰੇ ਪਰਿਵਾਰ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੀਰਤਨ ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
Published at : 23 Sep 2023 12:55 PM (IST)
ਹੋਰ ਵੇਖੋ





















