ਪੜਚੋਲ ਕਰੋ
Ranveer Singh Best Rolls: ਰਣਵੀਰ ਸਿੰਘ ਦੇ ਇਨ੍ਹਾਂ 7 ਕਿਰਦਾਰਾਂ ਨੂੰ ਭੁੱਲਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ

ranveer_singh_movies_1
1/7

83- ਰਣਵੀਰ ਸਿੰਘ ਨੇ 83 ਵਿੱਚ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਕਪਿਲ ਦੇਵ ਨੇ 1983 ਵਿੱਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕੀਤੀ। ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਰਣਵੀਰ ਨੇ ਭਾਰਤੀ ਕ੍ਰਿਕਟ ਦੇ ਉਨ੍ਹਾਂ ਇਤਿਹਾਸਕ ਪਲਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪਰਦੇ 'ਤੇ ਲਿਆਂਦਾ ਹੈ।
2/7

Padmaavat- ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ 'ਪਦਮਾਵਤ' 'ਚ ਰਣਵੀਰ ਸਿੰਘ ਨੇ ਇੱਕ ਖਲਨਾਇਕ ਤੇ ਸੱਤਾ ਦੇ ਭੁੱਖੇ ਵਿਅਕਤੀ ਅਲਾਊਦੀਨ ਖਲਜੀ ਦੀ ਭੂਮਿਕਾ ਨਿਭਾਈ। ਇਸ ਕਿਰਦਾਰ 'ਚ ਰਣਵੀਰ ਸਿੰਘ ਨੂੰ ਦੇਖਣ ਤੋਂ ਬਾਅਦ ਲੋਕ ਉਨ੍ਹਾਂ ਤੋਂ ਡਰਨ ਲੱਗੇ ਸੀ।
3/7

RamLeela- ਫਿਲਮ ਰਾਮਲੀਲਾ 'ਚ ਰਣਵੀਰ ਸਿੰਘ ਨੇ ਲਵਰ ਬੁਆਏ ਦਾ ਕਿਰਦਾਰ ਨਿਭਾਇਆ। ਉਹ ਇੱਕ ਪ੍ਰੇਮੀ ਦੀ ਭੂਮਿਕਾ ਨਿਭਾਉਂਦਾ ਹੈ ਜੋ ਪਰਿਵਾਰ ਦੇ ਬਦਲੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋਈ ਸੀ।
4/7

Band Baaja Baaraat- ਰਣਵੀਰ ਸਿੰਘ ਨੇ ਫਿਲਮ ਬੈਂਡ ਬਾਜਾ ਬਾਰਾਤ ਨਾਲ ਆਪਣੀ ਸ਼ੁਰੂਆਤ ਕੀਤੀ। ਫਿਲਮ 'ਚ ਉਸ ਦੀ ਮਾਸੂਮੀਅਤ ਤੇ ਚੰਚਲਤਾ ਨੇ ਲੋਕਾਂ ਦਾ ਦਿਲ ਜਿੱਤ ਲਿਆ।
5/7

Gully Boy- ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਰਿਲੀਜ਼ ਹੋਈ ਤਾਂ ਗਲੀ-ਗਲੀ 'ਚ ਇਸ ਦੀ ਚਰਚਾ ਹੋਈ। ਰਣਵੀਰ ਨੇ ਫਿਲਮ 'ਚ ਮੁਰਾਦ ਨਾਂ ਦੇ ਦੇਸੀ ਰੈਪਰ ਦੀ ਭੂਮਿਕਾ ਨਿਭਾਈ ਹੈ।
6/7

Lootera- ਰਣਵੀਰ ਸਿੰਘ ਦੀ ਫਿਲਮ ਲੁਟੇਰਾ ਦੀ ਕਹਾਣੀ ਓ ਹੈਨਰੀ ਦੀ ਸ਼ੋਰਟ ਕਹਾਣੀ ਦ ਲਾਸਟ ਲੀਫ 'ਤੇ ਆਧਾਰਤ ਸੀ। ਇਸ ਫਿਲਮ 'ਚ ਅਭਿਨੇਤਾ ਨੇ ਠੱਗ ਦੀ ਭੂਮਿਕਾ ਨਿਭਾਈ ਹੈ।
7/7

Bajirao Mastani- ਰਣਵੀਰ ਸਿੰਘ ਨੇ ਫਿਲਮ ਬਾਜੀਰਾਓ ਮਸਤਾਨੀ 'ਚ ਪੇਸ਼ਵਾ ਬਾਜੀਰਾਓ ਦਾ ਕਿਰਦਾਰ ਨਿਭਾਇਆ ਸੀ। ਇਹ ਪਾਤਰ ਅਜਿਹਾ ਸੀ ਜਿਸ ਵਿੱਚ ਵਿਆਹੇ ਪੇਸ਼ਵਾ ਹੋਣ ਦੇ ਬਾਵਜੂਦ ਉਹ ਇੱਕ ਯੋਧਾ ਰਾਜਕੁਮਾਰੀ ਨਾਲ ਪਿਆਰ ਵਿੱਚ ਪੈ ਜਾਂਦਾ ਹੈ। ਇਸ ਫਿਲਮ 'ਚ ਰਣਵੀਰ ਸਿੰਘ ਨੇ ਕਾਫੀ ਵਧੀਆ ਐਕਟਿੰਗ ਕੀਤੀ ਸੀ।
Published at : 28 Dec 2021 10:21 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
