ਪੜਚੋਲ ਕਰੋ
ਜਨਮ ਦਿਨ ਮੌਕੇ ਰਸ਼ਮਿਕਾ ਮੰਦਾਨਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇਹ ਖਾਸ ਵੀਡੀਓ, ਫੈਨਜ਼ ਵੀ ਰਹਿ ਗਏ ਹੈਰਾਨ
rashmika-mandanna
1/8

ਅੱਜ ਦੱਖਣੀ ਐਕਟਰਸ ਤੇ ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਦਾ ਜਨਮਦਿਨ ਹੈ ਤੇ ਉਹ 26 ਸਾਲ ਦੀ ਹੋ ਗਈ ਹੈ। ਇਸ ਮੌਕੇ ਉਨ੍ਹਾਂ ਨੂੰ ਹਰ ਪਾਸੇ ਤੋਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ।
2/8

ਸੋਸ਼ਲ ਮੀਡੀਆ 'ਤੇ ਰਸ਼ਮਿਕਾ ਨਾਲ ਜੁੜੀਆਂ ਗੱਲਾਂ ਹੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
3/8

ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਸ਼ਮਿਕਾ ਮੰਦਾਨਾ ਖੇਤ 'ਚ ਹਲ ਚਲਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੀ ਲੁੱਕ ਵੀ ਪੇਂਡੂ ਔਰਤ ਵਰਗੀ ਹੈ। ਉਸ ਨੇ ਢਿੱਲੀ ਕਮੀਜ਼ ਦੇ ਨਾਲ ਤੀਮੈਤ ਪਾਇਆ ਹੋਇਆ ਹੈ ਤੇ ਕਮਰ 'ਤੇ ਸਫਾ ਬੰਨ੍ਹਿਆ ਹੋਇਆ ਹੈ।
4/8

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਸ਼ਮੀਕਾ ਇਸ ਕੰਮ ਨੂੰ ਪੂਰੀ ਲਗਨ ਨਾਲ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫੈਨਸ ਵੀ ਉਸ ਦੇ ਅੰਦਾਜ਼ ਨੂੰ ਦੇਖ ਕੇ ਹੈਰਾਨ ਹਨ।
5/8

ਇਸ ਦੇ ਨਾਲ ਰਸ਼ਮਿਕਾ ਮੰਦਾਨਾ ਨੇ ਕੈਪਸ਼ਨ 'ਚ ਲਿਖਿਆ ਹੈ, 'ਗਾਣੇ ਦੇ ਬੋਲ ਸੁਣੋ ਅਤੇ ਫਿਰ ਇਸ ਵੀਡੀਓ ਨੂੰ ਦੇਖੋ। ਸੱਚਮੁੱਚ, ਇਹ ਬਿਹਤਰ ਨਹੀਂ ਹੋ ਸਕਦਾ। ਬਿਲਕੁਲ ਇਹੀ ਗੱਲ ਮੇਰੇ ਦਿਮਾਗ ਵਿੱਚ ਗੂੰਜ ਰਹੀ ਸੀ ਜਦੋਂ ਮੈਂ ਇਸ ਖਾਸ ਸੀਨ ਦੀ ਸ਼ੂਟਿੰਗ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਇਸ ਸੀਨ ਦੀ ਸ਼ੂਟਿੰਗ ਦੌਰਾਨ ਮੈਨੂੰ ਕਿੰਨਾ ਮਜ਼ਾ ਆ ਰਿਹਾ ਸੀ।
6/8

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਵੀਡੀਓ ਮੰਦਾਨਾ ਦੀ ਫਿਲਮ ਸੁਲਤਾਨ ਦੀ ਹੈ। ਰਸ਼ਮੀਕਾ ਦੀ ਇਹ ਪਹਿਲੀ ਫ਼ਿਲਮ ਸੀ, ਜਿਸ ਰਾਹੀਂ ਉਸ ਨੇ ਤਮਿਲ ਸਿਨੇ ਪ੍ਰੇਮੀਆਂ ਦੇ ਦਿਲਾਂ 'ਤੇ ਵੀ ਰਾਜ ਕੀਤਾ ਹੈ।
7/8

ਦੱਖਣ 'ਚ ਧਮਾਲ ਮਚਾਉਣ ਤੋਂ ਬਾਅਦ ਰਸ਼ਮਿਕਾ ਮੰਦਾਨਾ ਹੁਣ ਬਾਲੀਵੁੱਡ 'ਚ ਵੀ ਕਦਮ ਰੱਖਣ ਲਈ ਤਿਆਰ ਹੈ। ਉਹ ਜਲਦ ਹੀ ਫਿਲਮ 'ਮਿਸ਼ਨ ਮਜਨੂੰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸਿਧਾਰਥ ਮਲਹੋਤਰਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
8/8

ਇਸ ਤੋਂ ਇਲਾਵਾ ਉਹ ਫਿਲਮ 'ਗੁੱਡ ਬਾਏ' 'ਚ ਅਮਿਤਾਭ ਬੱਚਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
Published at : 05 Apr 2022 04:28 PM (IST)
ਹੋਰ ਵੇਖੋ





















