ਪੜਚੋਲ ਕਰੋ
(Source: ECI/ABP News)
Celebrities Expensive Weddings: ਇਨ੍ਹਾਂ ਸੈਲੀਬ੍ਰਿਟੀਜ਼ ਨੇ ਵਿਆਹਾਂ 'ਚ ਪਾਣੀ ਵਾਂਗ ਵਹਾਏ ਕਰੋੜਾਂ ਰੁਪਏ, ਛੇਤੀ ਹੀ ਤਲਾਕ ਨਾਲ ਰਿਸ਼ਤੇ ਦਾ ਅੰਤ

Celebrities_Expensive_Weddings
1/4

Karisma Kapoor-sanjay kapur: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦਾ ਵਿਆਹ 29 ਸਤੰਬਰ 2003 ਨੂੰ ਦਿੱਲੀ ਦੇ ਕਾਰੋਬਾਰੀ ਸੰਜੇ ਕਪੂਰ ਨਾਲ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ 'ਚ ਪੈਸਾ ਪਾਣੀ ਵਾਂਗ ਵਹਾਇਆ ਗਿਆ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ। ਬਾਲੀਵੁੱਡ ਦੇ ਸਾਰੇ ਮਸ਼ਹੂਰ ਚਿਹਰੇ ਤੇ ਕਈ ਹੋਰ ਵੀਆਈਪੀ ਮਹਿਮਾਨ ਵਿਆਹ 'ਚ ਸ਼ਾਮਲ ਹੋਏ। ਹਾਲਾਂਕਿ ਵਿਆਹ ਦੇ 13 ਸਾਲ ਬਾਅਦ, ਕਰਿਸ਼ਮਾ ਤੇ ਸੰਜੇ ਦਾ 2016 ਵਿੱਚ ਤਲਾਕ ਹੋ ਗਿਆ।
2/4

Samantha-Naga Chaitanya: ਹਾਲ ਹੀ ਵਿੱਚ ਆਪਣੇ ਤਲਾਕ ਨੂੰ ਲੈ ਕੇ ਚਰਚਾ ਵਿੱਚ ਆਈ ਅਦਾਕਾਰਾ ਸਮੰਥਾ ਨੇ ਸਾਲ 2017 ਵਿੱਚ ਨਾਗਾ ਚੈਤੰਨਿਆ ਨਾਲ ਵਿਆਹ ਕੀਤਾ ਸੀ। ਇਹ ਵਿਆਹ ਗੋਆ ਵਿੱਚ ਹੋਇਆ ਸੀ ਤੇ ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿੱਚ 10 ਕਰੋੜ ਰੁਪਏ ਖਰਚ ਕੀਤੇ ਗਏ ਸੀ। ਹਾਲਾਂਕਿ, ਸਾਲ 2021 ਵਿੱਚ ਸਮੰਥਾ ਤੇ ਨਾਗਾ ਵੱਖ ਹੋ ਗਏ ਹਨ।
3/4

Manisha Koirala-Samantha Akkineni: ਨੇਪਾਲੀ ਬਿਊਟੀ ਮਨੀਸ਼ਾ ਕੋਇਰਾਲਾ ਨੇ 2010 'ਚ ਕਾਰੋਬਾਰੀ ਸਮਰਾਟ ਦਹਿਲ ਨਾਲ ਵਿਆਹ ਕੀਤਾ ਸੀ। ਕਿਹਾ ਜਾਂਦਾ ਹੈ ਕਿ ਕਾਠਮੰਡੂ ਵਿੱਚ ਹੋਏ ਇਸ ਵਿਆਹ ਵਿੱਚ ਕਰੋੜਾਂ ਰੁਪਏ ਖਰਚ ਕੀਤੇ ਗਏ ਸੀ। ਵਿਆਹ ਤੋਂ ਬਾਅਦ ਮਨੀਸ਼ਾ ਅਤੇ ਸਮਰਾਟ ਹਨੀਮੂਨ 'ਤੇ ਫਿਨਲੈਂਡ ਵੀ ਗਏ ਸੀ। ਹਾਲਾਂਕਿ, ਵਿਆਹ ਦੇ 2 ਸਾਲ ਬਾਅਦ ਹੀ ਉਨ੍ਹਾਂ ਦੇ ਰਸਤੇ ਵੱਖ ਹੋ ਗਏ।
4/4

Imran Khan-Avantika Malik: ਸਾਲ 2011 ਵਿੱਚ ਇਮਰਾਨ ਖ਼ਾਨ ਨੇ ਆਪਣੀ ਪ੍ਰੇਮਿਕਾ ਅਵੰਤਿਕਾ ਮਲਿਕ ਨਾਲ ਵਿਆਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ 'ਚ 5 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤੇ ਗਏ ਸਨ। ਹਾਲਾਂਕਿ ਹੁਣ ਇਮਰਾਨ ਅਤੇ ਅਵੰਤਿਕਾ ਇਕੱਠੇ ਨਹੀਂ ਹਨ। ਦੋਵੇਂ ਸਾਲ 2019 ਤੋਂ ਵੱਖ-ਵੱਖ ਰਹਿੰਦੇ ਹਨ।
Published at : 07 Dec 2021 10:56 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
