ਪੜਚੋਲ ਕਰੋ
ਇਨ੍ਹਾਂ ਸਿਤਾਰਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਬਣਾਉਣਾ ਚਾਹੁੰਦੇ ਸਨ ਐਕਟਰ , ਕਿਸੇ ਨੂੰ IAS ਤੇ ਕਿਸੇ ਨੂੰ ਡਾਕਟਰ ਬਣਨ ਲਈ ਕੀਤਾ ਸੀ ਮਜ਼ਬੂਰ
ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ,ਜਿਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਕਰੀਅਰ ਲਈ ਕੁਝ ਹੋਰ ਸੋਚਿਆ ਸੀ ਪਰ ਉਨ੍ਹਾਂ ਨੇ ਆਪਣੇ ਦਿਲ ਦੀ ਸੁਣੀ। ਇਨ੍ਹਾਂ 'ਚ ਕੰਗਨਾ, ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ, ਆਮਿਰ ਖਾਨ

Deepika Padukone
1/7

ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ,ਜਿਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਕਰੀਅਰ ਲਈ ਕੁਝ ਹੋਰ ਸੋਚਿਆ ਸੀ ਪਰ ਉਨ੍ਹਾਂ ਨੇ ਆਪਣੇ ਦਿਲ ਦੀ ਸੁਣੀ। ਇਨ੍ਹਾਂ 'ਚ ਕੰਗਨਾ, ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ, ਆਮਿਰ ਖਾਨ ਵਰਗੇ ਕਈ ਨਾਂ ਸ਼ਾਮਲ ਹਨ।
2/7

ਬਾਲੀਵੁੱਡ ਦੀ ਕੁਈਨ ਅਦਾਕਾਰਾ ਕੰਗਨਾ ਰਣੌਤ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਉਸਦੇ ਪਿਤਾ ਉਸਨੂੰ ਦੁਨੀਆ ਦੀ ਸਭ ਤੋਂ ਵਧੀਆ ਡਾਕਟਰ ਬਣਾਉਣਾ ਚਾਹੁੰਦੇ ਸਨ। ਜਿਸ ਤੋਂ ਬਾਅਦ ਕੰਗਨਾ ਦੀ ਆਪਣੇ ਪਿਤਾ ਨਾਲ ਕਾਫੀ ਲੜਾਈ ਹੋਈ ਅਤੇ ਸਿਰਫ 15 ਸਾਲ ਦੀ ਉਮਰ 'ਚ ਕੰਗਨਾ ਨੇ ਆਪਣਾ ਘਰ ਛੱਡ ਦਿੱਤਾ। ਇਸ ਗੱਲ ਦਾ ਖੁਲਾਸਾ ਖੁਦ ਕੰਗਨਾ ਨੇ ਆਪਣੇ ਇੱਕ ਟਵੀਟ ਵਿੱਚ ਕੀਤਾ ਹੈ।
3/7

ਦੀਪਿਕਾ ਪਾਦੁਕੋਣ ਮਹਾਨ ਅਭਿਨੇਤਰੀ ਬਣਨ ਤੋਂ ਪਹਿਲਾਂ ਬੈਡਮਿੰਟਨ ਖਿਡਾਰਨ ਸੀ ਪਰ ਦੀਪਿਕਾ ਦੀ ਮੁੱਖ ਦਿਲਚਸਪੀ ਅਦਾਕਾਰੀ ਵਿੱਚ ਸੀ ਅਤੇ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਬੈਡਮਿੰਟਨ ਖੇਡਦੀ ਸੀ ਕਿਉਂਕਿ ਉਸਦੇ ਪਿਤਾ ਨੂੰ ਇਹ ਪਸੰਦ ਸੀ। ਹਾਲਾਂਕਿ ਦੀਪਿਕਾ ਨੇ ਵੀ ਮੰਨਿਆ ਕਿ ਬੈਡਮਿੰਟਨ ਉਸ ਦਾ 'ਦੂਜਾ ਪਿਆਰ' ਹੈ।
4/7

ਪੰਕਜ ਤ੍ਰਿਪਾਠੀ ਨੇ ਗੈਂਗਸ ਆਫ ਵਾਸੇਪੁਰ ਤੋਂ ਲੈ ਕੇ ਮਿਰਜ਼ਾਪੁਰ ਤੱਕ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਸ ਦੀ ਕਾਮੇਡੀ ਨਾਲ ਭਰਪੂਰ ਅਦਾਕਾਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ ਪਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਅਦਾਕਾਰ ਬਣਨ ਬਾਰੇ ਨਹੀਂ ਸੋਚਿਆ ਸੀ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਕਿਉਂਕਿ ਉੱਤਰੀ ਬਿਹਾਰ ਦੇ ਜਿਸ ਇਲਾਕੇ ਤੋਂ ਉਹ ਆਉਂਦਾ ਹੈ, ਉੱਥੇ ਲੋਕ ਸਿਰਫ਼ ਦੋ ਹੀ ਪੇਸ਼ਿਆਂ ਨੂੰ ਜਾਣਦੇ ਹਨ ਅਤੇ ਉਹ ਹੈ ਡਾਕਟਰ ਅਤੇ ਇੰਜੀਨੀਅਰ।
5/7

ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਸੁਪਰਸਟਾਰ ਆਮਿਰ ਖਾਨ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰੇ ਅਤੇ ਇੰਜੀਨੀਅਰ ਬਣੇ ਪਰ ਉਸਨੇ ਆਪਣੇ ਕਰੀਅਰ ਵਜੋਂ ਅਦਾਕਾਰੀ ਨੂੰ ਚੁਣਿਆ। ਆਮਿਰ ਖਾਨ ਨੇ ਇਕ ਵਾਰ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦਾ ਐਕਟਿੰਗ ਪੇਸ਼ਾ ਪਸੰਦ ਨਹੀਂ ਸੀ।
6/7

ਇਰਫਾਨ ਖਾਨ ਭਾਵੇਂ ਇਸ ਦੁਨੀਆ 'ਚ ਨਹੀਂ ਹਨ ਪਰ ਥੋੜ੍ਹੇ ਸਮੇਂ 'ਚ ਹੀ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਉਸ ਨੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ। ਹਾਲਾਂਕਿ ਇਰਫਾਨ ਖਾਨ ਦਾ ਪਰਿਵਾਰ ਉਨ੍ਹਾਂ ਨੂੰ ਇਸ ਪ੍ਰੋਫੈਸ਼ਨ ਲਈ ਸਪੋਰਟ ਨਹੀਂ ਕਰਨਾ ਚਾਹੁੰਦਾ ਸੀ। ਇਰਫਾਨ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਫੈਮਿਲੀ ਬਿਜ਼ਨੈੱਸ ਨਾਲ ਜੁੜ ਜਾਵੇ ਪਰ ਇਰਫਾਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
7/7

ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਨੇਹਾ ਧੂਪੀਆ ਨੇ ਮਲਿਆਲਮ ਫਿਲਮ ਮਿਨਾਰਮ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨੇਹਾ ਧੂਪੀਆ ਨੇ ਆਪਣੇ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸਦੇ ਪਿਤਾ ਨੇ ਉਸਦੀ ਵਾਪਸੀ ਦੀ ਟਿਕਟ ਇਹ ਕਹਿ ਕੇ ਬੁੱਕ ਕਰਵਾ ਦਿੱਤੀ ਸੀ ਕਿ ਉਹ ਇਹ ਸਮਝਦੇ ਹਨ ਕਿ ਉਹ 3 ਮਹੀਨਿਆਂ ਵਿੱਚ ਵਾਪਸ ਆ ਜਾਵੇਗੀ ਕਿਉਂਕਿ ਉਸਨੇ IAS ਅਫਸਰ ਬਣਨਾ ਹੈ।
Published at : 23 May 2023 02:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
