ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਹੈ ਸਭ ਤੋਂ ਹਿੱਟ, ਦੋਵਾਂ ਦੇ ਨਾਮ ਹੈ ਇਹ ਖਾਸ ਰਿਕਾਰਡ
Diljit Dosanjh Neeru Bajwa Movies: ਤੁਸੀਂ ਦਿਲਜੀਤ ਤੇ ਨੀਰੂ ਦੀਆਂ ਫਿਲਮਾਂ ਦਾ ਮਜ਼ਾ ਘਰ ਬੈਠੇ ਵੀ ਲੈ ਸਕਦੇ ਹੋ। ਜਾਣੋ ਉਨ੍ਹਾਂ ਦੀਆਂ ਫਿਲਮਾਂ:
ਦਿਲਜੀਤ ਦੋਸਾਂਝ ਦਾ ਨਾਮ ਇੰਨੀਂ ਖੂਬ ਲਾਈਮਲਾਈਟ 'ਚ ਬਣਿਆ ਹੋੋਇਆ ਹੈ। ਹਾਲ ਹੀ 'ਚ ਦਿਲਜੀਤ ਦੇ ਨਾਮ ਵੈਨਕੂਵਰ ਦੇ ਬੀਸੀ ਸਟੇਡੀਅਮ 'ਚ ਇਤਿਹਾਸਕ ਲਾਈਵ ਸ਼ੋਅ ਕਰਨ ਦਾ ਰਿਕਾਰਡ ਦਰਜ ਹੋਇਆ ਹੈ। ਇਸ ਦੌਰਾਨ ਦਿਲਜੀਤ ਨੇ ਆਪਣੀ ਕੋ ਸਟਾਰ ਨੀਰੂ ਬਾਜਵਾ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਿਲਮੀ ਸਫਰ ਨੀਰੂ ਬਾਜਵਾ ਦੇ ਨਾਲ ਸ਼ੁਰੂ ਕੀਤਾ ਸੀ। ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਿਲਜੀਤ ਤੇ ਨੀਰੂ ਦੀ ਜੋੜੀ ਨੇ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਦੋਵੇਂ ਇਕੱਠੇ 8 ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਦੋਵਾਂ ਦੀ ਜੋੜੀ ਦੇ ਨਾਮ ਇੰਡਸਟਰੀ ਨੂੰ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਹੈ। ਤੁਸੀਂ ਦੋਵੇਂ ਸਟਾਰਜ਼ ਦੀਆਂ ਫਿਲਮਾਂ ਦਾ ਮਜ਼ਾ ਘਰ ਬੈਠੇ ਵੀ ਲੈ ਸਕਦੇ ਹੋ। ਜਾਣੋ ਉਨ੍ਹਾਂ ਦੀਆਂ ਫਿਲਮਾਂ:
1/8

ਮੇਲ ਕਰਾਦੇ ਰੱਬਾ (2010)- ਇਹ ਦੋਵਾਂ ਦੀ ਇਕੱਠੇ ਪਹਿਲੀ ਫਿਲਮ ਸੀ। ਇਸ ਫਿਲਮ ਰਾਹੀਂ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਦਾ ਫਿਲਮੀ ਸਫਰ ਸ਼ੁਰੂ ਹੋਇਆ ਸੀ। ਫਿਲਮ 'ਚ ਨੀਰੂ ਜਿੰਮੀ ਸ਼ੇਰਗਿੱਲ ਨਾਲ ਨਜ਼ਰ ਆਈ ਸੀ। ਇਸ ਫਿਲਮ ਨੂੰ ਤੁਸੀਂ ਯੂਟਿਊਬ 'ਤੇ ਪੂਰਾ ਐਚਡੀ ਪ੍ਰਿੰਟ 'ਚ ਦੇਖ ਸਕਦੇ ਹੋ।
2/8

ਜਿਹਨੇ ਮੇਰਾ ਦਿਲ ਲੁੱਟਿਆ (2011)- ਇਸ ਫਿਲਮ 'ਚ ਨੀਰੂ ਬਾਜਵਾ ਦਾ ਦਿਲਜੀਤ ਤੇ ਗਿੱਪੀ ਨਾਲ ਲਵ ਟਰਾਇੰਗਲ ਦਿਖਾਇਆ ਗਿਆ ਸੀ। ਇਸ ਫਿਲਮ 'ਚ ਦਿਲਜੀਤ ਨੀਰੂ ਨੇ ਇਕੱਠੇ ਸਕ੍ਰੀਨ ਸ਼ੇਅਰ ਕੀਤੀ ਸੀ। ਇਹ ਫਿਲਮ ਜ਼ਬਰਦਸਤ ਹਿੱਟ ਹੋਈ ਸੀ ਤੇ ਫਿਲਮ ਨੂੰ ਪੂਰੀ ਦੁਨੀਆ ਭਰ ਦੇ ਪੰਜਾਬੀਆਂ ਨੇ ਭਰਪੂਰ ਪਿਆਰ ਦਿੱਤਾ ਸੀ। ਤੁਸੀਂ ਇਸ ਫਿਲਮ ਨੂੰ ਯੂਟਿਊਬ 'ਤੇ ਸਰਚ ਕਰ ਸਕਦੇ ਹੋ।
Published at : 29 Apr 2024 06:13 PM (IST)
ਹੋਰ ਵੇਖੋ





















