ਪੜਚੋਲ ਕਰੋ
Parineeti Chopra: 'ਇਹ ਫਿਲਮ ਨਾ ਕਰ, ਤੂੰ ਆਪਣਾ ਕਰੀਅਰ ਖਤਮ ਕਰ ਲਵੇਗੀ', 'ਚਮਕੀਲਾ' ਲਈ ਪਰਿਣੀਤੀ ਚੋਪੜਾ ਨੂੰ ਮਿਲੀ ਸੀ ਇਹ ਵਾਰਨਿੰਗ
Parineeti Chopra Amarjot: ਇਨ੍ਹੀਂ ਦਿਨੀਂ ਪਰਿਣੀਤੀ ਨੂੰ ਚਮਕੀਲਾ ਦੀ ਤਾਰੀਫ ਮਿਲ ਰਹੀ ਹੈ। ਹਾਲਾਂਕਿ, ਕੀ ਤੁਸੀਂ ਜਾਣਦੇ ਹੋ ਕਿ ਕਈ ਲੋਕਾਂ ਨੇ ਅਭਿਨੇਤਰੀ ਨੂੰ ਇਹ ਫਿਲਮ ਨਾ ਕਰਨ ਦੀ ਸਲਾਹ ਦਿੱਤੀ ਸੀ।
'ਇਹ ਫਿਲਮ ਨਾ ਕਰ, ਤੂੰ ਆਪਣਾ ਕਰੀਅਰ ਖਤਮ ਕਰ ਲਵੇਗੀ', 'ਚਮਕੀਲਾ' ਲਈ ਪਰਿਣੀਤੀ ਚੋਪੜਾ ਨੂੰ ਮਿਲੀ ਸੀ ਇਹ ਵਾਰਨਿੰਗ
1/7

ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਫਿਲਮ ਚਮਕੀਲਾ ਨੂੰ ਲੈ ਕੇ ਚਰਚਾ 'ਚ ਹੈ। ਇਸ ਫ਼ਿਲਮ ਵਿੱਚ ਉਸ ਨੇ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਹਨ।
2/7

ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਪ੍ਰਸ਼ੰਸਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਦਿਲਜੀਤ ਅਤੇ ਪਰਿਣੀਤੀ ਦੇ ਕੰਮ ਦੀ ਤਾਰੀਫ ਹੋ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਫਿਲਮ ਸਾਈਨ ਕੀਤੀ ਸੀ ਤਾਂ ਕਈ ਸਹਿ ਕਲਾਕਾਰਾਂ ਨੇ ਉਸ ਨੂੰ ਇਹ ਫਿਲਮ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ।
Published at : 17 Apr 2024 07:09 PM (IST)
ਹੋਰ ਵੇਖੋ





















