ਪੜਚੋਲ ਕਰੋ
AP Dhillon: ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰਸ ਨੇ ਕੀਤੇ ਘਟੀਆ ਕਮੈਂਟ
AP Dhillon Girlfriend Getting Troll: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਹਾਲ ਹੀ ਵਿੱਚ ਸਟੇਜ ਉੱਪਰ ਗਿਟਾਰ ਭੰਨਣ ਦੇ ਚੱਲਦੇ ਸੁਰਖੀਆਂ ਵਿੱਚ ਰਹੇ।

AP Dhillon Girlfriend Getting Troll
1/6

ਦੱਸ ਦੇਈਏ ਕਿ ਗਾਇਕੀ ਦੇ ਨਾਲ-ਨਾਲ ਏਪੀ ਢਿੱਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਗਾਇਕ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ।
2/6

ਦਰਅਸਲ, ਬਨੀਤਾ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਹੌਟ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜੋ ਕਿ ਫੈਨਜ਼ ਨੂੰ ਬਿਲਕੁਲ ਪਸੰਦ ਨਹੀਂ ਆਈਆਂ।
3/6

ਇਸ ਤੋਂ ਬਾਅਦ ਲੋਕਾਂ ਨੇ ਏਪੀ ਢਿੱਲੋਂ ਦੀ ਗਰਲਫ੍ਰੈਂਡ ਨੂੰ ਰੱਜ ਕੇ ਟ੍ਰੋਲ ਕੀਤਾ। ਬਨੀਤਾ ਜੋ ਕਿ ਖੁਦ ਇੱਕ ਅਦਾਕਾਰਾ ਹੈ, ਉਸ ਨੂੰ ਅਜਿਹੇ ਲੁੱਕ ਵਿੱਚ ਫੈਨਜ਼ ਨੇ ਨਾ ਪਸੰਦ ਕਰ ਦਿੱਤਾ।
4/6

ਦਰਅਸਲ, ਬਨੀਤਾ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਵਿੱਚ ਉਹ ਕਾਫੀ ਹੱਦ ਤੱਕ ਬੋਲਡ ਲੁੱਕ ਵਿੱਚ ਵਿਖਾਈ ਦੇ ਰਹੀ ਹੈ। ਇਸ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
5/6

ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅਨਫਾਲੋ ਕਰਨੇ ਦਾ ਟਾਈਮ ਆ ਗਿਆ। ਇਸ ਤੋ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਸਾਰਾ ਮੂਡ ਖਰਾਬ ਕਰ ਦਿੱਤਾ।
6/6

ਦੱਸ ਦੇਈਏ ਕਿ ਬਨੀਤਾ ਸੰਧੂ ਦਾ ਇਹ ਅੰਦਾਜ਼ ਫੈਨਜ਼ ਨੂੰ ਪਸੰਦ ਨਹੀਂ ਆਇਆ, ਜਿਸ ਤੋਂ ਬਾਅਦ ਗਾਇਕ ਏਪੀ ਢਿੱਲੋਂ ਦਾ ਨਾਂਅ ਲਿਖ ਕੇ ਬਨੀਤਾ ਦੀਆਂ ਤਸਵੀਰਾਂ ਉੱਪਰ ਕਮੈਂਟ ਕਰ ਫੈਨਜ਼ ਗਾਇਕ ਲਈ ਬੁਰਾ ਫੀਲ ਕਰ ਰਹੇ ਹਨ।
Published at : 01 May 2024 07:40 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
