ਪੜਚੋਲ ਕਰੋ
Satinder Sartaj: ਸਤਿੰਦਰ ਸਰਤਾਜ-ਸਿੰਮੀ ਚਾਹਲ ਪਹਿਲੀ ਵਾਰ ਇਕੱਠੇ ਆਉਣਗੇ ਨਜ਼ਰ, ਫੈਨਜ਼ ਬੋਲੇ- 'ਸ਼ੁਕਰ ਏ ਨੀਰੂ ਬਾਜਵਾ ਤੋਂ ਪਰਾ ਹਟੇ!'
Satinder Sartaj-Simi Chahal: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ।
Satinder Sartaj-Simi Chahal
1/5

ਦਰਅਸਲ, ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੂਰੀ ਟੀਮ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ਫਿਲਮ ਦੀ ਖਾਸ ਗੱਲ਼ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਸਤਿੰਦਰ ਸਰਤਾਜ ਅਦਾਕਾਰਾ ਸਿੰਮੀ ਚਾਹਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
2/5

ਦੱਸ ਦੇਈਏ ਕਿ ਸਤਿੰਦਰ ਅਤੇ ਸਿੰਮੀ ਦੀ ਨਵੀਂ ਪੰਜਾਬੀ ਫਿਲਮ ਦਾ ਨਾਂਅ 'ਹੁਸ਼ਿਆਰ ਸਿੰਘ' ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
3/5

'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬੀਐਨ ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਸੁਖਵਿੰਦਰ ਰਾਜ ਬੁੱਟਰ, ਨਵਦੀਪ ਕਲੇਰ, ਪਵਨ ਜੋਹਲ, ਮੰਜੂ ਮਾਹਲ, ਜਸ਼ਨਜੀਤ ਗੋਸ਼ਾ ਆਦਿ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।
4/5

ਦੱਸ ਦੇਈਏ ਕਿ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਨਾਲ ਵੀ ਬਤੌਰ ਲੇਖਕ ਜੁੜੇ ਰਹੇ ਹਨ।
5/5

ਹਾਲਾਂਕਿ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਚਲੋ ਸ਼ੁਕਰ ਏ ਨੀਰੂ ਬਾਜਵਾ ਤੋਂ ਪਰਾ ਹਟੇ ਕਿਤੇ! ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪਿਆਰ ਸਤਿਕਾਰ ਦੁਆਵਾਂ 🙏🙏😇😇 @satindersartaaj ਭਾਅ ਜੀ ਰੱਬ ਜੀ ਵੱਧ ਜਾਣਦੇ ਆ ਪਰ ਇੱਕ ਗੱਲ ਤਹਿ ਹੈ ਕਿ ਇਹ ਜ਼ਿੰਦਗੀ ਦਾ ਨਵਾਂ ਸਫ਼ਰ ਵੀ ਹੈ ਤੇ ਇਹ ਸਬਕ ਵੀ ਪਿਛਲੇ ਸਬਕਾਂ ਵਾਂਗਰ ਅਭੁੱਲ ਹੀ ਬਣ ਗੁਜ਼ਰੇਗਾ 🙏🙏😇😇❤️❤️🫡🫡🫡🫡🫡🫡🫡🫡 ਸਾਰੀ ਟੀਮ ਲਈ ਦੁਆਵਾਂ...
Published at : 07 Sep 2024 07:42 PM (IST)
ਹੋਰ ਵੇਖੋ
Advertisement
Advertisement





















