ਪੜਚੋਲ ਕਰੋ
Sidhu Moose Wala: ਇੰਟਰਨੈੱਟ 'ਤੇ ਛਾਇਆ ਛੋਟਾ ਸਿੱਧੂ, ਮਾਂ-ਪਿਓ ਨਾਲ ਝਲਕ ਵੇਖ ਲੋਕ ਬੋਲੇ- 'ਜਿਓਂਦੇ ਰਹਿਣ'
Sidhu Moose Wala Brother: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਹਰ ਦਿਨ ਦੇ ਨਾਲ ਤਾਜ਼ਾ ਹੁੰਦੀਆਂ ਰਹਿੰਦੀਆਂ ਹਨ।

Sidhu Moose Wala Brother
1/6

ਦੱਸ ਦਈਏ ਕਿ ਕਲਾਕਾਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹਰ ਖਬਰ ਨੂੰ ਜਾਣਨ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅੱਜ ਵੀ ਸਿੱਧੂ ਨੂੰ ਲੈ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਪਹਿਲਾਂ ਵਾਲਾ ਪਿਆਰ ਜ਼ਿੰਦਾ ਹੈ। ਗਾਇਕ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੱਧੂ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਇਸ ਵਿਚਾਲੇ ਇੰਟਰਨੈੱਟ ਉੱਪਰ ਸਿੱਧੂ ਦੇ ਛੋਟੇ ਭਰਾ ਯਾਨੀ ਕੀ ਛੋਟੇ ਸਿੱਧੂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪੰਸਦ ਕੀਤਾ ਜਾ ਰਿਹਾ ਹੈ।
2/6

ਦਰਅਸਲ, ਇਹ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ। ਇਸ ਵਿੱਚ ਤੁਸੀ ਵੇਖ ਸਕਦੇ ਹੋ ਕਿਵੇਂ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੱਧੂ ਆਪਣੇ ਛੋਟੇ ਪੁੱਤਰ ਨਾਲ ਲਾਡ ਲੜਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਇਹ ਪਿਆਰਾ ਵੀਡੀਓ...
3/6

ਇਹ ਵੀਡੀਓ legend_of_punjab_ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਇੱਕ ਛੋਟਾ ਬੱਚਾ ਯਾਨੀ ਕਿ ਛੋਟਾ ਸਿੱਧੂ ਆਪਣੇ ਮਾਤਾ ਪਿਤਾ ਨਾਲ ਨਜ਼ਰ ਆ ਰਿਹਾ ਹੈ।
4/6

ਇਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਿੱਧੂ ਮਿਸ ਯੂ ਬਿੱਗ ਬ੍ਰਦਰ, ਇਸਦੇ ਨਾਲ ਹੀ ਕਈ ਯੂਜ਼ਰਸ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।
5/6

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਛੋਟੇ ਸਿੱਧੂ ਦਾ ਇੱਕ ਕਿਊਟ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਨੇ ਖੂਬ ਪਿਆਰ ਦਿੱਤਾ ਸੀ।
6/6

ਫਿਲਹਾਲ ਛੋਟੇ ਸਿੱਧੂ ਸਣੇ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਉੱਪਰ ਖੂਬ ਪਿਆਰ ਵੀ ਬਰਸਾਇਆ ਜਾ ਰਿਹਾ ਹੈ।
Published at : 15 Sep 2024 06:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
