ਪੜਚੋਲ ਕਰੋ
(Source: ECI/ABP News)
Top Punjabi Actress: ਪੰਜਾਬੀ ਫਿਲਮ ਇੰਡਸਟਰੀ ਦੀਆਂ ਟੌਪ ਐਕਟਰਸ ਜੋ ਕਰਦੀਆਂ ਲੋਕਾਂ ਦੇ ਦਿਲਾਂ 'ਤੇ ਰਾਜ
![](https://feeds.abplive.com/onecms/images/uploaded-images/2022/03/04/0e2cfe6af006104c8bbcf26e44680d02_original.jpeg?impolicy=abp_cdn&imwidth=720)
Top_Punjabi_Actresses
1/10
![ਸੋਨਮ ਬਾਜਵਾ (Sonam Bajwa): ਸੋਨਮ ਬਾਜਵਾ ਦਾ ਪੂਰਾ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਉਹ ਉੱਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ 'ਨਾਨਕਮੱਤਾ' ਵਿੱਚ ਪੈਦਾ ਹੋਈ ਤੇ ਇੱਕ ਮੱਧਵਰਗੀ ਪਰਿਵਾਰ ਚੋਂ ਆਉਂਦੀ ਹੈ। ਉਹ ਬਚਪਨ ਤੋਂ ਹੀ ਮਾਡਲ ਬਣਨਾ ਚਾਹੁੰਦੀ ਸੀ ਪਰ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਅਰ ਹੋਸਟੈੱਸ ਵਜੋਂ ਕੀਤੀ। 2012 ਵਿੱਚ ਉਸ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ, ਉਹ ਜਿੱਤ ਨਹੀਂ ਸਕੀ ਪਰ ਉਹ ਫਾਈਨਲਿਸਟ ਜ਼ਰੂਰ ਬਣੀ। ਇਸ ਮੁਕਾਬਲੇ ਤੋਂ ਬਾਅਦ ਉਸ ਨੂੰ ਪੰਜਾਬੀ ਫਿਲਮ 'ਬੈਸਟ ਆਫ ਲੱਕ' 'ਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਹ ਆਪਣੇ ਕਰੀਅਰ 'ਚ ਅੱਗੇ ਵਧ ਗਈ।](https://feeds.abplive.com/onecms/images/uploaded-images/2022/03/04/2d27db4f5090c2b1f0031e897f031e944d1b3.jpeg?impolicy=abp_cdn&imwidth=720)
ਸੋਨਮ ਬਾਜਵਾ (Sonam Bajwa): ਸੋਨਮ ਬਾਜਵਾ ਦਾ ਪੂਰਾ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਉਹ ਉੱਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ 'ਨਾਨਕਮੱਤਾ' ਵਿੱਚ ਪੈਦਾ ਹੋਈ ਤੇ ਇੱਕ ਮੱਧਵਰਗੀ ਪਰਿਵਾਰ ਚੋਂ ਆਉਂਦੀ ਹੈ। ਉਹ ਬਚਪਨ ਤੋਂ ਹੀ ਮਾਡਲ ਬਣਨਾ ਚਾਹੁੰਦੀ ਸੀ ਪਰ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਅਰ ਹੋਸਟੈੱਸ ਵਜੋਂ ਕੀਤੀ। 2012 ਵਿੱਚ ਉਸ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ, ਉਹ ਜਿੱਤ ਨਹੀਂ ਸਕੀ ਪਰ ਉਹ ਫਾਈਨਲਿਸਟ ਜ਼ਰੂਰ ਬਣੀ। ਇਸ ਮੁਕਾਬਲੇ ਤੋਂ ਬਾਅਦ ਉਸ ਨੂੰ ਪੰਜਾਬੀ ਫਿਲਮ 'ਬੈਸਟ ਆਫ ਲੱਕ' 'ਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਹ ਆਪਣੇ ਕਰੀਅਰ 'ਚ ਅੱਗੇ ਵਧ ਗਈ।
2/10
![ਨੀਰੂ ਬਾਜਵਾ (Neeru Bajwa): ਮਿਸ ਇੰਡੀਆ ਕੈਨੇਡਾ ਪ੍ਰਤੀਯੋਗਿਤਾ ਦੀ ਉਪ ਜੇਤੂ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਜਾਣੀ-ਪਛਾਣੀ ਐਕਟਰਸ ਹੈ ਜਿਸ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹ ਕੈਨੇਡਾ ਵਿੱਚ ਵੱਡੀ ਹੋਈ, ਪਰ ਐਕਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਨੀਰੂ ਭਾਰਤ ਆਈ। ਇਸ ਤਰ੍ਹਾਂ ਉਨ੍ਹਾਂ ਨੇ ਕਈ ਫਿਲਮਾਂ ਤੇ ਗੀਤਾਂ 'ਚ ਕੰਮ ਕੀਤਾ ਪਰ ਉਸ ਨੂੰ ਆਪਣੀ ਫਿਲਮ 'ਜੱਟ ਐਂਡ ਜੂਲੀਅਟ' ਤੇ ਇਸ ਦੇ ਸੀਕਵਲ 'ਜੱਟ ਐਂਡ ਜੂਲੀਅਟ 2' ਤੋਂ ਕਾਫੀ ਨਾਂ ਮਿਲਿਆ।](https://feeds.abplive.com/onecms/images/uploaded-images/2022/03/04/e0423ad37a10b081087ecc83cfa60cefc14f7.jpeg?impolicy=abp_cdn&imwidth=720)
ਨੀਰੂ ਬਾਜਵਾ (Neeru Bajwa): ਮਿਸ ਇੰਡੀਆ ਕੈਨੇਡਾ ਪ੍ਰਤੀਯੋਗਿਤਾ ਦੀ ਉਪ ਜੇਤੂ ਨੀਰੂ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਇੱਕ ਜਾਣੀ-ਪਛਾਣੀ ਐਕਟਰਸ ਹੈ ਜਿਸ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਹ ਕੈਨੇਡਾ ਵਿੱਚ ਵੱਡੀ ਹੋਈ, ਪਰ ਐਕਟਿੰਗ ਵਿੱਚ ਆਪਣਾ ਕਰੀਅਰ ਬਣਾਉਣ ਲਈ ਨੀਰੂ ਭਾਰਤ ਆਈ। ਇਸ ਤਰ੍ਹਾਂ ਉਨ੍ਹਾਂ ਨੇ ਕਈ ਫਿਲਮਾਂ ਤੇ ਗੀਤਾਂ 'ਚ ਕੰਮ ਕੀਤਾ ਪਰ ਉਸ ਨੂੰ ਆਪਣੀ ਫਿਲਮ 'ਜੱਟ ਐਂਡ ਜੂਲੀਅਟ' ਤੇ ਇਸ ਦੇ ਸੀਕਵਲ 'ਜੱਟ ਐਂਡ ਜੂਲੀਅਟ 2' ਤੋਂ ਕਾਫੀ ਨਾਂ ਮਿਲਿਆ।
3/10
![ਹਿਮਾਂਸ਼ੀ ਖੁਰਾਣਾ (Himanshi Khurana): ਪੰਜਾਬੀ ਫਿਲਮ 'ਸਾਡਾ ਹੱਕ' ਤੋਂ ਲਾਈਮਲਾਈਟ 'ਚ ਆਈ ਹਿਮਾਂਸ਼ੀ ਖੁਰਾਣਾ ਹੁਣ ਸਾਰਿਆਂ ਦੀ ਚਹੇਤੀ ਐਕਟਰਸ ਬਣ ਗਈ ਹੈ। ਇੱਕ ਦੋਸਤ ਦੀ ਸਲਾਹ 'ਤੇ ਉਸ ਨੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸਨੇ 2009 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ। ਬਿੱਗ ਬੌਸ 'ਚ ਆਸਿਮ ਰਿਆਜ਼ ਨਾਲ ਨਜ਼ਰ ਆਈ ਹਿਮਾਂਸ਼ੀ ਖੁਰਾਨਾ ਹੁਣ ਪੂਰੀ ਦੁਨੀਆ 'ਚ ਫੇਮਸ ਹੈ।](https://feeds.abplive.com/onecms/images/uploaded-images/2022/03/04/0e3e1b9bab2b4c54f585f8ac208bc0425e845.jpeg?impolicy=abp_cdn&imwidth=720)
ਹਿਮਾਂਸ਼ੀ ਖੁਰਾਣਾ (Himanshi Khurana): ਪੰਜਾਬੀ ਫਿਲਮ 'ਸਾਡਾ ਹੱਕ' ਤੋਂ ਲਾਈਮਲਾਈਟ 'ਚ ਆਈ ਹਿਮਾਂਸ਼ੀ ਖੁਰਾਣਾ ਹੁਣ ਸਾਰਿਆਂ ਦੀ ਚਹੇਤੀ ਐਕਟਰਸ ਬਣ ਗਈ ਹੈ। ਇੱਕ ਦੋਸਤ ਦੀ ਸਲਾਹ 'ਤੇ ਉਸ ਨੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਸਨੇ 2009 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ। ਬਿੱਗ ਬੌਸ 'ਚ ਆਸਿਮ ਰਿਆਜ਼ ਨਾਲ ਨਜ਼ਰ ਆਈ ਹਿਮਾਂਸ਼ੀ ਖੁਰਾਨਾ ਹੁਣ ਪੂਰੀ ਦੁਨੀਆ 'ਚ ਫੇਮਸ ਹੈ।
4/10
![ਸ਼ਹਿਨਾਜ਼ ਕੌਰ ਗਿੱਲ (Shehnaaz Kaur Gill): ਸ਼ਹਿਨਾਜ਼ ਕੌਰ ਗਿੱਲ ਨੂੰ 'ਬਿੱਗ ਬੌਸ ਸੀਜ਼ਨ 13' ਤੋਂ ਲਾਈਮਲਾਈਟ ਵਿੱਚ ਆਉਣ ਦਾ ਮੌਕਾ ਮਿਲਿਆ। ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇੱਕ ਪੰਜਾਬੀ ਗੀਤ 'ਸ਼ਿਵ ਦੀ ਕਿਤਾਬ' ਨਾਲ ਕੀਤੀ ਜਿਸ ਵਿੱਚ ਉਹ ਮੁੱਖ ਅਦਾਕਾਰਾ ਸੀ। ਉਹ ਬਿਆਸ ਸ਼ਹਿਰ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਸਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਅਦਾਕਾਰਾ ਅਤੇ ਮਾਡਲ ਹੋਣ ਤੋਂ ਇਲਾਵਾ ਸ਼ਹਿਨਾਜ਼ ਇੱਕ ਗਾਇਕਾ ਵੀ ਹੈ।](https://feeds.abplive.com/onecms/images/uploaded-images/2022/03/04/71b7571c68bd8820dc5a30fefedfd47a73f67.jpeg?impolicy=abp_cdn&imwidth=720)
ਸ਼ਹਿਨਾਜ਼ ਕੌਰ ਗਿੱਲ (Shehnaaz Kaur Gill): ਸ਼ਹਿਨਾਜ਼ ਕੌਰ ਗਿੱਲ ਨੂੰ 'ਬਿੱਗ ਬੌਸ ਸੀਜ਼ਨ 13' ਤੋਂ ਲਾਈਮਲਾਈਟ ਵਿੱਚ ਆਉਣ ਦਾ ਮੌਕਾ ਮਿਲਿਆ। ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇੱਕ ਪੰਜਾਬੀ ਗੀਤ 'ਸ਼ਿਵ ਦੀ ਕਿਤਾਬ' ਨਾਲ ਕੀਤੀ ਜਿਸ ਵਿੱਚ ਉਹ ਮੁੱਖ ਅਦਾਕਾਰਾ ਸੀ। ਉਹ ਬਿਆਸ ਸ਼ਹਿਰ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਸਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਅਦਾਕਾਰਾ ਅਤੇ ਮਾਡਲ ਹੋਣ ਤੋਂ ਇਲਾਵਾ ਸ਼ਹਿਨਾਜ਼ ਇੱਕ ਗਾਇਕਾ ਵੀ ਹੈ।
5/10
![ਮੈਂਡੀ ਤੱਖਰ (Mandy Takhar): ਮਨਦੀਪ ਕੌਰ ਤੱਖਰ ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਹੈ। 2015 'ਚ ਆਈ ਉਸ ਦੀ ਪੰਜਾਬੀ ਫ਼ਿਲਮ 'ਸਰਦਾਰ ਜੀ' ਨੇ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਪਸੰਦੀਦਾ ਅਦਾਕਾਰਾ ਦੀ ਸੂਚੀ 'ਚ ਸ਼ਾਮਲ ਕੀਤਾ ਸੀ। ਫਿਲਮਾਂ ਦੇ ਨਾਲ-ਨਾਲ ਉਸਨੇ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ। ਲੋਕ ਉਸ ਨੂੰ ਡਿੱਪੀ ਦੇ ਨਾਂ ਨਾਲ ਵੀ ਬੁਲਾਉਂਦੇ ਹਨ।](https://feeds.abplive.com/onecms/images/uploaded-images/2022/03/04/7721a8cbdb0f7829d4c1ecaa29668e45f4117.jpeg?impolicy=abp_cdn&imwidth=720)
ਮੈਂਡੀ ਤੱਖਰ (Mandy Takhar): ਮਨਦੀਪ ਕੌਰ ਤੱਖਰ ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਹੈ। 2015 'ਚ ਆਈ ਉਸ ਦੀ ਪੰਜਾਬੀ ਫ਼ਿਲਮ 'ਸਰਦਾਰ ਜੀ' ਨੇ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਪਸੰਦੀਦਾ ਅਦਾਕਾਰਾ ਦੀ ਸੂਚੀ 'ਚ ਸ਼ਾਮਲ ਕੀਤਾ ਸੀ। ਫਿਲਮਾਂ ਦੇ ਨਾਲ-ਨਾਲ ਉਸਨੇ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਕੰਮ ਕੀਤਾ ਹੈ। ਲੋਕ ਉਸ ਨੂੰ ਡਿੱਪੀ ਦੇ ਨਾਂ ਨਾਲ ਵੀ ਬੁਲਾਉਂਦੇ ਹਨ।
6/10
![ਨਿਮਰਤਪਾਲ ਕੌਰ ਖਹਿਰਾ (Nimratpal Kaur Khaira): ਨਿਮਰਤ ਖਹਿਰਾ ਇੱਕ ਬਹੁਤ ਹੀ ਖੂਬਸੂਰਤ ਪੰਜਾਬੀ ਅਦਾਕਾਰਾ ਅਤੇ ਗਾਇਕਾ ਹੈ ਜਿਸਨੇ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਅਤੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਹੈ। ਨਿਮਰਤ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਗੇਮ ਸ਼ੋਅ 'ਬਿੱਗ ਬੌਸ' ਨੂੰ ਪਸੰਦ ਕਰਦੀ ਹੈ। ਕਲਾਕਾਰ ਹੋਣ ਦੇ ਨਾਲ-ਨਾਲ ਉਸ ਦਾ ਝੁਕਾਅ ਗਾਇਕੀ ਵੱਲ ਵੀ ਹੈ ਅਤੇ ਉਸ ਨੇ ਤੀਜੀ ਜਮਾਤ ਤੋਂ ਹੀ ਸੰਗੀਤ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। 2012 ਵਿੱਚ ਉਸ ਨੇ ‘ਵਾਇਸ ਆਫ ਪੰਜਾਬ 3’ ਦਾ ਖਿਤਾਬ ਜਿੱਤਿਆ। ਉਸਨੇ 2015 ਵਿੱਚ ਨਿਸ਼ਵਾਨ ਭੁੱਲਰ ਨਾਲ ਕੰਮ ਕਰਕੇ ਆਪਣਾ ਪਹਿਲਾ ਗੀਤ 'ਰਬ ਕਰਕੇ' ਰਿਲੀਜ਼ ਕੀਤਾ ਜਿਸ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।](https://feeds.abplive.com/onecms/images/uploaded-images/2022/03/04/3c488f48a3413a62b20cc13d20b4e375ba821.jpeg?impolicy=abp_cdn&imwidth=720)
ਨਿਮਰਤਪਾਲ ਕੌਰ ਖਹਿਰਾ (Nimratpal Kaur Khaira): ਨਿਮਰਤ ਖਹਿਰਾ ਇੱਕ ਬਹੁਤ ਹੀ ਖੂਬਸੂਰਤ ਪੰਜਾਬੀ ਅਦਾਕਾਰਾ ਅਤੇ ਗਾਇਕਾ ਹੈ ਜਿਸਨੇ ਆਪਣੇ ਕਰੀਅਰ ਵਿੱਚ ਕਈ ਸੁਪਰਹਿੱਟ ਫਿਲਮਾਂ ਅਤੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਹੈ। ਨਿਮਰਤ ਸ਼ਾਹਰੁਖ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਅਤੇ ਗੇਮ ਸ਼ੋਅ 'ਬਿੱਗ ਬੌਸ' ਨੂੰ ਪਸੰਦ ਕਰਦੀ ਹੈ। ਕਲਾਕਾਰ ਹੋਣ ਦੇ ਨਾਲ-ਨਾਲ ਉਸ ਦਾ ਝੁਕਾਅ ਗਾਇਕੀ ਵੱਲ ਵੀ ਹੈ ਅਤੇ ਉਸ ਨੇ ਤੀਜੀ ਜਮਾਤ ਤੋਂ ਹੀ ਸੰਗੀਤ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। 2012 ਵਿੱਚ ਉਸ ਨੇ ‘ਵਾਇਸ ਆਫ ਪੰਜਾਬ 3’ ਦਾ ਖਿਤਾਬ ਜਿੱਤਿਆ। ਉਸਨੇ 2015 ਵਿੱਚ ਨਿਸ਼ਵਾਨ ਭੁੱਲਰ ਨਾਲ ਕੰਮ ਕਰਕੇ ਆਪਣਾ ਪਹਿਲਾ ਗੀਤ 'ਰਬ ਕਰਕੇ' ਰਿਲੀਜ਼ ਕੀਤਾ ਜਿਸ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ।
7/10
![ਵਾਮਿਕਾ ਗੈਬੀ (Wamiqa Gabbi): ਸਿਰਫ਼ 8 ਸਾਲ ਦੀ ਉਮਰ ਵਿੱਚ ਵਾਮਿਕਾ ਗੱਬੀ ਨੇ ਪੰਜਾਬੀ ਟੀਵੀ ਸੀਰੀਅਲ 'ਸੌਦੇ ਦਿਲਾ ਦੀ' ਵਿੱਚ ਕੰਮ ਕੀਤਾ ਸੀ। ਵਾਮਿਕਾ ਨੂੰ ਬਾਲੀਵੁੱਡ ਫਿਲਮ 'ਜਬ ਵੀ ਮੈਟ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਬਾਲੀਵੁੱਡ ਅਤੇ ਪੋਲੀਵੁੱਡ ਅਦਾਕਾਰਾ ਹੋਣ ਤੋਂ ਇਲਾਵਾ ਉਹ ਟਾਲੀਵੁੱਡ ਅਦਾਕਾਰਾ ਵੀ ਹੈ। 2017 ਵਿੱਚ ਆਏ ਕੁਲਵਿੰਦਰ ਬਿੱਲਾ ਦੇ ਗੀਤ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਜਿਸ ਵਿੱਚ ਉਸ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।](https://feeds.abplive.com/onecms/images/uploaded-images/2022/03/04/fca7881b46c918c7906311202b04704eaeee4.jpeg?impolicy=abp_cdn&imwidth=720)
ਵਾਮਿਕਾ ਗੈਬੀ (Wamiqa Gabbi): ਸਿਰਫ਼ 8 ਸਾਲ ਦੀ ਉਮਰ ਵਿੱਚ ਵਾਮਿਕਾ ਗੱਬੀ ਨੇ ਪੰਜਾਬੀ ਟੀਵੀ ਸੀਰੀਅਲ 'ਸੌਦੇ ਦਿਲਾ ਦੀ' ਵਿੱਚ ਕੰਮ ਕੀਤਾ ਸੀ। ਵਾਮਿਕਾ ਨੂੰ ਬਾਲੀਵੁੱਡ ਫਿਲਮ 'ਜਬ ਵੀ ਮੈਟ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਬਾਲੀਵੁੱਡ ਅਤੇ ਪੋਲੀਵੁੱਡ ਅਦਾਕਾਰਾ ਹੋਣ ਤੋਂ ਇਲਾਵਾ ਉਹ ਟਾਲੀਵੁੱਡ ਅਦਾਕਾਰਾ ਵੀ ਹੈ। 2017 ਵਿੱਚ ਆਏ ਕੁਲਵਿੰਦਰ ਬਿੱਲਾ ਦੇ ਗੀਤ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ, ਜਿਸ ਵਿੱਚ ਉਸ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
8/10
![ਸਿਮਰਨ ਕੌਰ ਮੁੰਡੀ (Simran Kaur Mundi): ਸਿਮਰਨ ਕੌਰ ਮੁੰਡੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫਿਲਮ 'ਜੋ ਹਮ ਚਾਹੇਂ' ਵਿੱਚ ਨੇਹਾ ਕਪੂਰ ਦੀ ਭੂਮਿਕਾ ਨਿਭਾ ਕੇ ਕੀਤੀ ਸੀ। ਉਹ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਉਸਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਹ 'ਫੇਮਿਨਾ ਮਿਸ ਇੰਡੀਆ ਯੂਨੀਵਰਸ' ਦੀ ਜੇਤੂ ਹੈ। ਉਹ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ।](https://feeds.abplive.com/onecms/images/uploaded-images/2022/03/04/eddf49f4ff98406a90d96e5f5b6b1266b1ef3.jpeg?impolicy=abp_cdn&imwidth=720)
ਸਿਮਰਨ ਕੌਰ ਮੁੰਡੀ (Simran Kaur Mundi): ਸਿਮਰਨ ਕੌਰ ਮੁੰਡੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫਿਲਮ 'ਜੋ ਹਮ ਚਾਹੇਂ' ਵਿੱਚ ਨੇਹਾ ਕਪੂਰ ਦੀ ਭੂਮਿਕਾ ਨਿਭਾ ਕੇ ਕੀਤੀ ਸੀ। ਉਹ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਦੀ ਰਹਿਣ ਵਾਲੀ ਹੈ ਅਤੇ ਉਸਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਹ 'ਫੇਮਿਨਾ ਮਿਸ ਇੰਡੀਆ ਯੂਨੀਵਰਸ' ਦੀ ਜੇਤੂ ਹੈ। ਉਹ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਅਤੇ ਉਨ੍ਹਾਂ ਨੂੰ ਕਪਿਲ ਸ਼ਰਮਾ ਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ।
9/10
![ਸੁਰਵੀਨ ਚਾਵਲਾ (Surveen Chawla): ਸੁਰਵੀਨ ਚਾਵਲਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਅਤੇ ਉਹ ਇੱਕ ਪੰਜਾਬੀ ਪਰਿਵਾਰ ਚੋਂ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸ਼ੋਅ 'ਕਹੀਂ ਤੋ ਹੋਗਾ' 'ਚ ਨੈਗਟਿਵ ਭੂਮਿਕਾ ਨਿਭਾ ਕੇ ਕੀਤੀ ਸੀ। ਸੁਰਵੀਨ ਚਾਵਲਾ ਇੱਕ ਮਸ਼ਹੂਰ ਪੰਜਾਬੀ ਅਭਿਨੇਤਰੀ ਹੈ। ਇਸ ਦੇ ਨਾਲ ਹੀ ਉਸਨੇ ਹਿੰਦੀ ਤੇਲਗੂ ਤਾਮਿਲ ਅਤੇ ਕੰਨੜ ਫਿਲਮ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਉਹ ਬਾਲੀਵੁੱਡ ਫਿਲਮ 'ਹੇਟ ਸਟੋਰੀ 2' 'ਚ ਨਜ਼ਰ ਆਈ ਸੀ ਅਤੇ ਦਰਸ਼ਕਾਂ ਨੇ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਸੀ।](https://feeds.abplive.com/onecms/images/uploaded-images/2022/03/04/80f76739b4da3d36e506b2554987d1ab45741.png?impolicy=abp_cdn&imwidth=720)
ਸੁਰਵੀਨ ਚਾਵਲਾ (Surveen Chawla): ਸੁਰਵੀਨ ਚਾਵਲਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਅਤੇ ਉਹ ਇੱਕ ਪੰਜਾਬੀ ਪਰਿਵਾਰ ਚੋਂ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਸ਼ੋਅ 'ਕਹੀਂ ਤੋ ਹੋਗਾ' 'ਚ ਨੈਗਟਿਵ ਭੂਮਿਕਾ ਨਿਭਾ ਕੇ ਕੀਤੀ ਸੀ। ਸੁਰਵੀਨ ਚਾਵਲਾ ਇੱਕ ਮਸ਼ਹੂਰ ਪੰਜਾਬੀ ਅਭਿਨੇਤਰੀ ਹੈ। ਇਸ ਦੇ ਨਾਲ ਹੀ ਉਸਨੇ ਹਿੰਦੀ ਤੇਲਗੂ ਤਾਮਿਲ ਅਤੇ ਕੰਨੜ ਫਿਲਮ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਉਹ ਬਾਲੀਵੁੱਡ ਫਿਲਮ 'ਹੇਟ ਸਟੋਰੀ 2' 'ਚ ਨਜ਼ਰ ਆਈ ਸੀ ਅਤੇ ਦਰਸ਼ਕਾਂ ਨੇ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਸੀ।
10/10
![ਸਰਗੁਣ ਮਹਿਤਾ (Sargun Mehta): ਸਰਗੁਣ ਮਹਿਤਾ ਨੂੰ ਉਸਦੇ ਪ੍ਰਸ਼ੰਸਕ 'ਜੀਆ' ਦੇ ਨਾਂਅ ਨਾਲ ਵੀ ਜਾਣਦੇ ਹਨ, ਉਹ ਚੰਡੀਗੜ੍ਹ ਵਿੱਚ ਪੈਦਾ ਹੋਈ ਅਤੇ ਦਿੱਲੀ ਵਿੱਚ ਵੱਡੀ ਹੋਈ। ਉਸਦਾ ਸੁਪਨਾ ਯੂਕੇ ਤੋਂ ਮਾਰਕੀਟਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨਾ ਸੀ ਪਰ ਉਹ ਫਿਲਮ ਇੰਡਸਟਰੀ ਵਿੱਚ ਆ ਗਈ। ਉਸਨੇ '12/24 ਕਰੋਲ ਬਾਗ' ਲਈ ਆਡੀਸ਼ਨ ਦਿੱਤਾ ਜਿਸ ਵਿੱਚ ਉਹ ਚੁਣੀ ਗਈ। ਜਿੱਥੇ ਉਨ੍ਹਾਂ ਦੇ ਕੋ-ਸਟਾਰ ਰਵੀ ਦੂਬੇ ਸੀ। ਉੱਥੇ ਹੀ ਦੋਹਾਂ ਦੀ ਮੁਲਾਕਾਤ ਹੋਈ ਅਤੇ ਰਵੀ ਦੁਬੇ ਨੇ ਉਨ੍ਹਾਂ ਨੂੰ ਨੱਚ ਬਲੀਏ ਰਿਐਲਿਟੀ ਸ਼ੋਅ ਵਿੱਚ ਪ੍ਰਪੋਜ਼ ਕੀਤਾ। ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਨਾਂ ਕਮਾਇਆ ਹੈ ਅਤੇ ਉਹ ਇੱਕ ਮੋਹਰੀ ਅਦਾਕਾਰਾ ਹੈ।](https://feeds.abplive.com/onecms/images/uploaded-images/2022/03/04/8c5e76f7d3fa0f68447c9d3447a2888c73ae7.png?impolicy=abp_cdn&imwidth=720)
ਸਰਗੁਣ ਮਹਿਤਾ (Sargun Mehta): ਸਰਗੁਣ ਮਹਿਤਾ ਨੂੰ ਉਸਦੇ ਪ੍ਰਸ਼ੰਸਕ 'ਜੀਆ' ਦੇ ਨਾਂਅ ਨਾਲ ਵੀ ਜਾਣਦੇ ਹਨ, ਉਹ ਚੰਡੀਗੜ੍ਹ ਵਿੱਚ ਪੈਦਾ ਹੋਈ ਅਤੇ ਦਿੱਲੀ ਵਿੱਚ ਵੱਡੀ ਹੋਈ। ਉਸਦਾ ਸੁਪਨਾ ਯੂਕੇ ਤੋਂ ਮਾਰਕੀਟਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨਾ ਸੀ ਪਰ ਉਹ ਫਿਲਮ ਇੰਡਸਟਰੀ ਵਿੱਚ ਆ ਗਈ। ਉਸਨੇ '12/24 ਕਰੋਲ ਬਾਗ' ਲਈ ਆਡੀਸ਼ਨ ਦਿੱਤਾ ਜਿਸ ਵਿੱਚ ਉਹ ਚੁਣੀ ਗਈ। ਜਿੱਥੇ ਉਨ੍ਹਾਂ ਦੇ ਕੋ-ਸਟਾਰ ਰਵੀ ਦੂਬੇ ਸੀ। ਉੱਥੇ ਹੀ ਦੋਹਾਂ ਦੀ ਮੁਲਾਕਾਤ ਹੋਈ ਅਤੇ ਰਵੀ ਦੁਬੇ ਨੇ ਉਨ੍ਹਾਂ ਨੂੰ ਨੱਚ ਬਲੀਏ ਰਿਐਲਿਟੀ ਸ਼ੋਅ ਵਿੱਚ ਪ੍ਰਪੋਜ਼ ਕੀਤਾ। ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਫੀ ਨਾਂ ਕਮਾਇਆ ਹੈ ਅਤੇ ਉਹ ਇੱਕ ਮੋਹਰੀ ਅਦਾਕਾਰਾ ਹੈ।
Published at : 04 Mar 2022 04:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)