ਪੜਚੋਲ ਕਰੋ
Binnu Dhillon: ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਢਾਈ ਕਰੋੜ ਦੀ ਭਾਰੀ ਫੀਸ, 4 ਮਿਲੀਅਨ ਡੌਲਰ ਜਾਇਦਾਦ ਦਾ ਹੈ ਮਾਲਕ
Binnu Dhillon Net Worth: ਬੀਨੂੰ ਢਿੱਲੋਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ 'ਚ ਉਨ੍ਹਾਂ ਨੂੰ ਫੀਸ ਹਜ਼ਾਰਾਂ 'ਚ ਮਿਲੀ ਸੀ। ਪਰ ਹੌਲੀ ਹੌਲੀ ਉਨ੍ਹਾਂ ਨੇ ਆਪਣੀ ਮੇਹਨਤ ਨਾਲ ਇੰਡਸਟਰੀ 'ਚ ਜਗ੍ਹਾ ਪੱਕੀ ਕਰ ਲਈ।
ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਢਾਈ ਕਰੋੜ ਦੀ ਭਾਰੀ ਫੀਸ, 4 ਮਿਲੀਅਨ ਡੌਲਰ ਜਾਇਦਾਦ ਦਾ ਹੈ ਮਾਲਕ
1/7

ਬੀਨੂੰ ਢਿੱਲੋਂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬੀਨੂੰ ਢਿੱਲੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਹੈ। ਉਨ੍ਹਾਂ ਨੂੰ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ।
2/7

ਬੀਨੂੰ ਢਿੱਲੋਂ ਅੱਜ ਜਿਸ ਮੁਕਾਮ 'ਤੇ ਹਨ, ਉਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮੇਹਨਤ ਕੀਤੀ ਹੈ। ਉਹ ਪਹਿਲਾਂ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੇ ਕਮੇਡੀ ਸ਼ੋਅ 'ਜੁਗਨੂੰ ਕਹਿੰਦਾ ਹੈ' ਤੇ ਹੋਰ ਕਮੇਡੀ ਸੀਰੀਜ਼ 'ਚ ਨਜ਼ਰ ਆਉਂਦੇ ਸੀ। ਬਾਅਦ 'ਚ ਉਨ੍ਹਾਂ ਨੇ ਐਕਟਰ ਬਣਨ ਦਾ ਫੈਸਲਾ ਲਿਆ।
Published at : 18 Jan 2024 09:55 PM (IST)
ਹੋਰ ਵੇਖੋ





















