ਪੜਚੋਲ ਕਰੋ
Guru Randhawa: ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ ਪੂਰੇ ਕੀਤੇ 10 ਸਾਲ, ਬੋਹੇਮੀਆ ਨੂੰ ਮੰਨਦੇ ਹਨ ਆਪਣਾ ਗੁਰੂ
Guru Randhawa Success Story: ਗੁਰੂ ਰੰਧਾਵਾ ਨੇ 10 ਸਾਲ ਪੂਰੇ ਹੋਣ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਗਾਇਕ ਅਰਜੁਨ ਦਾ ਧੰਨਵਾਦ ਕੀਤਾ ਹੈ, ਜਿਸ ਨੇ ਗੁਰੂ ਨੂੰ ਪਹਿਲਾ ਮੌਕਾ ਦਿੱਤਾ

ਗੁਰੂ ਰੰਧਾਵਾ
1/7

ਪੰਜਾਬੀ ਸਿੰਗਰ ਗੁਰੂ ਰੰਧਾਵਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਅੱਜ ਯਾਨਿ 20 ਦਸੰਬਰ ਨੂੰ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ 10 ਸਾਲ ਪੂਰੇ ਕਰ ਲਏ ਹਨ।
2/7

ਕੀ ਤੁਹਾਨੂੰ ਪਤਾ ਹੈ ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਉਸ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਗੁਰੂ ਰੰਧਾਵਾ ਅੱਜ ਸਿਰਫ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਬਲਕਿ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ।
3/7

ਪਰ ਕੀ ਤੁਸੀਂ ਜਾਣਦੇ ਹੋ ਕਿ ਗੁਰਸ਼ਰਨਜੋਤ ਤੋਂ ਗੁਰੂ ਰੰਧਾਵਾ ਬਣਨ ਤੱਕ ਦਾ ਸਫਰ ਗਾਇਕ ਲਈ ਅਸਾਨ ਨਹੀਂ ਸੀ। ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਆਓ ਦਸਦੇ ਹਾਂ ਤੁਹਾਨੂੰ ਗੁਰੂ ਰੰਧਾਵਾ ਦੇ ਸੰਘਰਸ਼ ਦੀ ਕਹਾਣੀ:
4/7

ਗੁਰੂ ਰੰਧਾਵਾ ਨੇ ਚੌਥੀ ਕਲਾਸ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗਾਇਕ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦਾ ਪਿੰਡ ਪਾਕਿਸਤਾਨ ਦੇ ਕਾਫੀ ਨਾਲ ਲੱਗਦਾ ਹੈ। ਉਨ੍ਹਾਂ ਦੇ ਰੇਡੀਓ ‘ਤੇ ਪਾਕਿ ਦੇ ਰੇਡੀਓ ਚੈਨਲ ਵੀ ਆਉਂਦੇ ਸੀ। ਉਹ ਹਰ ਤਰ੍ਹਾਂ ਦੇ ਗਾਣੇ ਸੁਣਦੇ ਸੀ। ਉਹ ਜਦੋਂ 7ਵੀਂ ਕਲਾਸ ‘ਚ ਸੀ ਤਾਂ ਉਨ੍ਹਾਂ ਨੇ ਗਾਣੇ ਖੁਦ ਲਿਖਣੇ ਸ਼ੁਰੂ ਕਰ ਦਿੱਤੇ ਸੀ।
5/7

ਗੁਰੂ ਰੰਧਾਵਾ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਬੇਹੱਦ ਗਰੀਬੀ ‘ਚ ਰਹੇ ਸੀ। ਉਨ੍ਹਾਂ ਨੂੰ ਛੋਟੀ ਚੀਜ਼ ਹਾਸਲ ਕਰਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਸੀ। ਇੱਥੋਂ ਤੱਕ ਕਿ ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਉਨ੍ਹਾਂ ਦੇ ਪਿਤਾ ਕੋਲ ਉਨ੍ਹਾਂ ਨੂੰ ਦਿੱਲੀ ਤੱਕ ਭੇਜਣ ਦੇ ਪੈਸੇ ਵੀ ਨਹੀਂ ਸੀ। ਦਿੱਲੀ ਪੜ੍ਹਾਈ ਕਰਨ ਲਈ ਉਨ੍ਹਾਂ ਦੇ ਪਿਤਾ ਨੂੰ ਆਪਣੀ ਜ਼ਮੀਨ ਵੇਚਣੀ ਪਈ ਸੀ।
6/7

ਰੈਪਰ ਬੋਹੇਮੀਆ ਨੂੰ ਗੁਰੂ ਰੰਧਾਵਾ ਆਪਣਾ ਗੁਰੂ ਮੰਨਦੇ ਹਨ। ਬੋਹੇਮੀਆ ਹੀ ਉਹ ਸ਼ਖਸ ਹਨ, ਜਿਨ੍ਹਾਂ ਨੇ ਗੁਰਸ਼ਰਨਜੋਤ ਨੂੰ ਗੁਰੂ ਨਾਂ ਦਿੱਤਾ। ਬੋਹੇਮੀਆ ਨੇ ਗੁਰੂ ਨੂੰ ਕਿਹਾ ਸੀ ਕਿ ਗੁਰਸ਼ਰਨਜੋਤ ਨਾਂ ਬਹੁਤ ਵੱਡਾ ਹੈ। ਇਸ ਲਈ ਬੋਹੇਮੀਆ ਨੇ ਉਨ੍ਹਾਂ ਨੂੰ ਗੁਰੂ ਨਾਂ ਰੱਖਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਨਾਲ ਬੋਹੇਮੀਆ ਨੇ ਹੀ ਗੁਰੂ ਨੂੰ ਉਨ੍ਹਾਂ ਦਾ ਪਹਿਲਾ ਵੱਡਾ ਬਰੇਕ ਦਿਵਾਇਆ ਸੀ।
7/7

ਗੁਰੂ ਰੰਧਾਵਾ ਨੇ 2012-15 ਤੱਕ ਜਿੰਨੇ ਵੀ ਗਾਣੇ ਗਾਏ। ਉਨ੍ਹਾਂ ਨੂੰ ਨਾ ਤਾਂ ਸਫਲਤਾ ਮਿਲ ਰਹੀ ਸੀ ਤੇ ਨਾ ਹੀ ਉਹ ਗਾਣੇ ਗੁਰੂ ਨੂੰ ਸਫਲਤਾ ਦਿਵਾ ਰਹੇ ਸੀ। ਗੁਰੁ ਕਾਫੀ ਨਿਰਾਸ਼ ਹੋ ਗਏ ਸੀ। ਉਹ ਹਿੰਮਤ ਹਾਰ ਚੁੱਕੇ ਸੀ। 2015 ‘ਚ ਗੁਰੂ ਰੰਧਾਵਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਗਈ, ਜਦੋਂ ਉਨ੍ਹਾਂ ਨੇ ਆਪਣਾ ਲਿਖਿਆ ਗਾਣਾ ‘ਪਟੋਲਾ’ ਬੋਹੇਮੀਆ ਨੂੰ ਭੇਜਿਆ। ਬੋਹੇਮੀਆ ਨੂੰ ਇਹ ਗਾਣਾ ਕਾਫੀ ਪਸੰਦ ਆਇਆ। ਉਨ੍ਹਾਂ ਨੇ ਗੁਰੂ ਨੂੰ ਕਿਹਾ ਕਿ ਹੁਣ ਤੈਨੂੰ ਸਟਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਪਰ ਕੋਈ ਵੀ ਮਿਊਜ਼ਿਕ ਕੰਪਨੀ ਇੱਕ ਫਲਾਪ ਆਰਟਿਸਟ ਨੂੰ ਕੰਮ ਦੇਣ ਲਈ ਤਿਆਰ ਨਹੀਂ ਸੀ। ਇੱਥੇ ਵੀ ਬੋਹੇਮੀਆ ਗੁਰੂ ਦੇ ਕੰਮ ਆਏ। ਬੋਹੇਮੀਆ ਨੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਨੂੰ ਇੱਕ ਮੌਕਾ ਦੇਣ। ਇਸ ਤਰ੍ਹਾਂ ‘ਪਟੋਲਾ’ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ। ਇਸ ਗਾਣੇ ਨੇ ਗੁਰੂ ਨੂੰ ਪੰਜਾਬੀ ਇੰਡਸਟਰੀ ਦਾ ਨਹੀਂ, ਬਲਕਿ ਪੂਰੇ ਹਿੰਦੁਸਤਾਨ ਦਾ ਸਟਾਰ ਬਣਾਇਆ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
Published at : 20 Dec 2022 04:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
