ਪੜਚੋਲ ਕਰੋ
Advertisement

'ਸਿੱਧੂ ਮੂਸੇਵਾਲਾ ਦਾ ਨਾਂ 'ਤੇ ਫੇਮ ਲੈਣਾ ਬੰਦ ਕਰੋ', 5911 ਰਿਕਾਰਡਜ਼ ਦਾ ਜੈਨੀ ਜੌਹਲ ਨੂੰ ਮੂੰਹਤੋੜ ਜਵਾਬ
5911 To Jenny Johal: ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਕੰਪਨੀ 5911 ਰਿਕਾਰਡਜ਼ ਨੇ ਜੈਨੀ ਦੀ ਇਸ ਗੱਲ ਦਾ ਮੂੰਹਤੋੜ ਜਵਾਬ ਦਿੱਤਾ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ‘‘ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ

ਜੈਨੀ ਜੌਹਲ
1/6

ਪੰਜਾਬੀ ਗਾਇਕਾ ਜੈਨੀ ਜੌਹਲ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਉਸ ਦਾ ਹਾਲ ਹੀ 'ਚ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਅਰਜਨ ਢਿੱਲੋਂ ਦੀ ਤੁਲਨਾ ਮੂਸੇਵਾਲਾ ਨਾਲ ਕਰਦੀ ਨਜ਼ਰ ਆ ਰਹੀ ਹੈ।
2/6

ਵਾਇਰਲ ਵੀਡੀਓ 'ਚ ਜੈਨੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ '25-25 ਕੋਈ ਸਾਨੂੰ, ਸਾਥੋਂ ਤਾਹਾਂ ਦਿਖਾ ਕੋਈ ਸਾਨੂੰ'। ਜੈਨੀ ਕਹਿੰਦੀ ਹੈ ਕਿ ਸਿੱਧੂ ਮੂਸੇਵਾਲਾ ਤੁਹਾਡੇ ਸਭ ਦਾ ਬਾਪ ਹੈ। ਜੈਨੀ ਦੇ ਇਸ ਵਿਵਾਦਤ ਬਿਆਨ ਦਾ ਕਾਫੀ ਵਿਰੋਧ ਹੋ ਰਿਹਾ ਹੈ।
3/6

ਹੁਣ ਸਿੱਧੂ ਮੂਸੇਵਾਲਾ ਦੀ ਮਿਊਜ਼ਿਕ ਕੰਪਨੀ 5911 ਰਿਕਾਰਡਜ਼ ਨੇ ਜੈਨੀ ਦੀ ਇਸ ਗੱਲ ਦਾ ਮੂੰਹਤੋੜ ਜਵਾਬ ਦਿੱਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ‘‘ਇਸ ਮਹਿਲਾ ਗਾਇਕਾ ਨੂੰ ਇਥੇ ਹੀ ਰੁੱਕ ਜਾਣਾ ਚਾਹੀਦਾ ਹੈ, ਜੋ ਆਪਣੇ ਨਵੇਂ ਇੰਟਰਵਿਊ ’ਚ ਝੂਠੇ ਤੱਥ ਤੇ ਕਹਾਣੀਆਂ ਬਣਾ ਕੇ ਸੁਣਾ ਰਹੀ ਹੈ। ਇਹ ਬਹੁਤ ਜ਼ਿਆਦਾ ਹੋ ਗਿਆ ਹੈ। ਕਿਸੇ ਨੇ ਵੀ ਤੁਹਾਡੇ ਕਰੀਅਰ ਨੂੰ ਖ਼ਤਰੇ ’ਚ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।’’
4/6

ਪੋਸਟ ’ਚ ਅੱਗੇ ਲਿਖਿਆ ਹੈ, ‘‘ਬਾਕੀ ਕਲਾਕਾਰਾਂ ਖ਼ਿਲਾਫ਼ ਬੋਲੇ ਮਾੜੇ ਬੋਲ ਤੁਹਾਨੂੰ 2 ਮਿੰਟ ਦਾ ਫੇਮ ਦੇ ਸਕਦੇ ਹਨ ਪਰ ਕਿਰਪਾ ਕਰਕੇ ਆਪਣੇ ਨਿੱਜੀ ਏਜੰਡੇ ਲਈ ਸਿੱਧੂ ਦੀ ਮੌਤ ਨੂੰ ਨਾ ਵਰਤੋ। ਦੂਜੇ ਕਲਾਕਾਰਾਂ ਨੂੰ ਵੀ ਸਿੱਧੂ ਨਾਲ ਕੰਪੇਅਰ ਨਾ ਕਰੋ, ਇਹ ਲੋਕ ਬਿਹਤਰ ਜੱਜ ਕਰ ਲੈਣਗੇ।’’
5/6

ਅਖੀਰ ’ਚ 5911 ਰਿਕਾਰਡਸ ਨੇ ਲਿਖਿਆ, ‘‘ਤੁਸੀਂ ਮੁੜ ਸਿੱਧੂ ਦੇ ਨਾਂ ਦੀ ਵਰਤੋ ਨਾ ਕਰੋ ਪਰ ਜੇਕਰ ਤੁਸੀਂ ਉਸ ਦੇ ਨਾਂ ਦੀ ਵਰਤੋ ਕਰਦੇ ਹੋ ਤਾਂ ਕਿਰਪਾ ਕਰਕੇ ਥੋੜ੍ਹੀ ਇੱਜ਼ਤ ਰੱਖੋ।’’
6/6

ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਅਕਸਰ ਸਿੱਧੂ ਮੂਸੇਵਾਲਾ 'ਤੇ ਗਾਣੇ ਬਣਾਉਂਦੀ ਰਹਿੰਦੀ ਹੈ। ਇਹੀ ਨਹੀਂ ਉਹ ਸਟੇੇਜ ਸ਼ੋਅਜ਼ ਵਿੱਚ ਵੀ ਮੂਸੇਵਾਲਾ ਦਾ ਨਾਂ ਲੈਂਦੀ ਰਹਿੰਦੀ ਹੈ। ਇਸ ਲਈ ਉਸ 'ਤੇ ਮੂਸੇਵਾਲਾ ਦੇ ਨਾਂ ਵਰਤੋਂ ਫੇਮ ਹਾਸਲ ਕਰਨ ਦਾ ਇਲਜ਼ਾਮ ਲੱਗਦਾ ਰਹਿੰਦਾ ਹੈ।
Published at : 21 Jan 2023 05:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
