ਪੜਚੋਲ ਕਰੋ
Sunny Leone: ਸੰਨੀ ਲਿਓਨੀ ਹੈ 100 ਕਰੋੜ ਜਾਇਦਾਦ ਦੀ ਮਾਲਕਣ, ਮਹਿੰਗੀਆਂ ਗੱਡੀਆਂ ਦੀ ਹੈ ਸ਼ੌਕੀਨ, ਜਾਣੋ ਅਦਾਕਾਰਾ ਬਾਰੇ ਸਭ ਕੁੱਝ
Sunny Leone Net Worth: ਅਨੁਰਾਗ ਕਸ਼ਯਪ ਦੀ ਫਿਲਮ 'ਕੈਨੇਡੀ' 'ਚ ਧਮਾਲ ਮਚਾਉਣ ਲਈ ਤਿਆਰ ਸੰਨੀ ਲਿਓਨ ਦਾ ਨਾਂ ਫਿਲਮ ਇੰਡਸਟਰੀ ਦੀਆਂ ਬੇਹੱਦ ਅਮੀਰ ਅਭਿਨੇਤਰੀਆਂ 'ਚ ਸ਼ੁਮਾਰ ਕੀਤਾ ਜਾਂਦਾ ਹੈ।
ਸੰਨੀ ਲਿਓਨ
1/7

ਆਪਣੇ ਕਾਤਲਾਨਾ ਅੰਦਾਜ਼ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਸੰਨੀ ਲਿਓਨ ਕਿਸੇ ਵੀ ਪਛਾਣ ਦੀ ਮੋਹਤਾਜ ਨਹੀਂ ਹੈ। ਸੰਨੀ ਲਿਓਨ ਨੇ ਕਈ ਹਿੰਦੀ ਫਿਲਮਾਂ 'ਚ ਆਪਣੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਸੰਨੀ ਲਿਓਨ ਦਾ ਨਾਂ ਫਿਲਮ ਇੰਡਸਟਰੀ ਦੀਆਂ ਬੇਹੱਦ ਅਮੀਰ ਅਭਿਨੇਤਰੀਆਂ 'ਚ ਲਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਅਦਾਕਾਰਾ ਦੀ ਕੁੱਲ ਜਾਇਦਾਦ ਬਾਰੇ।
2/7

ਸੰਨੀ ਲਿਓਨ ਅੱਜ ਦੇ ਸਮੇਂ ਵਿੱਚ ਆਪਣੀਆਂ ਫਿਲਮਾਂ ਵਿੱਚ ਕੰਮ ਕਰਕੇ ਮੋਟੀ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਹਰ ਫਿਲਮ ਲਈ 1 ਕਰੋੜ ਰੁਪਏ ਤੱਕ ਦੀ ਫੀਸ ਲੈਂਦੀ ਹੈ।
3/7

ਇਸ ਦੇ ਨਾਲ ਹੀ ਉਹ ਕੁਝ ਵੱਡੇ ਬ੍ਰਾਂਡਾਂ ਨੂੰ ਪ੍ਰਮੋਟ ਕਰਕੇ ਚੰਗੀ ਕਮਾਈ ਵੀ ਕਰਦੀ ਹੈ। ਸੈਲੀਬ੍ਰਿਟੀ ਵਰਥ ਮੁਤਾਬਕ ਸੰਨੀ ਲਿਓਨ ਕਰੀਬ 100 ਕਰੋੜ ਦੀ ਜਾਇਦਾਦ ਦੀ ਮਾਲਕ ਹੈ।
4/7

ਇਸ ਦੌਲਤ ਨਾਲ ਸੰਨੀ ਲਿਓਨ ਲਾਸ ਏਂਜਲਸ ਵਿੱਚ ਇੱਕ ਬਹੁਤ ਹੀ ਆਲੀਸ਼ਾਨ ਘਰ ਦੀ ਮਾਲਕ ਹੈ। ਅਭਿਨੇਤਰੀ ਦੇ ਇਸ ਘਰ ਵਿਚ ਉਸ ਦੇ ਆਰਾਮ ਅਤੇ ਜ਼ਰੂਰਤਾਂ ਲਈ ਸਭ ਕੁਝ ਸ਼ਾਮਲ ਕੀਤਾ ਗਿਆ ਹੈ।
5/7

ਅਭਿਨੇਤਰੀ ਨੇ ਆਪਣੇ ਘਰ ਵਿੱਚ ਹਰ ਲਗਜ਼ਰੀ ਵਸਤੂ ਨੂੰ ਸ਼ਾਮਲ ਕੀਤਾ ਹੈ। ਸੰਨੀ ਲਿਓਨ ਦੇ ਇਸ ਘਰ ਦੀ ਕੀਮਤ ਕਰੀਬ 19 ਕਰੋੜ ਦੱਸੀ ਜਾ ਰਹੀ ਹੈ।
6/7

ਸੰਨੀ ਲਿਓਨ ਵੀ ਬਹੁਤ ਹੀ ਸ਼ਾਨਦਾਰ ਲਗਜ਼ਰੀ ਕਾਰਾਂ ਦੀ ਮਾਲਕ ਹੈ। ਅਭਿਨੇਤਰੀ ਦੇ ਕਾਰ ਕਲੈਕਸ਼ਨ ਵਿੱਚ 1.15 ਕਰੋੜ ਮਸੇਰਤ ਘਿਬਲੀ, ਮਸੇਰਤ ਘਿਬਲੀ ਨੇਰਿਸਿਮੋ, 1.93 ਕਰੋੜ ਬੀਐਮਡਬਲਯੂ 7 ਸੀਰੀਜ਼, 60 ਤੋਂ 72 ਲੱਖ ਔਡੀ ਏ5 ਸੇਡਾਨ ਅਤੇ 70 ਲੱਖ ਮਰਸੀਡੀਜ਼ ਜੀਐਲ 350 ਡੀ ਅਤੇ ਹੋਰ ਬਹੁਤ ਸਾਰੀਆਂ ਲਗਜ਼ਰੀ ਕਾਰਾਂ ਸ਼ਾਮਲ ਹਨ।
7/7

ਇਸ ਤੋਂ ਇਲਾਵਾ ਜੇਕਰ ਸੰਨੀ ਲਿਓਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ 'ਕੈਨੇਡੀ' 'ਚ ਆਪਣਾ ਜਲਵਾ ਦਿਖਾਉਣ ਲਈ ਤਿਆਰ ਹੈ। ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਹੈ।
Published at : 25 Apr 2023 09:23 PM (IST)
ਹੋਰ ਵੇਖੋ





















