ਪੜਚੋਲ ਕਰੋ
Punjabi Movies: 'ਕੈਰੀ ਆਨ ਜੱਟਾ 3' ਤੋਂ 'ਮਸਤਾਨੇ', 2023 ਦੀਆਂ ਉਹ ਪੰਜਾਬੀ ਫਿਲਮਾਂ ਜਿਨ੍ਹਾਂ ਨੇ ਰਚਿਆ ਇਤਿਹਾਸ, ਦੇਖੋ ਲਿਸਟ
Superhit Punjabi Movies Of 2023: ਸਾਲ 2023 ਪੰਜਾਬੀ ਸਿਨੇਮਾ ਦੇ ਲਈ ਬਹੁਤ ਹੀ ਭਾਗਾਂ ਵਾਲਾ ਰਿਹਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਰੱਜ ਕੇ ਨੋਟ ਛਾਪੇ:
'ਕੈਰੀ ਆਨ ਜੱਟਾ 3' ਤੋਂ 'ਮਸਤਾਨੇ', 2023 ਦੀਆਂ ਉਹ ਪੰਜਾਬੀ ਫਿਲਮਾਂ ਜਿਨ੍ਹਾਂ ਨੇ ਰਚਿਆ ਇਤਿਹਾਸ, ਦੇਖੋ ਲਿਸਟ
1/7

ਕਲੀ ਜੋਟਾ (2 ਫਰਵਰੀ 2023): ਕਲੀ ਜੋਟਾ ਫਿਲਮ 'ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ 'ਚ ਨਜ਼ਰ ਆਏ ਸੀ। ਫਿਲਮ ਨੂੰ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਹੀ ਨਹੀਂ ਬਲਕਿ ਫਿਲਮ ਆਲੋਚਕਾਂ ਤੋਂ ਵੀ ਭਰਵਾਂ ਹੁੰਗਾਰਾ ਮਿਿਲਿਆ ਸੀ। ਇਹ ਫਿਲਮ ਔਰਤਾਂ ਦੀ ਸਮਾਜ 'ਚ ਸਮੱਸਿਆ ਨੂੰ ਲੈਕੇ ਬਣਾਈ ਗਈ ਸੀ। ਫਿਲਮ ਦੀ ਕਹਾਣੀ ਰਾਬੀਆ (ਨੀਰੂ ਬਾਜਵਾ) ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਆਪਣੇ ਹੌਸਲੇ ਦੇ ਪਰਾਂ ਨਾਲ ਪੂਰੀ ਦੁਨੀਆ 'ਚ ਉੱਡਣਾ ਚਾਹੁੰਦੀ ਹੈ, ਪਰ ਸਮਾਜ ਨੇ ਉਸ ਦੇ ਸੁਪਨਿਆਂ ਦੇ ਪਰਾਂ ਨੂੰ ਬੁਰੀ ਤਰ੍ਹਾਂ ਕੁਤਰ ਕੇ ਉਸ ਨੂੰ ਪਾਗਲਖਾਨੇ ਪਹੁੰਚਾ ਦਿੱਤਾ। ਇਸ ਫਿਲਮ ਨੇ ਇੰਡੀਆ 'ਚ 20 ਕਰੋੜ ਤੇ ਵਰਲਡਵਾਈਡ 20 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਦੀ ਕੁੱਲ ਕਮਾਈ 40.5 ਕਰੋੜ ਦੱਸੀ ਗਈ ਹੈ।
2/7

ਅੰਨ੍ਹੀ ਦਿਆ ਮਜ਼ਾਕ ਏ (21 ਅਪ੍ਰੈਲ): ਐਮੀ ਵਿਰਕ, ਪਰੀ ਪੰਧੇਰ ਸਟਾਰਰ ਫਿਲਮ ਨੂੰ ਜਨਤਾ ਨੇ ਕਾਫੀ ਪਸੰਦ ਕੀਤਾ ਸੀ। ਐਮੀ ਦੀ ਕਾਮੇਡੀ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ ਸੀ। ਫਿਲਮ 1 ਕਰੋੜ ਦੇ ਬਜਟ 'ਚ ਬਣੀ ਸੀ, ਜਦਕਿ ਫਿਲਮ ਨੇ ਇੰਡੀਆ 'ਚ 3 ਕਰੋੜ, ਜਦਕਿ ਦੁਨੀਆ ਭਰ 'ਚ 4.5 ਕਰੋੜ ਦੀ ਕਮਾਈ ਕੀਤੀ ਸੀ। ਇਸ ਤਰ੍ਹਾਂ ਫਿਲਮ ਦੀ ਕੁੱਲ ਕਮਾਈ 7.5 ਕਰੋੜ ਰਹੀ ਸੀ।
Published at : 12 Dec 2023 06:00 PM (IST)
ਹੋਰ ਵੇਖੋ





















