ਬ੍ਰਿਟੇਨ ਤੇ ਕੈਨੇਡਾ ਵਾਂਗ, ਅਮਰੀਕਾ ਵਿਚ ਵੀ ਕਿਸਾਨ ਅੰਦੋਲਨ ਬਾਰੇ ਬਹੁਤੀ ਚਰਚਾ ਨਹੀਂ ਹੋ ਰਹੀ, ਪਰ ਕੁਝ ਚੁਣੇ ਸੰਸਦ ਜ਼ਰੂਰ ਆਪਣੀ ਰਾਏ ਦੇ ਰਹੇ ਹਨ। ਟਵਿੱਟਰ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਰਿਪਬਲੀਕਨ ਪਾਰਟੀ ਦੇ ਮੈਂਬਰ ਤੇ ਐਡਵੋਕੇਟ ਹਰਮੀਤ ਕੇ ਢਿੱਲੋਂ ਨੇ ਲਿਖਿਆ,' 'ਪੰਜਾਬ ਦਾ ਇੱਕ ਕਿਸਾਨ ਪਰਿਵਾਰ ਹੋਣ ਕਰਕੇ, ਪੰਜਾਬੀ ਕਿਸਾਨਾਂ 'ਤੇ ਹਮਲੇ ਹੁੰਦੇ ਵੇਖ ਕੇ ਮੇਰਾ ਦਿਲ ਦੁਖੀ ਹੈ। ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਗੱਲ ਸੁਣੋ, ਉਨ੍ਹਾਂ ਨੂੰ ਮਿਲੋ ਅਤੇ ਕੋਈ ਹੱਲ ਲੱਭੋ। ਮੇਰੇ ਬਹੁਤ ਸਾਰੇ ਰਿਸ਼ਤੇਦਾਰ ਹਨ ਜੋ ਪੰਜਾਬ ਵਿੱਚ ਖੇਤੀ ਕਰਦੇ ਹਨ। ਮੈਨੂੰ ਯਕੀਨ ਹੈ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੈ। ਭਾਰਤ ਵਰਗੇ ਲੋਕਤੰਤਰੀ ਦੇਸ਼ ਵਿਚ ਘੱਟੋ ਘੱਟ ਉਨ੍ਹਾਂ ਨੂੰ ਵਿਰੋਧ ਕਰਨ ਅਤੇ ਸੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ।