ਪੜਚੋਲ ਕਰੋ
ਕੀ ਤੁਹਾਨੂੰ ਵੀ ਹਵਾਈ ਜਹਾਜ਼ 'ਚ Tasty ਨਹੀਂ ਲੱਗਦਾ ਖਾਣਾ? ਜਾਣੋ ਇਸ ਦੇ ਪਿੱਛੇ ਦੀ ਵਜ੍ਹਾ
ਅੱਜਕੱਲ੍ਹ ਜ਼ਿਆਦਾਤਰ ਲੋਕ ਫਲਾਈਟ ਰਾਹੀਂ ਸਫਰ ਕਰਨਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਫਲਾਈਟ 'ਚ ਸਫਰ ਕਰਦੇ ਸਮੇਂ ਯਾਤਰੀਆਂ ਨੂੰ ਉੱਥੇ ਮਿਲਣ ਵਾਲਾ ਖਾਣਾ ਪਸੰਦ ਕਿਉਂ ਨਹੀਂ ਆਉਂਦਾ? ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
Flight
1/5

ਅੱਜਕੱਲ੍ਹ ਫਲਾਈਟ ਰਾਹੀਂ ਸਫਰ ਕਰਨਾ ਬਹੁਤ ਆਸਾਨ ਹੋ ਗਿਆ ਹੈ। ਕਈ ਵਾਰ ਲੰਬੀ ਦੂਰੀ ਦੇ ਸਫਰ ਦੌਰਾਨ ਯਾਤਰੀ ਖਾਣਾ ਵੀ ਆਰਡਰ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਹਾਜ਼ ਵਿਚ ਯਾਤਰੀਆਂ ਨੂੰ ਖਾਣਾ ਸਵਾਦ ਕਿਉਂ ਨਹੀਂ ਲੱਗਦਾ? ਤੁਹਾਨੂੰ ਦੱਸ ਦਈਏ ਕਿ ਕਈ ਖੋਜਾਂ ਵਿਚ ਇਕ ਗੱਲ 'ਤੇ ਸਹਿਮਤੀ ਬਣੀ ਹੈ ਕਿ ਹਵਾ ਵਿਚ ਉੱਚਾਈ 'ਤੇ ਪਹੁੰਚਣ ਤੋਂ ਬਾਅਦ ਸਾਡੇ ਟੇਸਟ ਬਡਸ 'ਤੇ ਅਗਲ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਸਿਰਫ਼ ਸੁਆਦ 'ਤੇ ਹੀ ਨਹੀਂ, ਸਗੋਂ ਸੁੰਘਣ ਅਤੇ ਦੇਖਣ ਦੀ ਸਮਰੱਥਾ 'ਤੇ ਵੀ ਪੈਂਦਾ ਹੈ। ਇਸ ਦੇ ਨਾਲ ਹੀ, ਇਹ ਸਾਰੀਆਂ ਚੀਜ਼ਾਂ ਮਿਲ ਕੇ ਸਾਡੇ ਭੋਜਨ ਦੇ ਸੁਆਦ ਨੂੰ ਸਾਡੀਆਂ ਇੰਦਰੀਆਂ ਤੱਕ ਪਹੁੰਚਾਉਂਦੀਆਂ ਹਨ, ਇਸ ਲਈ ਇਸ ਵਿੱਚ ਤਬਦੀਲੀ ਨਜ਼ਰ ਆਉਣ ਲੱਗ ਪੈਂਦੀ ਹੈ।
2/5

ਮਾਹਿਰਾਂ ਅਨੁਸਾਰ ਇਸ ਨਾਲ ਤੁਹਾਡੀਆਂ ਇੰਦਰੀਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਖਾਣਾ ਚੰਗਾ ਅਤੇ ਸਵਾਦ ਨਹੀਂ ਲੱਗਦਾ। ਇਸ ਵਿੱਚ ਗਲਤੀ ਸਿਰਫ਼ ਭੋਜਨ ਦੀ ਹੀ ਨਹੀਂ, ਸਗੋਂ ਪਰਿਸਥਿਤੀਆਂ ਦੀ ਵੀ ਹੁੰਦੀ ਹੈ।
Published at : 01 Oct 2024 09:06 AM (IST)
ਹੋਰ ਵੇਖੋ





















