ਪੜਚੋਲ ਕਰੋ
ਘੱਟ ਖਰਚੇ 'ਚ ਇੰਝ ਆਸਾਨ ਢੰਗ ਨਾਲ ਘਰ 'ਚ ਕਰੋ ਗੈਸ ਬਰਨਰ ਸਾਫ, ਚਮਕ-ਚਮਕ ਜਾਣਗੇ
ਰਸੋਈ ਵਿੱਚ ਸਭ ਤੋਂ ਵੱਧ ਗੰਦਾ ਗੈਸ ਬਰਨਰ ਹੋ ਜਾਂਦਾ ਹੈ। ਰੋਜ਼ਾਨਾ ਤਿੰਨ ਵਾਰ ਖਾਣਾ ਬਣਾਉਣ ਨਾਲ ਤੇਲ ਅਤੇ ਮਸਾਲਿਆਂ ਦੇ ਜ਼ਿੱਦੀ ਦਾਗ ਬਰਨਰ ਨਾਲ ਚਿਪਕ ਕੇ ਉਸਦੇ ਛੇਦ ਬੰਦ ਕਰ ਦਿੰਦੇ ਹਨ। ਇਸ ਕਰਕੇ ਗੈਸ ਵੱਧ ਖਰਚ ਹੁੰਦੀ ਹੈ ਅਤੇ ਖਾਣਾ
( Image Source : Freepik )
1/7

ਰਸੋਈ ਵਿੱਚ ਸਭ ਤੋਂ ਵੱਧ ਗੰਦਾ ਗੈਸ ਬਰਨਰ ਹੋ ਜਾਂਦਾ ਹੈ। ਰੋਜ਼ਾਨਾ ਤਿੰਨ ਵਾਰ ਖਾਣਾ ਬਣਾਉਣ ਨਾਲ ਤੇਲ ਅਤੇ ਮਸਾਲਿਆਂ ਦੇ ਜ਼ਿੱਦੀ ਦਾਗ ਬਰਨਰ ਨਾਲ ਚਿਪਕ ਕੇ ਉਸਦੇ ਛੇਦ ਬੰਦ ਕਰ ਦਿੰਦੇ ਹਨ। ਇਸ ਕਰਕੇ ਗੈਸ ਵੱਧ ਖਰਚ ਹੁੰਦੀ ਹੈ ਅਤੇ ਖਾਣਾ ਬਣਾਉਣ ਵਿੱਚ ਵੀ ਵੱਧ ਸਮਾਂ ਲੱਗਦਾ ਹੈ।
2/7

ਪਰ ਜੇ ਗੈਸ ਬਰਨਰ ਦੀ ਨਿਯਮਿਤ ਸਫਾਈ ਕੀਤੀ ਜਾਵੇ ਤਾਂ ਬਰਨਰ ਦੀ ਲੌ ਨੀਲੀ ਤੇ ਸਥਿਰ ਰਹਿੰਦੀ ਹੈ ਅਤੇ ਰਸੋਈ ਵੀ ਸਾਫ ਸੁਥਰੀ ਰਹਿੰਦੀ ਹੈ। ਆਓ ਜਾਣਦੇ ਹਾਂ ਗੈਸ ਬਰਨਰ ਨੂੰ ਸਾਫ ਕਰਨ ਦੇ ਆਸਾਨ ਤਰੀਕੇ।
3/7

ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਗੈਸ ਬਰਨਰ ਪੂਰੀ ਤਰ੍ਹਾਂ ਠੰਢਾ ਹੋ ਗਿਆ ਹੈ। ਗਰਮ ਬਰਨਰ ਦੀ ਸਫਾਈ ਕਰਨ ਨਾਲ ਸੜਨ ਦਾ ਖਤਰਾ ਹੋ ਸਕਦਾ ਹੈ। ਬਰਨਰ ਦਾ ਟੌਪ, ਨੌਬਜ਼ ਅਤੇ ਹੋਰ ਹਿੱਸੇ ਸੰਭਾਲ ਨਾਲ ਹਟਾਓ ਅਤੇ ਇਕ ਪਾਸੇ ਰੱਖੋ। ਹਿੱਸਿਆਂ ਨੂੰ ਸਹੀ ਕ੍ਰਮ ਵਿੱਚ ਰੱਖੋ ਤਾਂ ਕਿ ਦੁਬਾਰਾ ਜੋੜਨ ਵਿੱਚ ਆਸਾਨੀ ਰਹੇ।
4/7

ਪੁਰਾਣੇ ਟੂਥਬ੍ਰਸ਼ ਜਾਂ ਸਾਫ ਸੁੱਕੇ ਬ੍ਰਸ਼ ਨਾਲ ਬਰਨਰ ਦੇ ਛੇਦ ਅਤੇ ਸਤਹ ਨੂੰ ਸਾਫ ਕਰੋ। ਛੋਟੇ ਛੇਦ ਸਾਫ ਕਰਨ ਲਈ ਟੂਥਪਿਕ ਜਾਂ ਪਿੰਨ ਵਰਤੋਂ, ਪਰ ਸੰਭਾਲ ਨਾਲ।
5/7

ਬਰਨਰ ਦੇ ਹਟਾਉਣ ਯੋਗ ਹਿੱਸਿਆਂ ਨੂੰ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਨਾਲ ਸਾਫ ਕਰੋ। ਇਸ ਲਈ ਇੱਕ ਟੱਬ ਵਿੱਚ ਗਰਮ ਪਾਣੀ ਲਵੋ ਅਤੇ ਉਸ ਵਿੱਚ 1-2 ਚਮਚ ਡਿਸਵਾਸ਼ ਲਿਕਵਿਡ ਮਿਲਾਓ। ਬਰਨਰ ਦੇ ਹਿੱਸਿਆਂ ਨੂੰ 15-20 ਮਿੰਟ ਲਈ ਭਿੱਜੋ ਕੇ ਛੱਡ ਦਿਓ। ਹੁਣ ਸਕ੍ਰਬ ਜਾਂ ਸਪੰਜ ਨਾਲ ਗ੍ਰੀਸ ਅਤੇ ਦਾਗ ਹਟਾਓ। ਜ਼ਿੱਦੀ ਦਾਗ ਲਈ ਪੁਰਾਣੇ ਟੂਥਬ੍ਰਸ਼ ਦੀ ਵਰਤੋਂ ਕਰੋ।
6/7

ਜ਼ਿੱਦੀ ਗ੍ਰੀਸ ਅਤੇ ਦਾਗ ਹਟਾਉਣ ਲਈ ਕੁਦਰਤੀ ਕਲੀਨਰ ਵਰਤੋਂ। ਇਸ ਲਈ ਬਰਨਰ ‘ਤੇ ਵ੍ਹਾਈਟ ਵਿਨੇਗਰ ਛਿੜਕੋ ਅਤੇ 10 ਮਿੰਟ ਲਈ ਛੱਡ ਦਿਓ। ਉਸ ਤੋਂ ਬਾਅਦ ਬੇਕਿੰਗ ਸੋਡਾ ਛਿੜਕੋ। ਇਸ ਨਾਲ ਬੁਲਬੁਲੇ ਬਣਨਗੇ ਜੋ ਗੰਦਗੀ ਨੂੰ ਢਿੱਲਾ ਕਰਦੇ ਹਨ। ਫਿਰ ਸਪੰਜ ਜਾਂ ਕਪੜੇ ਨਾਲ ਰਗੜ ਕੇ ਸਾਫ ਕਰੋ ਅਤੇ ਗਰਮ ਪਾਣੀ ਨਾਲ ਧੋ ਲਵੋ।
7/7

ਬਰਨਰ ਦੇ ਛੋਟੇ ਛੇਦ ਸਾਫ ਕਰੋ ਤਾਂ ਜੋ ਲੌ ਇਕਸਾਰ ਰਹੇ। ਇਸ ਲਈ ਟੂਥਪਿਕ, ਪਿੰਨ ਜਾਂ ਬਰਨਰ ਕਲੀਨਿੰਗ ਬ੍ਰਸ਼ ਨਾਲ ਛੇਦਾਂ ਵਿੱਚ ਜੰਮੀ ਗੰਦਗੀ ਹਟਾਓ। ਉਸ ਤੋਂ ਬਾਅਦ ਗਰਮ ਪਾਣੀ ਅਤੇ ਡਿਸਵਾਸ਼ ਲਿਕਵਿਡ ਦੇ ਘੋਲ ਵਿੱਚ ਕੱਪੜਾ ਭਿੱਜ ਕੇ ਸਤਹ ਨੂੰ ਪੁੰਜੋ।
Published at : 16 Oct 2025 01:58 PM (IST)
ਹੋਰ ਵੇਖੋ
Advertisement
Advertisement





















