ਪੜਚੋਲ ਕਰੋ
Hug Day 2023: ਰੋਜ਼ ਆਪਣੇ ਪਾਰਟਨਰ ਨੂੰ ਪਾਓ ਪਿਆਰ ਵਾਲੀ ਜੱਫੀ, ਹੋਣਗੇ ਹੈਰਾਨ ਕਰਨ ਵਾਲੇ ਫਾਇਦੇ
Hug Day 2023: ਜੇਕਰ ਰੋਜ਼ਾਨਾ ਤੁਸੀਂ 8 ਵਾਰ ਆਪਣੇ ਪਾਰਟਨਰ ਨੂੰ ਪਿਆਰ ਨਾਲ ਗਲੇ ਲਾਉਂਦੇ ਹੋ, ਤਾਂ 20 ਸਕਿੰਟਾਂ 'ਚ ਤੁਹਾਡਾ ਦਿਲ ਅਤੇ ਦਿਮਾਗ ਹੋ ਬਿਹਤਰ ਹੋ ਜਾਵੇਗਾ। ਅਸੀਂ ਤੁਹਾਨੂੰ ਦੱਸਾਂਗੇ 5 ਫਾਇਦਿਆਂ ਬਾਰੇ...
Hug Day 2023
1/5

ਖੋਜ ਵਿੱਚ ਪਾਇਆ ਹੈ ਕਿ ਜਦੋਂ ਲੋਕ 20 ਸਕਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਗਲੇ ਮਿਲਦੇ ਹਨ, ਤਾਂ ਫੀਲ ਗੁੱਡ ਹਾਰਮੋਨ ਆਕਸੀਟੋਸਿਨ ਰਿਲੀਜ ਹੁੰਦਾ ਹੈ, ਜੋ ਗਲੇ ਲਗਾਉਣ ਵਾਲਿਆਂ ਵਿਚਕਾਰ ਇੱਕ ਮਜ਼ਬੂਤ ਬੰਧਨ ਅਤੇ ਸਬੰਧ ਬਣਾਉਂਦਾ ਹੈ। ਆਕਸੀਟੋਸੀਨ ਨੂੰ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ ਤਣਾਅ ਨੂੰ ਘਟਾਉਣ ਲਈ ਵੀ ਲਾਭਦਾਇਕ ਪਾਇਆ ਗਿਆ ਹੈ।
2/5

ਜੱਫੀ ਪਾਉਣ ਨਾਲ ਹਾਰਮੋਨ ਆਕਸੀਟੋਸਿਨ ਐਕਟਿਵ ਹੁੰਦਾ ਹੈ, ਜਿਸ ਨਾਲ ਅਸੀਂ ਅੰਦਰੋਂ ਨਿੱਘਾ ਅਤੇ ਖੁਸੀ ਮਹਿਸੂਸ ਕਰਦੇ ਹਾਂ। ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ 'ਚ ਇਕ ਖੋਜ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਜਿਹੜੇ ਕਪਲਸ ਇਕ-ਦੂਜੇ ਨੂੰ ਜ਼ਿਆਦਾ ਜੱਫੀ ਪਾਉਂਦੇ ਹਨ, ਉਨ੍ਹਾਂ ਦੇ ਦਿਲ ਦੀ ਧੜਕਨ ਚੰਗੀ ਰਹਿੰਦੀ ਹੈ ਅਤੇ ਉਹ ਜ਼ਿਆਦਾ ਸਿਹਤਮੰਦ ਰਹਿੰਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਦਾ ਹੈ, ਇਸ ਲਈ ਸਿਰਫ ਹੱਗ ਡੇ 'ਤੇ ਹੀ ਨਹੀਂ, ਹਰ ਰੋਜ਼ ਆਪਣੇ ਪਾਰਟਨਰ ਨੂੰ ਗਲੇ ਲਗਾਓ।
Published at : 12 Feb 2023 04:36 PM (IST)
ਹੋਰ ਵੇਖੋ





















