ਪੜਚੋਲ ਕਰੋ
Health: ਭਾਰਤ 'ਚ 10 ਲੋਕਾਂ 'ਚੋਂ 7 ਇਸ ਬਿਮਾਰੀ ਤੋਂ ਪੀੜਤ, ਸਿਹਤ ਮਾਹਿਰਾਂ ਦੀ ਵੱਧੀ ਟੈਂਸ਼ਨ
ਅੱਜ-ਕੱਲ੍ਹ ਹਰ ਉਮਰ ਦੇ ਲੋਕਾਂ ਵਿੱਚ ਜਿਗਰ ਦੀਆਂ ਬਿਮਾਰੀਆਂ ਦਾ ਖ਼ਤਰਾ ਦੇਖਿਆ ਜਾ ਰਿਹਾ ਹੈ। ਬੱਚੇ ਹੋਣ ਜਾਂ ਬਜ਼ੁਰਗ ਸਾਰੇ ਇਸ ਦਾ ਸ਼ਿਕਾਰ ਹੋ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੀਵਨ ਸ਼ੈਲੀ ਤੇ ਖਾਣ-ਪੀਣ ਦੀਆਂ ਗਲਤ ਆਦਤਾਂ ..
( Image Source : Freepik )
1/6

ਅਜੋਕੇ ਦੌਰ ਵਿੱਚ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਦੇਸ਼ ਵਿੱਚ ਹਰ ਤੀਜੇ ਵਿਅਕਤੀ ਨੂੰ ਫੈਟੀ ਲਿਵਰ ਦੀ ਬਿਮਾਰੀ ਦੀ ਸਮੱਸਿਆ ਹੋ ਸਕਦੀ ਹੈ। ਇਹ ਦਾਅਵਾ ਸਰਕਾਰੀ ਅੰਕੜਿਆਂ ਵਿੱਚ ਕੀਤਾ ਗਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਤਾਂ ਕਾਫੀ ਸਮਾਂ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ। ਉਹ ਕਿਸੇ ਹੋਰ ਮਰਜ਼ ਦਾ ਹੀ ਇਲਾਜ ਕਰਵਾਉਂਦੇ ਰਹੇ ਹਨ।
2/6

ਇਸ ਦੇ ਨਾਲ ਹੀ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਨੂੰ ਨਿਯਮਤ ਖੁਰਾਕ ਦਾ ਹਿੱਸਾ ਬਣਾਉਣ ਨਾਲ ਜਿਗਰ ਦੇ ਕੰਮਕਾਜ ਨੂੰ ਸਹੀ ਰੱਖਣ ਤੇ ਫੈਟੀ ਲਿਵਰ ਵਰਗੀਆਂ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
Published at : 04 May 2025 03:14 PM (IST)
ਹੋਰ ਵੇਖੋ





















