ਪੜਚੋਲ ਕਰੋ
ਸ਼ਰਾਬ ਵੀ ਮਰਦ ਤੇ ਔਰਤ 'ਚ ਕਰਦੀ ਹੈ ਭੇਦਭਾਵ! ਰਿਸਰਚ 'ਚ ਖੁਲਾਸਾ ਪੀਣ ਨਾਲ ਔਰਤਾਂ ਨੂੰ ਹੁੰਦੈ ਜ਼ਿਆਦਾ ਸਰੀਰਕ ਨੁਕਸਾਨ
ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਾਬ ਪੀਣ ਨਾਲ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਸਰੀਰਕ ਨੁਕਸਾਨ ਹੁੰਦਾ ਹੈ।
Alcohol
1/7

ਕਵੀ ਹਰੀਵੰਸ਼ ਰਾਏ ਬੱਚਨ ਦੀ ਮਸ਼ਹੂਰ ਕਵਿਤਾ ਮਧੂਸ਼ਾਲਾ ਦੀ ਮਸ਼ਹੂਰ ਲਾਈਨ 'ਬੈਰ ਕਰਾਤੇ ਮੰਦਰ-ਮਸਜਿਦ, ਮੇਲ ਕਰਾਤੀ ਮਧੂਸ਼ਾਲਾ।' ਇਸ ਦਾ ਅਰਥ ਹੈ ਜਿੱਥੇ ਹਰ ਕੋਈ ਬੈਠ ਕੇ ਸ਼ਰਾਬ ਪੀਂਦਾ ਹੈ, ਉੱਥੇ ਹਰ ਵਿਅਕਤੀ ਬਰਾਬਰ ਹੈ। ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਹੈ। ਪਰ ਤਾਜ਼ਾ ਖੋਜ ਕੁਝ ਹੋਰ ਹੀ ਕਹਿ ਰਹੀ ਹੈ। ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਰਾਬ ਪੀਣ ਨਾਲ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਸਰੀਰਕ ਨੁਕਸਾਨ ਹੁੰਦਾ ਹੈ। ਇਹ ਸੁਣ ਕੇ ਕੋਈ ਵੀ ਇੱਕ ਵਾਰ ਜ਼ਰੂਰ ਕਹੇਗਾ ਕਿ ਛੱਡੋ ਸਮਾਜ ਦੀ ਸ਼ਰਾਬ ਵੀ ਮਰਦ-ਔਰਤ ਵਿੱਚ ਭੇਦਭਾਵ ਕਰਦੀ ਹੈ।
2/7

ਅੰਗਰੇਜ਼ੀ ਪੋਰਟਲ 'ਇੰਡੀਅਨ ਐਕਸਪ੍ਰੈੱਸ' 'ਚ ਛਪੀ ਖਬਰ ਮੁਤਾਬਕ ਜਿਸ ਤਰ੍ਹਾਂ ਮਰਦਾਂ ਅਤੇ ਔਰਤਾਂ ਦੀ ਸਰੀਰਕ ਬਣਤਰ ਵੱਖ-ਵੱਖ ਹੁੰਦੀ ਹੈ, ਉਸੇ ਤਰ੍ਹਾਂ ਸ਼ਰਾਬ ਪੀਣ ਕਾਰਨ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਨੁਕਸਾਨ ਝੱਲਣਾ ਪੈਂਦਾ ਹੈ। ਕਈ ਸਿਹਤ ਮਾਹਿਰਾਂ ਅਨੁਸਾਰ 20 ਫੀਸਦੀ ਬਾਲਗ ਪੁਰਸ਼ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਤੇ ਉਨ੍ਹਾਂ ਨੂੰ ਸਾਲਾਂ ਬਾਅਦ ਕੁਝ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 20 ਫੀਸਦੀ ਪੁਰਸ਼ਾਂ ਦੇ ਮੁਕਾਬਲੇ ਸਿਰਫ 6 ਫੀਸਦੀ ਔਰਤਾਂ ਹੀ ਸ਼ਰਾਬ ਪੀਂਦੀਆਂ ਹਨ ਅਤੇ ਉਨ੍ਹਾਂ ਨੂੰ ਕਈ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
Published at : 19 Jun 2023 03:21 PM (IST)
ਹੋਰ ਵੇਖੋ





















