ਪੜਚੋਲ ਕਰੋ
(Source: ECI/ABP News)
Banana Peel: ਆਓ ਜਾਣਦੇ ਹਾਂ ਕੇਲੇ ਦੇ ਛਿਲਕਿਆਂ ਦੇ ਗੁਣਾਂ ਬਾਰੇ...ਜਿਸ ਨਾਲ ਸਰੀਰ ਨੂੰ ਮਿਲਦੇ ਨੇ ਕਈ ਫਾਇਦੇ
Banana Peel: ਕੇਲੇ ਦੇ ਫਾਇਦਿਆਂ ਬਾਰੇ ਤਾਂ ਅਕਸਰ ਸਾਰੇ ਹੀ ਦੱਸਦੇ ਹਨ ਪਰ ਕੇਲੇ ਦੇ ਛਿਲਕਿਆਂ ਦੇ ਗੁਣਾਂ ਬਾਰੇ ਘੱਟ ਹੀ ਸੁਣਿਆ ਹੋਏਗਾ।
![Banana Peel: ਕੇਲੇ ਦੇ ਫਾਇਦਿਆਂ ਬਾਰੇ ਤਾਂ ਅਕਸਰ ਸਾਰੇ ਹੀ ਦੱਸਦੇ ਹਨ ਪਰ ਕੇਲੇ ਦੇ ਛਿਲਕਿਆਂ ਦੇ ਗੁਣਾਂ ਬਾਰੇ ਘੱਟ ਹੀ ਸੁਣਿਆ ਹੋਏਗਾ।](https://feeds.abplive.com/onecms/images/uploaded-images/2023/09/14/a1378d2f9166e9132c08f50fceb88e1b1694675871979700_original.jpg?impolicy=abp_cdn&imwidth=720)
( Image Source : Freepik )
1/6
![ਦਰਅਸਲ, ਕੇਲੇ ਦਾ ਛਿਲਕਾ ਵੀ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਚਮੜੀ ਨੂੰ ਇਸ ਤੋਂ ਕਈ ਫਾਇਦੇ ਹੁੰਦੇ ਹਨ। ਕੇਲੇ ਦੇ ਛਿਲਕਿਆਂ 'ਚ ਵਿਟਾਮਿਨ ਬੀ6, ਬੀ12, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ।](https://feeds.abplive.com/onecms/images/uploaded-images/2023/09/14/e8b02c3fc3bbe0220d3cee2fd3081812e0344.jpg?impolicy=abp_cdn&imwidth=720)
ਦਰਅਸਲ, ਕੇਲੇ ਦਾ ਛਿਲਕਾ ਵੀ ਸਾਡੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਚਮੜੀ ਨੂੰ ਇਸ ਤੋਂ ਕਈ ਫਾਇਦੇ ਹੁੰਦੇ ਹਨ। ਕੇਲੇ ਦੇ ਛਿਲਕਿਆਂ 'ਚ ਵਿਟਾਮਿਨ ਬੀ6, ਬੀ12, ਪੋਟਾਸ਼ੀਅਮ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ।
2/6
![ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਲੇ ਦੇ ਛਿਲਕੇ 'ਚ ਮੌਜੂਦ ਕੁਝ ਖਾਸ ਤੱਤ ਪਿੰਪਲ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੁੰਦੇ ਹਨ। ਪਿੰਪਲ ਤੋਂ ਛੁਟਕਾਰਾ ਪਾਉਣ ਲਈ ਕੇਲੇ ਦੇ ਛਿਲਕੇ ਦਾ ਥੋੜ੍ਹਾ ਜਿਹਾ ਹਿੱਸਾ ਪਿੰਪਲ 'ਤੇ ਰਾਤ ਭਰ ਲਾਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਹੌਲੀ-ਹੌਲੀ ਪਿੰਪਲ ਗਾਇਬ ਹੋਣੇ ਸ਼ੁਰੂ ਹੋ ਜਾਣਗੇ।](https://feeds.abplive.com/onecms/images/uploaded-images/2023/09/14/ebe29265f02d6361bfe1bb7dc71b98299894b.jpg?impolicy=abp_cdn&imwidth=720)
ਇੱਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਲੇ ਦੇ ਛਿਲਕੇ 'ਚ ਮੌਜੂਦ ਕੁਝ ਖਾਸ ਤੱਤ ਪਿੰਪਲ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੁੰਦੇ ਹਨ। ਪਿੰਪਲ ਤੋਂ ਛੁਟਕਾਰਾ ਪਾਉਣ ਲਈ ਕੇਲੇ ਦੇ ਛਿਲਕੇ ਦਾ ਥੋੜ੍ਹਾ ਜਿਹਾ ਹਿੱਸਾ ਪਿੰਪਲ 'ਤੇ ਰਾਤ ਭਰ ਲਾਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਹੌਲੀ-ਹੌਲੀ ਪਿੰਪਲ ਗਾਇਬ ਹੋਣੇ ਸ਼ੁਰੂ ਹੋ ਜਾਣਗੇ।
3/6
![ਕੇਲੇ ਦੇ ਛਿਲਕੇ ਵਿੱਚ ਐਂਟੀਮਾਈਕ੍ਰੋਬਾਇਲ ਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਉਹ ਫਿਣਸੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਨਸ਼ਟ ਕਰਕੇ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। ਤੁਸੀਂ ਕੇਲੇ ਦੇ ਛਿਲਕਿਆਂ ਨੂੰ ਪੀਸ ਕੇ ਇਸ ਦਾ ਫੇਸ ਪੈਕ ਚਿਹਰੇ 'ਤੇ ਲਾ ਸਕਦੇ ਹੋ। ਤੁਸੀਂ ਚਾਹੋ ਤਾਂ ਛਿਲਕਿਆਂ ਨੂੰ ਸਿੱਧੇ ਚਮੜੀ 'ਤੇ ਰਗੜ ਕੇ ਵੀ ਵਰਤ ਸਕਦੇ ਹੋ।](https://feeds.abplive.com/onecms/images/uploaded-images/2023/09/14/099417a903090f67edc918e3f055db7fa3708.jpg?impolicy=abp_cdn&imwidth=720)
ਕੇਲੇ ਦੇ ਛਿਲਕੇ ਵਿੱਚ ਐਂਟੀਮਾਈਕ੍ਰੋਬਾਇਲ ਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਉਹ ਫਿਣਸੀ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਨਸ਼ਟ ਕਰਕੇ ਚਮੜੀ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ। ਤੁਸੀਂ ਕੇਲੇ ਦੇ ਛਿਲਕਿਆਂ ਨੂੰ ਪੀਸ ਕੇ ਇਸ ਦਾ ਫੇਸ ਪੈਕ ਚਿਹਰੇ 'ਤੇ ਲਾ ਸਕਦੇ ਹੋ। ਤੁਸੀਂ ਚਾਹੋ ਤਾਂ ਛਿਲਕਿਆਂ ਨੂੰ ਸਿੱਧੇ ਚਮੜੀ 'ਤੇ ਰਗੜ ਕੇ ਵੀ ਵਰਤ ਸਕਦੇ ਹੋ।
4/6
![ਕੇਲੇ ਦੇ ਛਿਲਕੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇਸ ਵਿੱਚ ਨਮੀ ਦੇਣ ਵਾਲੇ ਗੁਣ ਹਨ ਜੋ ਚਮੜੀ ਵਿੱਚ ਕੋਲੇਜਨ ਨੂੰ ਹੁਲਾਰਾ ਦਿੰਦੇ ਹਨ ਤੇ ਨਮੀ ਨੂੰ ਬੰਦ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਚਿਹਰੇ 'ਤੇ ਲਾਉਣ ਨਾਲ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।](https://feeds.abplive.com/onecms/images/uploaded-images/2023/09/14/f3f5a88f4804b3e03ae87868948fabb9017dc.jpg?impolicy=abp_cdn&imwidth=720)
ਕੇਲੇ ਦੇ ਛਿਲਕੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇਸ ਵਿੱਚ ਨਮੀ ਦੇਣ ਵਾਲੇ ਗੁਣ ਹਨ ਜੋ ਚਮੜੀ ਵਿੱਚ ਕੋਲੇਜਨ ਨੂੰ ਹੁਲਾਰਾ ਦਿੰਦੇ ਹਨ ਤੇ ਨਮੀ ਨੂੰ ਬੰਦ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ਰੋਜ਼ਾਨਾ ਚਿਹਰੇ 'ਤੇ ਲਾਉਣ ਨਾਲ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
5/6
![ਕੇਲੇ ਦਾ ਛਿਲਕਾ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਕੇਲੇ ਦੇ ਛਿਲਕੇ ਵਿੱਚ ਫੀਨੋਲਿਕ ਮਿਸ਼ਰਣ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ।](https://feeds.abplive.com/onecms/images/uploaded-images/2023/09/14/24950bc7500ce5eff72c22fcb38b338aaf9fa.jpg?impolicy=abp_cdn&imwidth=720)
ਕੇਲੇ ਦਾ ਛਿਲਕਾ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਕੇਲੇ ਦੇ ਛਿਲਕੇ ਵਿੱਚ ਫੀਨੋਲਿਕ ਮਿਸ਼ਰਣ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ।
6/6
![ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹਨ ਤਾਂ ਕੇਲੇ ਦੇ ਛਿਲਕੇ ਨੂੰ ਰੋਜ਼ਾਨਾ ਦੰਦਾਂ 'ਤੇ ਰਗੜਨ ਨਾਲ ਦੰਦ ਚਿੱਟੇ ਤੇ ਚਮਕਦਾਰ ਹੋ ਜਾਂਦੇ ਹਨ। ਕੇਲੇ ਦੇ ਛਿਲਕੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਮੈਂਗਨੀਜ਼ ਪਾਇਆ ਜਾਂਦਾ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਉਂਦਾ ਹੈ।](https://feeds.abplive.com/onecms/images/uploaded-images/2023/09/14/11f1a074a3a5a9efd32e7db0f10830eaeb98f.jpg?impolicy=abp_cdn&imwidth=720)
ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹਨ ਤਾਂ ਕੇਲੇ ਦੇ ਛਿਲਕੇ ਨੂੰ ਰੋਜ਼ਾਨਾ ਦੰਦਾਂ 'ਤੇ ਰਗੜਨ ਨਾਲ ਦੰਦ ਚਿੱਟੇ ਤੇ ਚਮਕਦਾਰ ਹੋ ਜਾਂਦੇ ਹਨ। ਕੇਲੇ ਦੇ ਛਿਲਕੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਮੈਂਗਨੀਜ਼ ਪਾਇਆ ਜਾਂਦਾ ਹੈ ਜੋ ਦੰਦਾਂ ਨੂੰ ਚਮਕਦਾਰ ਬਣਾਉਂਦਾ ਹੈ।
Published at : 14 Sep 2023 12:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)